ਨੇ ਮਲੂਮ ਹੁੰਦਾ ਹੈ ਕਿ ਮੈਨੂੰ ਦੁੱਖ ਦੇਣ ਲਈ ਇਹ ਖ਼ਬਰ ਦਿੱਤੀ ਹੈ, ਪਰ ਹੱਛਾ! ਖ਼ੁਦਾਵੰਦ ਕਰੀਮ ਜਿਸ ਦੀ ਰੱਖੇ ਉਸ ਦੀ ਰਹੇ।
ਕੁਤਵਾਲ-ਤਲਾਸ਼ੀ ਦੀ ਕੀ ਲੋੜ ਹੈ? ਆਪ ਹੀ ਕੱਢ ਦਿਓ, ਇਸ ਤਰ੍ਹਾਂ ਮੈਂ ਕੁਛ ਰਿਆਇਤ ਕਰ ਦੇਵਾਂਗਾ ਤੇ ਦੂਜੀ ਤਰ੍ਹਾਂ ਨਿਕਲੇ ਤਾਂ ਫੇਰ ਰਈ ਹੋਣੀ ਔਖੀ ਹੈ, ਸਾਨੂੰ ਖਬਰ ਬੜੀ ਪੱਕੀ ਮਿਲੀ ਹੈ।
ਲੀਲਾ-ਜੇ ਮੇਰੇ ਅੰਦਰ ਹੋਣ ਅਰ ਮੈਂ ਲੁਕਾਉ ਕਰਾਂ ਤਾਂ ਦੇਣਦਾਰ ਪਰ ਜਦ ਹਨ ਹੀ ਨਹੀਂ ਤਾਂ ਕੀ ਕਰਾਂ? ਆਪ ਦੇਖ ਲਵੋ, ਬਿਨਾਂ ਦੇਖੇ ਤਸੱਲੀ ਨਹੀਂ ਆਉਣੀ।
ਗੱਲ ਕੀ ਇਸ ਤਰ੍ਹਾਂ ਬਹਿਸ ਮਗਰੋਂ ਤਲਾਸ਼ੀ ਸ਼ੁਰੂ ਹੋਈ, ਘਰ ਦਾ ਪੱਤਾ ਪੱਤਾ ਡਿੱਠਾ ਗਿਆ, ਜ਼ਨਾਨੇ ਮਰਦਾਨੇ ਕਮਰੇ ਟੋਲੇ ਗਏ, ਭਰੇ ਤਹਿਖਾਨੇ ਸਰਦਖਾਨੇ ਸਭ ਤਲਾਸ਼ੇ ਗਏ, ਮੋਰੀਆਂ ਤੇ ਆਲੇ ਤਕ ਢੂੰਡੇ ਗਏ ਪਰ ਸਿੱਖ ਦਾ ਮੁਸ਼ੱਕ ਵੀ ਨਾ ਲੱਭਾ। ਕੁਤਵਾਲ ਸਾਹਿਬ ਦੀ ਪੂਰੀ ਤਸੱਲੀ ਹੋ ਗਈ ਪਰ ਐਸੇ ਅਮੀਰ ਘਰ ਵਿੱਚੋਂ ਖਾਲੀ ਹੱਥ ਕੌਣ ਜਾਵੇ? ਇਕ ਦਿੱਲੀ ਵਲ ਦੇ ਦਫੇਦਾਰ ਜੀ ਲੀਲਾ ਰਾਮ ਨੂੰ ਕਹਿਣ ਲੱਗੇ ਕਿ ਆਪ ਕੀ ਇੱਜ਼ਤ ਖ਼ੁਦਾ ਨੇ ਬਚਾਈ ਹੈ ਪਰ ਕੁਛ ਨਜ਼ਰਾਨਾ ਸਿਪਾਹੀਓਂ ਕੋ ਇਸ ਰਾਤ ਕੇ ਵਕਤ ਮੇਂ ਤਕਲੀਫ ਕਰਨੇ ਕਾ ਦੇ ਦੋ ਤੁਮ ਕੋ ਫਿਰ ਕਭੀ ਤਕਲੀਫ ਨਾ ਹੋਗੀ, ਛੋਟੀ ਮੌਤੀ ਬਾਤ ਰਫਾ ਦਫਾ ਹੋ ਜਾਇਆ ਕਰੇਗੀ ਔਰ ਅਬ ਪੂਰੀ ਸਫਾਈ ਸਰਕਾਰ ਮੇਂ ਹੋ ਜਾਏਗੀ।
ਲੀਲਾ ਨੇ ਸੁਣਦੇ ਸਾਰ ਹੀ ਇਕ ਤਸ਼ਤਰੀ ਮੋਹਰਾਂ ਦੀ ਮੰਗਵਾ ਕੇ ਕੁਤਵਾਲ ਦੇ ਅੱਗੇ ਰੱਖੀ। ਕੁਤਵਾਲ ਸਾਹਿਬ ਲਾਹੌਲ ਲਾਹੌਲ ਕਰਨ ਲੱਗ ਗਏ ਕਿ ਮੈਂ ਔਰ ਰਿਸ਼ਵਤ, ਫਿਰ ਆਪ ਸੇ? ਆਪ ਮੇਰੇ ਦਿਲੀ ਦੋਸਤ ਹੈਂ।
ਲੀਲਾ-ਵੱਢੀ ਤਦ ਹੁੰਦੀ ਜੇ ਮੈਨੂੰ ਆਪ ਅਪਰਾਧੀ ਪਾ ਲੈਂ ਦੇ ਤਾਂ, ਇਹ ਕੇਵਲ ਆਪ ਦੇ ਸਿਪਾਹੀਆਂ ਦੇ ਦੁੱਧ ਪਾਣੀ ਲਈ ਹੈ। ਗੱਲ ਕੀ ਹਕੀਮਾਂ ਵਾਂਙ ਨਾਂਹ ਨਾਂਹ ਕਰਦੇ ਕੁਤਵਾਲ ਜੀ ਨੇ ਮੋਹਰਾਂ ਸਿਪਾਹੀਆਂ ਦੇ ਜਲ ਪਾਣੀ ਵਾਸਤੇ ਦਫੇਦਾਰ ਦੀ ਝੋਲੀ ਪਵਾਈਆਂ ਅਰ ਹਨੇਰੀ ਵਾਂਗ ਇਕ ਚਹਿਲ ਪਹਿਲ ਕਰਦੇ ਘਰ ਨੂੰ ਵੈਰਾਨੀ ਤੇ ਬੇ-ਤਰਤੀਬੀ ਵਿਚ ਸਿੱਟ ਕੇ
-੨੭-
Page 33
www.sikhbookclub.com