ਪੰਨਾ:ਬਿਜੈ ਸਿੰਘ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਛੱਤ ਸ਼ੀਸ਼ਿਆਂ ਦੀ ਜੜਤ ਵਾਲੀ ਝਿਲਮਿਲ ਝਿਲਮਿਲ ਕਰ ਰਹੀ ਹੈ। ਹਜ਼ਾਰਾਂ ਰੁਪੱਯਾਂ ਦੇ ਝਾੜ ਫਾਨੂਸ ਮੋਮਬੱਤੀਆਂ ਨੂੰ ਲੈ ਕੇ ਜਗਮਗ ਜਗਮਗ ਕਰ ਰਹੇ ਹਨ। ਕੰਧਾਂ ਪਰ ਤਰ੍ਹਾਂ ਤਰ੍ਹਾਂ ਦੀਆਂ ਸੁੰਦਰ ਮੂਰਤਾਂ ਲਟਕ ਰਹੀਆਂ ਹਨ। ਖੁਸ਼ਬੋ ਅੰਦਰ ਇੰਨੀ ਹੈ ਕਿ ਕੋਈ ਜਾਣੇ ਚੋਹੇ ਦੇ ਗੁਲਾਬ ਦਾ ਸਾਰਾ ਅੰਤਰ ਇਥੇ ਆ ਡੁੱਲ੍ਹਿਆ ਹੈ। ਚਾਰ ਅਤਿ ਸੁੰਦਰ ਜੁਆਨ ਮੁਟਿਆਰਾਂ ਬੈਠੀਆਂ ਸਿੰਘ ਹੁਰਾਂ ਨੂੰ ਸਮਝਾ ਰਹੀਆਂ ਹਨ ਕਿ ਅਜੇ ਵੇਲਾ ਹੈ ਸਮਝ ਜਾਓ, ਨਹੀਂ ਤਾਂ ਸਵੇਰੇ ਬੇਗਮ ਕੁਝ ਨਾ ਕੁਝ ਕਰ ਬੈਠੇਗੀ, ਸਿੰਘ ਹੁਰਾਂ ਦੇ ਨਾ ਮੰਨਣ ਅਰ ਕਰੜੇ ਹਠ ਦੇ ਨਾ ਟੁੱਟਣੇ ਪਰ ਏਹ ਗੋਲੀਆਂ ਗੁੰਮ ਹੋ ਗਈਆਂ ਔਰ ਚਾਰ ਕਾਲੇ ਹਬਸ਼ੀਆਂ ਨੇ ਨਿਕਲਕੇ ਸਿੰਘ ਹੁਰਾਂ ਦੇ ਗਿਰਦੇ ਨੰਗੀਆਂ ਤਲਵਾਰਾਂ ਚਮਕਾਈਆਂ, ਪੀਂਦੇ ਪਾੜ ਪਾੜ ਕੇ ਡਰਾਇਆ ਪਰ ਉਹ ਰੱਬ ਦਾ ਪਿਆਰਾ ਨਾ ਸੁੰਦਰ ਇਸਤ੍ਰੀਆਂ ਕਰ ਕੇ ਖ਼ੁਸ਼ ਸੀ, ਨਾ ਡਰਾਉਣੇ ਹਬਸ਼ੀਆਂ ਦੇ ਭੈ ਕਰਕੇ ਡਰਿਆ। ਇਸ ਕੌਤਕ ਨੂੰ ਦੇਖ ਮਸਤਾਨ ਸਿੰਘ ਨੇ ਸੋਚਿਆ ਕਿ ਜੋ ਕਾਹਲ ਕੀਤੀ ਤਦ ਏਹ ਹਬਸ਼ੀ ਸਾਡੇ ਪਹੁੰਚਣ ਤੋਂ ਪਹਿਲੇ ਪਹਿਲੇ ਤਲਵਾਰ ਚਲਾ ਦੇਣਗੇ, ਉਡੀਕਦੇ ਹਾਂ ਤਾਂ ਵਕਤ ਥੋੜਾ ਹੈ, ਅਸੀਂ ਭਾਰੀ ਦੁਸ਼ਮਨ ਦੇ ਘਰ ਵਿਚ ਖੜਤੇ ਹਾਂ । ਜਿੰਨੀ ਛੇਤੀ ਹੋ ਸਕੇ ਨਿਕਲ ਚਲੀਏ ਤਾਂ ਹੀ ਠੀਕ ਹੈ। ਇੰਨੇ ਨੂੰ ਕੂੜਾ ਸਿੰਘ ਆ ਗਿਆ, ਉਸ ਨੇ ਭੀ ਝੀਤਾਂ ਵਿਚੋਂ ਡਿੱਠਾ। ਅਕਲ ਦੇ ਕੋਟ ਨੇ ਝਟਪਟ ਗੋਲੀ ਨੂੰ ਕਿਹਾ:- ਕਿਆ ਕੋਈ ਹੋਰ ਰਸਤਾ ਅੰਦਰ ਜਾਣ ਦਾ ਨਹੀਂ ਹੈ ? ਉਹ ਬੋਲੀ ਕਿ ਹਾਂ, ਹੈ ਮੈਂ ਪਿਛਲੇ ਪਾਸੇ ਦੀ ਬਾਰੀ ਥਾਣੀਂ ਅੰਦਰ ਜਾ ਸਕਦੀ ਹਾਂ।

ਕ੍ਰੋੜਾ ਸਿੰਘ-ਕੀ ਬੇਗਮ ਨੂੰ ਤੇਰੇ ਪਰ ਸ਼ੱਕ ਤਾਂ ਨਹੀਂ?

ਗੋਲੀ-ਜੀ ਨਹੀਂ।

ਕ੍ਰੋੜਾ ਸਿੰਘ-ਜਾਹ ਫੇਰ ਛੇਤੀ ਕਰ ਅੰਦਰ ਵੜਕੇ ਹਬਸ਼ੀਆਂ ਨੂੰ ਕੋਈ ਹਫਲਾ-ਤਫਲੀ ਦੀ ਗੱਲ ਕਹਿ ਕੇ ਬੇਗਮ ਵੱਲ ਮੋੜ ਘੱਲ। ਗੋਲੀ ਨੇ ਇਸੇ ਤਰ੍ਹਾਂ ਕੀਤਾ, ਅੰਦਰੋਂ ਦੀ ਲੰਘ ਕੇ ਹਬਸ਼ੀਆਂ ਨੂੰ ਹਫਲਾ-ਤਫਲੀ ਪਾ ਦਿੱਤੀ ਛੇਤੀ ਜਾਉ, ਬੇਗਮ ਦੇ ਕਮਰੇ ਵੱਲ ਦੌੜ, ਕਿਲ੍ਹੇ ਵਿਚ ਕੋਈ

-੧੬੦-