ਪੰਨਾ:ਬਿਜੈ ਸਿੰਘ.pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਕੁਛ ਅੰਸ਼ ਬਾਕੀ ਸੀ, ਜਿਸ ਦੇ ਨਸ਼ੇ ਨੇ ਕੁਛ ਮਸਤ ਕਰ ਰੱਖਿਆ ਸੀ, ਸੋ ਮੋਹਲੇਧਾਰ ਪਾਣੀ ਪੈਣ ਨੇ ਉਸ ਅਸਰ ਨੂੰ ਬੀ ਤੋੜਿਆ; ਸੱਚ ਹੈ

"ਜਿਸ ਰਾਖੈ ਤਿਸੁ ਕੋਇ ਨ ਮਾਰੈ।"

ਦੂਸਰਾ ਦਿਨ ਤੇ ਤੀਸਰਾ ਦਿਨ ਤਾਂ ਦੋਹਾਂ ਨੂੰ ਲੇਟਿਆਂ ਬੀਤਿਆ। ਫੇਰ ਸ਼ੀਲ ਕੌਰ ਕੁਛ ਫਿਰ ਪਈ ਅਰ ਧਰਮੀ ਭਰਾਵਾਂ ਨੂੰ ਸਾਰਾ ਸਮਾਚਾਰ ਆਪਣੀ ਬਿਪਤਾ ਅਰ ਪਤੀ ਦੇ ਕਸ਼ਟਾਂ ਦਾ ਕਹਿ ਸੁਣਾਇਆ। ਹੁਣ ਛੋਟੇ ਜਿਹੇ ਭਾਈਚਾਰੇ ਨੇ ਸਲਾਹ ਕੀਤੀ ਅਰ ਪੱਕੀ ਗੋਂਦ ਗੁੰਦੀ ਕਿ ਸੱਭੇ ਜਣੇ ਕੋੜਾ ਸਿੰਘ ਦੇ ਜੱਥੇ ਵਿਚ ਅੱਪੜੀਏ ਤੇ ਬਿਜੈ ਸਿੰਘ ਦੇ ਛੁਟਕਾਰੇ ਦਾ ਉਪਰਾਲਾ ਕਰੀਏ। ਸੌ ਇਕ ਦਿਨ ਘੁਸਮਸਾਲੇ ਹੋਏ ਵੇਸ ਵਟਿਆਂ ਵਿਚ ਸਾਰੇ ਜਣੇ ਤੁਰਦੇ ਹੋਏ।

ਹੁਣ ਸਿੱਖਾਂ ਨੂੰ ਉਤਨਾ ਡਰ ਨਹੀਂ ਰਿਹਾ ਸੀ, ਜਿਤਨਾ ਪਹਿਲੇ ਮੀਰ ਮੰਨੂੰ ਦੇ ਵੇਲੇ ਹੋਇਆ ਕਰਦਾ ਸੀ। ਕਾਰਨ ਇਹ ਸੀ ਕਿ ਸਾਰੇ ਦੋਸ਼ ਵਿਚ ਸਿੰਘਾਂ ਨੇ ਆਪਣੇ ਹੱਥ ਪੈਰ ਮਾਰਨੇ ਆਰੰਭ ਦਿੱਤੇ ਸਨ। ਕਿਉਂਕਿ ਬੇਗਮ ਤਾਂ ਅੰਦਰੇ ਅੰਦਰ ਹੋਰ ਝੇੜਿਆਂ ਵਿਚ ਫਸੀ ਬੈਠੀ ਸੀ, ਕੁਝ ਉਮਰਾਵਾਂ ਤੇ ਬੇਗਮ ਦੀ ਵਿਗੜ ਰਹੀ ਸੀ। ਉਂਞਬੀ ਅਮੀਰ ਵਜ਼ੀਰ ਐਸੇ ਮੁਹਤਾਣੇ ਹੋ ਰਹੇ ਸਨ ਕਿ ਸਭ ਨੇ ਚੋਰੀ ਚੋਰੀ ਦਿੱਲੀ ਚਿੱਠੀਆਂ ਭੇਜ ਦਿੱਤੀਆਂ ਸਨ ਕਿ ਬੇਗਮ ਦੇਸ਼ ਦਾ ਨਾਸ਼ ਕਰ ਰਹੀ ਹੈ, ਅਰ ਸਿੱਖਾਂ ਨੇ ਇਸ ਘਰ ਦੀ ਫੁੱਟ ਨੂੰ ਤਾੜ ਕੇ ਆਪਣਾ ਸਿੱਕਾ ਬਿਠਾਉਣਾ ਫੇਰ ਆਰੰਭ ਦਿੱਤਾ ਹੈ।

ਉਧਰ ਬਿਜੈ ਸਿੰਘ ਦੀਆਂ ਸਮਝੌਤੀਆਂ ਦਾ ਕੁਝ ਅਸਰ ਨਾ ਹੋਯਾ। ਜਿੰਨੀ ਬਿਜੈ ਸਿੰਘ ਨੇ ਆਪਣੇ ਧਰਮ ਪਰ ਦ੍ਰਿੜਤਾ ਦਿਖਲਾਈ ਉਤਨਾ- ਬੇਗਮ ਦਾ ਦਿਲ ਵਧੀਕ ਮੋਹਿਤ ਹੁੰਦਾ ਗਿਆ, ਅਰ - ਇਹ ਨਿਸਚਾ ਬੱਝਦਾ ਗਿਆ ਕਿ ਇਸ ਜੈਸਾ ਪੁਰਸ਼ ਇਹ ਆਪ ਹੀ ਹੈ। ਪਿਆਰ ਦੇ ਕਰੜੇ ਹੱਲਿਆਂ ਦੇ ਅੱਗੇ ਬੜੇ ਬੜੇ ਕਰੜੇ ਹੋਏ ਅੰਤ ਸਰ ਹੋ ਜਾਂਦੇ ਹਨ। ਲਿਖ ਦੇਣਾ ਤੇ ਪੜ੍ਹ ਲੈਣਾ ਕੁਝ ਹੋਰ ਗੱਲ ਹੈ, ਪਰ ਹਿਰਦੇ ਦੀਆਂ ਕੋਮਲ ਕੰਧਾਂ ਪੁਰ ਹਿੱਤ ਦੇ ਗੋਲਿਆਂ ਦੀਆਂ ਸੱਟਾਂ ਸਹਿਣੀਆਂ ਕੁਝ ਹੋਰ ਗੱਲ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸੂਰਮੇ, ਜਿਨ੍ਹਾਂ ਦੇ ਹਿਰਦੇ

-੧੫੩