ਪੰਨਾ:ਬਿਜੈ ਸਿੰਘ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਈ*। ਇਹ ਕਾਰਾ ਹੋਇਆ ਤਾਂ ਮਹਿਲਾਂ ਵਿਚ ਸੀ, ਪਰ ਇਸ ਧ੍ਯਾਨਕ ਜ਼ੁਲਮ ਦੀ ਖ਼ਬਰ ਦਰਬਾਰੀਆਂ ਤੀਕਰ ਪਹੁੰਚ ਗਈ, ਸਾਰੇ ਘਰ ਬੈਠ ਗਏ, ਦਰਬਾਰ ਵਿਚ ਆਉਣਾ ਛੱਡ ਦਿੱਤਾ, ਅਰ ਅੰਦਰੋਂ ਅੰਦਰ ਸਿੰਘਾਂ ਨੂੰ ਕਹਿ ਦਿੱਤਾ ਕਿ ਮਨ-ਭਾਉਂਦੀਆਂ ਮੌਜਾਂ ਕਰੋ, ਕੋਈ ਭੜੂਆਂ ਰੋਕਣ ਵਾਲਾ ਨਹੀਂ ਹੈ, ਓਧਰ ਅਤੇ ਏਹ ਮਤਾ ਕਿ ਸਾਰਾ ਹਾਲ ਦਿੱਲੀ ਲਿਖ ਘੱਲੀਏ।

ਬਾਹਰ ਤਾਂ ਬੇਗਮ ਦਾ ਇਹ ਸ਼ੁਕ਼ਤ ਨਾਵਾਂ ਘੁਲਿਆ ਤੇ ਅੰਦਰ ਉਸ ਨੂੰ ਸਹਾਰਾ ਦੇਣ ਵਾਲੀ ਸ਼ੀਲ ਕੌਰ ਨਾਲ ਵਿਗੜ ਗਈ। ਉਸ ਦਾ ਸਬੱਬ ਇਹ ਹੋਇਆ ਕਿ ਬਿਜੈ ਸਿੰਘ ਸੰਮਣ ਬੁਰਜ ਦੇ ਸੁੱਖਾਂ ਨੂੰ ਛੱਡ ਕੇ ਆਪਣੇ ਭਰਾਵਾਂ ਵਿਚ ਪਹੁੰਚਿਆ ਚਾਹੁੰਦਾ ਸੀ ਤੇ ਬੇਗਮ ਨੂੰ ਬਿਜੈ ਸਿੰਘ ਦਾ ਜਾਣਾ ਐਉਂ ਭਾਸਦਾ ਸੀ ਜਿਕਰ ਸ਼ੀਸ਼ੇ ਵਿਚੋਂ ਕਿਸੇ ਜੜੀ ਹੋਈ ਸੁੰਦਰ ਮੂਰਤ ਨੂੰ ਕੱਢਣਾ ਹੁੰਦਾ ਹੈ। ਜਿਉਂ ਜਿਉਂ ਸਿੰਘ ਟਬਰ ਤੁਰਨ ਨੂੰ ਤਿਆਰ ਹੋਵੇ ਤਿਉਂ ਤਿਉਂ ਬੇਗਮ ਦੀਆਂ ਮਿਹਰਬਾਨੀਆਂ ਵਧਣਲੱਗੀਆਂ ਰੁਪੱਯਾ ਪੈਸਾ ਹਾਜ਼ਰ ਬੱਤੀਆਂ ਦੰਦਾਂ ਵਿਚੋਂ ਜੋ ਨਿਕਲੇ ਸੋ ਹਾਜ਼ਰ ਇਥੋਂ ਤੀਕ ਕਿ ਬੇਗਮ, ਸਿੰਘ ਜੀ ਦੇ ਚਿਹਰੇ ਤੋਂ ਪਛਾਣੇ ਕਿ ਇਸ ਦੇ ਚਿਤ ਵਿਚ ਕੀਹ ਹੈ ਤੇ ਉਹ ਝਟ ਪੂਰਾ ਕਰ ਦੇਵੇ, ਬੇਗਮ ਦੇ ਦਿਲ ਦੀ ਲਗਨ ਬਿਜੈ ਸਿੰਘ ਹੁਰਾਂ ਵੱਲ ਉਲਟ ਰਹੀ ਸੀ, ਸੋ ਇਥੋਂ ਤੀਕ ਵਧੀ ਕਿ ਬੇਗਮ ਨੂੰ ਕਿਸੇ ਦੀ ਮੁਹਬਤ ਨਾ ਭਾਵੇ, ਜਦ ਸਿੰਘ ਹੁਰਾਂ ਪਾਸ ਬੈਠੇ ਤਦ ਜੀ ਲੱਗਾ ਰਹੇ। ਕਈ ਵੇਰ ਅੱਧੀ ਅੱਧੀ ਰਾਤ ਤਕ ਬੈਠਿਆਂ ਰਾਜਸੀ ਚਰਚਾ ਹੁੰਦੀਆਂ ਰਹਿੰਦੀਆਂ। ਪਰ ਸ੍ਵਛ ਮਨ ਵਾਲੇ ਸਿੰਘ ਜੀ ਨੂੰ ਕਿਲ੍ਹੇ ਦਾ ਰਹਿਣਾ ਐਉਂ ਬੁਰਾ ਲਗੇ ਜਿਕਰ ਕਿਸੇ ਬੁਲਬੁਲ ਨੂੰ ਹੀਰਿਆਂ ਦਾ

—————

  • ਤਵਾਰੀਖ ਖਾਲਸਾ ਤੇ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ ਭਿਖਾਰੀ ਖ਼ਾਂ ਨਾਂਹ ਕਰਨ ਕਰਕੇ ਮਾਰਿਆ ਗਿਆ। ਕੈਪਟਨ ਕਨਿੰਘਮ ਨੋਟ ਵਿਚ ਲਿਖਦੇ ਹਨ ਕਿ ਭਿਖਾਰੀ ਖਾਂ ਬੇਗ਼ਮ ਨਾਲ ਬੁਰਾ ਸੰਬੰਧ ਰੱਖਦਾ ਸੀ। ਮੁਹੰਮਦ ਲਤੀਫ਼ ਨੇ ਲਿਖਿਆ ਹੈ ਕਿ ਭਿਖਾਰੀ ਖ਼ਾਂ ਨੇ ਬੇਗਮ ਨੂੰ ਉਹ ਨਾ-ਉਮੀਦੀ ਦਿੱਤੀ ਸੀ ਜੋ ਤੀਵੀਂ ਦੀ ਜ਼ਾਤ ਨੇ ਕਦੇ ਮੁਆਫ ਨਹੀਂ ਕੀਤੀ।

-੧੨੭