ਪੰਨਾ:ਬਿਜੈ ਸਿੰਘ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਸਤਰ ਟਹਿਲਣਾਂ ਧੌਣ ਦੇ ਬਹਾਨੇ ਬੇਗਮ ਪਾਸ ਲੈ ਗਈਆਂ। ਮਾਂ ਪੁੱਤ ਨੇ ਸਾਰਾ ਦਿਨ ਸ਼ੁਕਰ ਕਰਕੇ ਬਿਤਾਇਆ। ਸੰਝ ਹੁੰਦੇ ਹੀ ਬੇਗਮ ਦੇ ਹੁਕਮ ਅਨੁਸਾਰ ਸ਼ੀਲ ਕੌਰ ਉਸ ਦਾਲਾਨ ਤੋਂ ਟਹਿਲਣਾਂ ਸਣੇ ਕਿਸੇ ਦੁਰਾਡੇ ਚੁਬਾਰੇ ਵਿਚ ਬਦਲੀ ਗਈ।

ਸੰਝ ਹੋ ਗਈ, ਹਨੇਰਾ ਛਾ ਗਿਆ ਹਾਕਮ ਸਾਹਿਬ ਨੇ ਚੋਰ ਕੋਠੜੀ ਵਿਚ ਵੜ ਕੇ ਥੋੜੀ ਜਿਹੀ ਪੀਤੀ ਜਿਸ ਵੇਲੇ ਸਰੂਰ ਆਯਾ ਅਰ ਮਗ਼ਜ਼ ਨੇ ਗਰਮ ਹੋ ਕੇ ਆਤਸ਼ਬਾਜ਼ੀ ਦੇ ਚੱਕਰ ਵਾਂਗ ਚੱਕਰ ਖਾਧਾ, ਬਾਕੀ ਰਹੀ ਅਕਲ ਤੇ ਅਧ-ਮੋਈ ਦਇਆ ਉਸ ਗੇੜੇ ਵਿਚ ਗੇੜੇ ਖਾਣ ਲੱਗੀ, ਥਿੜਕਦੇ ਪੈਰੀਂ ਆਪ ਉਸ ਕਮਰੇ ਵੱਲ ਤੁਰੇ ਜਿੱਥੇ ਸ਼ੀਲਾ ਕੈਦ ਕਰਵਾਈ ਹੋਈ ਸੀ। ਜਾਂ ਅੰਦਰ ਵੜੇ ਤਦ ਕੀ ਦੇਖਦੇ ਹਨ ਕਿ ਉਨ੍ਹਾਂ ਹੀ ਮੈਲੇ ਬਸਤਰਾਂ ਵਿਚ ਉਹ ਘੁੰਡ ਕੱਢੀ ਬੈਠੀ ਹੈ। ਆਪ ਨੂੰ ਬੜਾ ਗੁੱਸਾ ਆਇਆ, ਗੋਲੀਆਂ ਨੂੰ ਮਾਰਿਆ ਕੁੱਟਿਆ, ਗਾਲ੍ਹਾਂ ਕੱਢੀਆਂ, ਕਮਰਿਓਂ ਕੱਢ ਦਿੱਤਾ। ਫੇਰ ਆਪ ਉਸ ਨੂੰ ਥਿੜਕਦੇ ਥਥਲਾਉਂਦੇ ਬੁਲਾਉਣ ਲੱਗੇ। ਘੁੰਡ ਵਿਚ ਲੁਕੀ ਤੇ ਸ਼ਰਮ ਵਿਖੇ ਡੁਬੀ ਤੇ ਕੰਬਦੀ ਨੇ ਇਕ ਨਾ ਮੰਨੀ। ਹਾਕਮ ਸਾਹਿਬ ਨੇ ਤਲਵਾਰ ਧੂ ਲਈ । ਹੁਣ ਉਹ ਹੱਥ ਜੋੜ ਕੇ ਪੈਰਾਂ ਤੇ ਡਿੱਗ ਪਈ, ਨਵਾਬ ਸਾਹਿਬ ਜਿੱਤੇ ਹੋਏ ਕੁਕੜ ਵਾਂਗ ਟੱਰਾ ਉਠੇ : ਦੇਖਾ ਹਮ ਨੇ ਅਪਨਾ ਹੁਕਮ ਪੂਰਾ ਕੀਆ-ਸਿਖ ਕੀ ਬੀਵੀ ਕੋ ਮਨਾ ਲੀਆ (ਥਿੜਕ ਕੇ ਝੋਕਾ ਖਾ ਕੇ) ਅਬ ਬੇਗਮ ਬਨਾਏਂਗੇ ਪੰਜਾਬ, ਕੀ ਮਲਕਾ ਕਹਾਏਂਗੀ । ਤੇ ਇਸ ਤਰ੍ਹਾਂ ਦੇ ਬਕਵਾਸ ਤੇ ਝੋਕਿਆਂ ਤੇ ਨਸ਼ੀਲੀਆਂ ਊਂਘਾਂ ਵਿਚ ਸੀ ਨਵਾਬ ਕਿ ਬੀਬੀ ਨੂੰ ਕਪੜੇ ਬਦਲਣੇ ਪਏ, ਅਰ ਸ਼ਿੰਗਾਰ ਲਾਉਣੇ ਪਏ, ਪਰ ਪਹਿਲੋਂ ਕਿਸੇ ਲੁਕਵੇਂ ਹੱਥ ਨੇ ਸ਼ਮਾਂ (ਦੀਵੇ) ਨੂੰ ਵੱਡਾ ਕਰ ਦਿੱਤਾ ਸੀ। ਹੁਣ ਰਾਤ ਇਸ ਤਰ੍ਹਾਂ · ਬੀਤ ਗਈ ਜਿ਼ਕਰ ਕੋਈ ਕਾਲੇ ਰੰਗ ਦੀ ਬਿਜਲੀ ਦੁਪਹਿਰ ਵੇਲੇ ਧੁੱਪ ਰੂਪੀ ਬੱਦਲਾਂ ਵਿਚੋਂ ਦੌੜਕੇ ਐਉਂ ਗੁੰਮ ਹੋ ਜਾਵੇ ਜਿੱਕਰ ਯੋਗੀ ਪੁਰਖ 'ਹਿਰਦੇ ਵਿਚੋਂ ਸੰਗ ਦੇਖ ਕਰਕੇ ਮੰਦ ਵਾਸ਼ਨਾ ਇਕ ਝਲਕਾ ਦੇ ਕੇ ਕੁਸੰਗ ਦੂਰ ਹੋਏ ਤੇ-ਗੁੰਮ ਹੋ ਜਾਂਦੀਆਂ ਹਨ; ਮਾਨੋਂ ਕਮੀਲੇ ਦੀ ਅੱਗ

-੧੦੫-