ਪੰਨਾ:ਬਾਦਸ਼ਾਹੀਆਂ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮੀਰ ਦਾ ਬੰਗਲਾ


ਕਈ ਵਿਘੇ ਧਰਤੀ ਦੇ ਉਦਾਲੇ ਮਰਦ ਕਦ ਦੀਵਾਰ ਸੀ
ਲੋਹੇ ਦੇ ਫਾਟਕ ਦੇ ਅਗੇ ਖੜਾ ਇਕ ਪਹਿਰੇਦਾਰ ਸੀ
ਅੰਦਰ ਚੁਤਰਫੀਂ ਬਿਰਛ-ਬੂਟੇ ਸੈਂਕੜੇ ਲਾਏ ਹੋਏ
ਕੁਝ ਸੁੰਦਰਾਂ ਫੁਲਾਂ ਦੇ ਲਦੇ ਕੁਝ ਫਲਾਂ ਤੇ ਆਏ ਹੋਏ
ਵਿਚਕਾਰ ਉਸ ਸੋਹਣੇ ਬਗ਼ੀਚੇ ਦੇ, ਸੁਨਹਿਰੀ ਰੰਗਲਾ
ਅਤਿ ਖੂਬਸੂਰਤ ਸ਼ਾਨ ਵਾਲਾ ਸੋਭਦਾ ਸੀ ਬੰਗਲਾ
ਉਸ ਦੀ ਬਨਾਵਟ ਤੇ ਸਜਾਵਟ ਤੋਂ ਅਮੀਰੀ ਟਪਕਦੀ
ਉਸ ਦੀ ਸਫ਼ਾਈ-ਚਮਕ ਤੇ ਅੱਖੀ ਨ ਸੀ ਟਿਕ ਸਕਦੀ
ਸੀ 'ਡੈਕੋਰੇਸ਼ਨ’ ਓਸ ਦੀ 'ਐਕਸਪਰਟ' ਨੇ ਕੀਤੀ ਹੋਈ
ਚਿਮਨੀ ਦੀ ਹਰ ਝਾਲਰ ਸੀ 'ਪੈਰਿਸ-ਗਰਲ' ਦੀ ਸੀਤੀ ਹੋਈ
ਸਭ ਕਮਰਿਆਂ ਵਿਚ 'ਫ਼ਰਨੀਚਰ ਸੀ 'ਫ਼ੈਸ਼ਨੇਬਲ’ ਸਜ ਰਿਹਾ
ਹਰ ਚੀਜ਼ ਵਿਚ ਸੀ 'ਯੂਰਪੀਅਨ ਫ਼ੁੱਲ ਸਟਾਈਲ' ਗਜ ਰਿਹਾ
ਇਉਂ 'ਨਯੂ ਥ੍ਰਾਈਡ' ਸਮ ‘ਡਰਾਇੰਗ ਰੂਮ' ਸੰਦੀ ਸ਼ਾਨ ਸੀ
ਜੇ 'ਸੈੱਟ ਇੰਗਲਿਸਤਾਨ ਸੀ ਤਾਂ 'ਕਾਰਪੈੱਟ' ਈਰਾਨ ਸੀ
ਬੈਂਜੋ, ਪਿਆਨੋ, ਵਾਯੋਲਿਨ, ਹਾਰਮੋਨੀਅਮ ਅਰਗਨ ਪਏ
ਉਚ 'ਸਿਵਲੀਜ਼ੇਸ਼ਨ' 'ਐਜੂਕੇਸ਼ਨ' ਘਰ ਦੀ ਦਸਦੇ ਸਨ ਪਏ
ਟੇਬਲ ਡਰੈੱਸਿੰਗ ਰੂਮ ਦੀ ਸੈਂਟਾਂ ਕਰੀਮਾਂ ਭਰੀ ਸੀ
ਪਫ਼, ਕੂੰਬ, ਬ੍ਰਸ਼ ਪੌਡਰ, 'ਲਵਿੰਡਰ, ਲੈਨ ਲੰਮੀ ਧਰੀ ਸੀ
ਦੇਖੋ ਜੇ 'ਡਾਈਨਿੰਗ ਰੂਮ' ਤਾਂ ਭੁਖ ਚਮਕ ਝਟ ਦੂਣੀ ਪਵੇ
ਛੁਰੀਆਂ ਤੇ ਕਾਂਟੇ ਬਿਨਾਂ ਇਕ ਭੀ ਚੀਜ਼ ਨਾ ਛੂਹਣੀ ਪਵੇ
ਸੋਡੇ, ਮੁਰੱਬੇ, ਵਿਸਕੀਆਂ, ਟੌਫੀ ਤੇ ਹੋਰ ਮਿਠਾਈਆਂ
ਅਧਨੰਗੀਆਂ ਫੋਟੋਜ਼, 'ਮੈਂਟਲਪੀਸ’ ਤੇ ਟਿਕਵਾਈਆਂ
ਵਿਚ 'ਲਾਇਬ੍ਰੇਰੀ, ਬੁਕਸ ਲੇਟੈਸਟ' ਦਿਸਦੀਆਂ ਸਨ ਸਾਰੀਆਂ
ਨਾਵਲ-ਡਰਾਮੇ ਨਾਲ ਸਨ ਲਦੀਆਂ ਹੋਈਆਂ ਅਲਮਾਰੀਆਂ
ਯੂਰਪ ਤੇ ਅਮਰੀਕਾ ਦਾ ਲਿਟਰੇਚਰ ਸੀ ਬਹੁ ਭਰਿਆ ਪਿਆ

-੩੫-