ਪੰਨਾ:ਬਾਦਸ਼ਾਹੀਆਂ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਦੇਖੋ ਲਛਮੀ ਦੀਆਂ ਗੱਲਾਂ ਕਰਦਾ ਜ਼ਰਾ ਨਾ ਬੱਕ
ਉਸ ਦੇ ਹੁਕਮ ਦੀ ਤਾਮੀਲ ਕਰ ਕਰ ਮੂਲ ਨਾ ਅੱਕੇ
ਸ਼ਾਦੀ ਸਮੇਂ ਅਖੰਡ ਪਰੇਮ ਦੇ ਬਚਨ ਦੁਹਾਂ ਸਮੇਂ ਕੀਤੇ
ਵੰਡਣ ਲਗ ਪਏ ਪਰੇਮ ਹੁਣੇ ਹੀ ਸਾਲ ਬਹੁਤ ਨਹੀਂ ਬੀਤੇ
ਐਪਰ ਅਜਬ, ਤਮਾਸ਼ਾ ਹੈ ਕਿ ਆਪੇ ਵਿਚ ਨਹੀਂ ਲੜਦੇ
ਦੂਜੇ ਨਾਲ ਪਿਆਰ ਦੇਖਦੇ, ਫਿਰ ਭੀ ਜ਼ਰਾ ਨੇ ਸੜਦੇ
ਕਾਰਨ ਏਸ ਅੜੌਣੀ ਦਾ ਕੀ ? ਸਚ ਇਸ ਦਾ ਉੱਤਰ
ਲਛਮ ਧੰ ਓਹਨਾਂ ਦੀ ਪਹਿਲੀ, ਭਗਤ ਪਹਿਲ ਪੁਤਰ
ਮਾਂ ਕਰਦੀ ਹੈ ਪਰ ਪੁਤ ਨੂੰ, ਵੇਖ ਵੇਖ ਕੇ ਜੀਵੇ
ਏਸ ਜੋਸ਼ ਵਿਚ ਪਤੀ-ਪ੍ਰੇਮ ਤੋਂ ਬੇ-ਪਰਵਾਹ ਦਾ ਬੀਵੇ
ਪਿਉ ਨੂੰ ਬੇਟੀ, ਦਿਲ ਦੀ ਦੁਕਤੀ, ਪੁਤਾਂ ਨਾਲੋਂ ਪਰੀ
ਪਤਨੀ-ਪ੍ਰੇਮ ਵਲੋਂ ਕਰ ਫ਼ਲ, ਸ਼ਿਸ਼ਟ ਭੁਲਾਵੇ ਸਾਰੀ
ਮਜ਼ੇਦਾਰ ਏਹ ਬੇਵਫਾਈਆਂ, ਤਕ ‘ਸਬਰਾ ਦਿਲ ਖਿੜਿਆ
ਮਨ ਦੀਆਂ ਤਰਬਾਂ ਫੌਰਨ ਹੋਲੀਆਂ, ਰਾਗ ਪ੍ਰੇਮ ਦਾ ਛਿੜਿਆ

ਜ਼ਿਆਫ਼ਤ

ਮਾਲਿਕਆਣੀ ਨੇ ਨੌਕਰ ਨੂੰ ਪੁਛਿਆ ਚਿੰਤਾ ਕਰ ਕੇ
ਹੌਕਾ ਲੈ ਕੇ ਹੰਝੂ ਭਰ ਕੇ ਉਂਗਲ ਗਲ੍ਹ ਤੇ ਧਰ ਕੇ:-
ਵੇ ਭਾਗੂ ਕੀ ਗਜ਼ਬ ਹੋ ਗਿਆ ਦਿਨ ਪੁਠੇ ਕੀ ਆਏ?
'ਬਾਬੂ ਜੀ, ਘਰ ਆਏ ਨ ਰਾਤੀ ਕਿਧੱਰ ਹੈਨ ਸਿਧਾਏ ?
‘ਰਾਏ ਬਹਾਦੁਰ ਦੀ ਜ਼ਯਾਫ਼ਤ ਦਾ, ਇਨਵੀਟੇਸ਼ਨ ਪਾ ਕੇ
ਗਏ ਸ਼ਾਮ ਨੂੰ ਸਨ ਸਜ ਬਣ ਕੇ ਅਤਰ ਲਵਿੰਡਰ ਲਾ ਕੇ
'ਕੀ ਹੋਯਾ? ਕਿਉਂ ਮੁੜੇ ਨ ਹੁਣ ਤੱਕ? ਪਤਾ ਲਿਆ ਖਾਂ ਜਾ ਕੇ
‘ਮਤਾਂ ਹੋਰਥੇ ਫਸ ਗਏ ਹੋਵਣ, ਮੈਨੂੰ ਧੋਖਾ ਲਾ ਕੇ
'ਰੱਬਾ, ਇਸ ਵਾਰੀ ਮੈਂ ਭੁਲੀ, ਜਾਣ ਨ ਦੇਸਾਂ ਮੁੜ ਕੇ,
'ਕਿਰਪਾ ਕਰ ਹੁਣ ਫ਼ਿਕਰ ਸ਼ਕੰਜੇ ਜਾਨ ਨ ਮੇਰੀ ਕੁੜਕੇ ।'
ਬੇ-ਪਰਵਾਹੀ ਨਾਲ ਓਸ ਨੇ, ਅੱਗੋਂ ਉੱਤ੍ਰ ਸੁਣਾਯਾ:-

-੯੭-