ਪੰਨਾ:ਬਾਦਸ਼ਾਹੀਆਂ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿਣ ਲਗਾ 'ਅਫ਼ਸੋਸ, ਬਣੀ ਹੈ ਅਜ ਮੈਨੂੰ ਮਜਬੂਰੀ
‘ਵਰਨਾ ਐਸੀ ਥਾਂ ਵਿਚ ਮੇਰੀ ਸੌਂਦੀ ਨਹੀਂ ਕਤੂਰੀ !'
ਉਸ ਦੇ ਪਿਛੇ ਲਗੇ ਹੋਏ ਸਨ ਸ਼ਹਿਰੋਂ ਹੀ ਕੁਝ ਡਾਕੂ
ਪੈਸੇ ਖਾਤਰ ਫ਼ੜੀ ਜੁ ਫਿਰਦੇ ਸਨ ਛੁਰੀਆਂ ਤੇ ਚਾਕੂ
ਮੌਕਾ ਤਾੜ ਉਨ੍ਹਾਂ ਨੇ ਅੱਧੀ ਰਾਤੀਂ ਹਮਲਾ ਕੀਤਾ
ਛਵ੍ਹੀਆਂ ਤੇ ਗੰਡਾਸੇ ਫੜ ਕੇ ਘੇਰ ਧਨੀ ਨੂੰ ਲੀਤਾ
ਕਹਿਣ ਲਗੇ 'ਜੋ ਕੁਝ ਹੋ ਪੱਲੇ, ਆਪੇ ਕਢ ਕੇ ਧਰ ਦੇ
'ਨਾਲੇ ਇਕ ਹੁੰਡੀ ਚਿਕ ਤੇ ਫੌਰਨ ਦਸਖਤ ਕਰ ਦੇ !'
ਆਕੜਖ਼ਾਨ ਅਮੀਰ, ਬੱਚਿਆਂ ਸਮ ਰੋਵੇ ਚਿਚਲਾਵੇ
ਪੈਸਾ ਇਕ ਨ ਦੇਣਾ ਚਾਹੇ, ਲੱਖ ਵਾਸਤੇ ਪਾਵੇ
ਸਾਧ ਉਸ ਦੀ ਮਦਦ ਵਾਸਤੇ, ਫਰਜ਼ ਸਮਝ ਕੇ ਆਯਾ
ਮਾਰ, ਡਾਕੂਆਂ ਛੁਰੇ, ਦੋਹਾਂ ਨੂੰ, ਕਰਨੋਂ ਸ਼ੋਰ ਹਟਾਯਾ
ਮਰਨ ਲਗਿਆਂ ਸਾਧੂ ਹਸਿਆ, ਦੇਖੋ ਧਨ ਦੇ ਕਾਰੇ
'ਇਸ ਕੁਟੀਆਂ ਵਿਚ ਸੱਠ ਸਾਲ ਮੈਂ ਬੇ ਤਕਲੀਫ਼ ਗੁਜ਼ਾਰੇ,
'ਅੱਜੋ ਇਕ ਅਮੀਰ ਆ ਗਿਆ, ਛੂਤ ਅਜੇਹੀ ਲੱਗੀ,
ਬਿਨਾਂ ਦੋਸ਼ ਹੀ ਮੇਰੇ ਗਲ ਤੇ ਛੁਰੀ ਤੇਜ਼ ਹੋ ਵੱਗੀ
'ਧਨ ਵਾਲੇ ਦੀ ਪਲ ਸੰਗਤ ਤੋਂ ਇਉਂ ਸਿਰ ਹਨ ਲਹਿੰਦੇ,
'ਕੀ ਗਤ ਬਣੂ ਉਨ੍ਹਾਂ ਦੀ 'ਸੁਥਰੇ' ? ਜੋ ਨਿਤ ਧਨ ਵਿਚ ਰਹਿੰਦੇ


ਮਾਲਣ

‘ਰਾਧਾ-ਦਰਸ਼ਨ' ਹੇਤ 'ਕ੍ਰਿਸ਼ਨ' ਨੇ ਸ਼ਕਲ ਬਣਾਈ ਮਾਲਣ ਦੀ
ਕਿਸੇ ਨੈਣ ਤੋਂ ਜਾਚ ਸਿੱਖ ਲਈ ਪਟੀਆਂ ਚੁਪੜਨ-ਢਾਲਣ ਦੀ
ਕੱਜਲ ਪਾ ਕੇ ਸ਼ਕਤਿ ਵਧਾ ਲਈ ਨੈਣੀਂ ਡੋਰੇ ਡਾਲਣ ਦੀ
ਅੰਗੀ, ਚੂੜੀ, ਗਾਨੀ, ਸਾੜ੍ਹੀ ਮੰਗ ਲਈ ਕਿਸੇ ਅਯਾਲਣ ਦੀ
ਖੋਹ ਲੀਤੀ ਗੁਲਦਸਤੇ-ਜਲ ਹਿਤ ਮਟਕੀ ਇਕ ਗਵਾਲਣ ਦੀ
ਬਣ ਤਣ ਨਿਕਲੀ ਚਟਕੀਂ ਮਟਕੀਂ, ਚੇਲੀ ਕਿਸੇ ਬੰਗਾਲਣ ਦੀ
ਲੋਕ ਅਚੰਭਾ ਹੋਣ ਦੇਖਿ ਛਬਿ ਮਾਲਣ, ਬਾਰਾਂ ਤਾਲਣ ਦੀ

-੮੯-