ਪੰਨਾ:ਬਾਦਸ਼ਾਹੀਆਂ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



‘ਵਰਨਾ ਮੈਂ ਤਾਂ ਦੋ ਠੁਡਿਆਂ ਸੰਗ, ਜਗ ਤੇ ਹੁਕਮ ਚਲਾਂਦੀ ਹਾਂ
'ਰਾਜੇ ਰੰਕ, ਯੋਗੀਆਂ ਤਾਈਂ ਪਾ ਕੇ ਨੱਥ ਨਚਾਂਦੀ ਹਾਂ
ਮੇਹਰਬਾਨ ਜਦ ਬਣਾਂ ਕਿਸੇ ਤੇ, ਹਿੱਕ ਤੇ ਠੋਕਰ ਲਾ ਦੇਵਾਂ
'ਯਾਨੀ ਭਰ ਹੰਕਾਰ ਓਸ ਵਿਚ ਸਿਰ-ਛਾਤੀ ਅਕੜਾ ਦੇਵਾਂ
'ਓਹ ‘ਫ਼ਿਰੌਨ’ ਦਾ ਬਾਪੂ ਬਣ ਕੇ, ਲਖ ਲਖ ਪਾਪ ਕਮਾਂਦਾ ਹੈ
'ਜੁਲਮ ਫ਼ਜ਼ੂਲੀ, ਹੈਂਕੜ ਕਰ ਕਰ, ਬਦ-ਖ਼ਾਤੇ ਗਿਰ ਜਾਂਦਾ ਹੈ
'ਮੈਂ ਉਸ ਨੂੰ ਤਜ, ਜਾਂਦੀ ਵਾਰੀ, ਪਿਠ ਵਿਚ ਠੋਕਰ ਲਾਂਦੀ ਹਾਂ
'ਯਾਨੀ ਉਸ ਦਾ ਲਕ ਤੋੜ ਕੇ, ਸਾਰੀ ਉਮਰ ਰੁਆਂਦੀ ਹਾਂ
'ਮਿਰੇ ਦੁਹਾਂ ਠੁਡਿਆਂ ਤੋਂ ਸਭ ਜਗ, ਦੋਵੇਂ ਚਕੀਆਂ ਝੋਂਦਾ ਹੈ
'ਮੈਂ ਆਵਾਂ ਤਾਂ ਪਾਪੀ ਬਣਦਾ, ਮੈਂ ਜਾਵਾਂ ਤਾਂ ਰੋਂਦਾ ਹੈ
'ਮਿਰੇ ਚੋਂਚਲੇ-ਨਾਜ਼ ਜਿਨ੍ਹਾਂ ਦੀ ਨਜ਼ਰ ਵਿਚ ਨਾ ਜਚਦੇ ਨੇ ।'
ਆਪਾਂ ਸੁਣ ਏ ਉਪਮਾ ਭੀ ਖ਼ਾਮੋਸ਼ ਰਹੇ ਤੇ ਮਸਤ ਰਹੇ,
ਲੌਂਡੀ ਨਾਲ ਭਲਾ ਕਯੋਂ ਕੁਈਏ ? ਉਦੇ ਰਹੇ ਯਾ ਅਸਤ ਰਹੇ !

ਅਸੂਲ ਤੇ ਜ਼ਾਤੀ

ਅਰਬੀ ਕਾਫ਼ਰ ਦੰਦ ਪੀਸ ਕੇ ਵਾਰ ਕਰਨ ਨੂੰ ਆਯਾ
ਹਜ਼ਰਤ ਅਲੀ ਸ਼ੇਰ ਸਮ ਉਛਲੇ ਮਾਰੂ ਵਾਰ ਬਚਾਯਾ
ਬਿਜਲੀ ਵਾਂਗ ਦੁਇ ਤਲਵਾਰਾਂ ਚਮਕਣ ਥਰਕਣ ਲਗੀਆਂ
ਜਿਵੇਂ ਮੌਤ ਦੇ ਦੁਹਾਂ ਥਣਾਂ 'ਚੋਂ ਜ਼ਹਿਰੀ ਧਾਰਾਂ ਵਗੀਆਂ
ਤੇਗ਼ਜ਼ਨੀ ਵਿਚ ਦੋਏ ਤੇਜ਼ ਸਨ, ਵਾਹਵਾ ਹੁਨਰ ਦਿਖਾਏ,
ਦਾਉ, ਘਾਉ ਤੇ ਹੱਥ ਪਲੱਥੇ ਸਾਰੇ ਦੁਹਾਂ ਮੁਕਾਏ
ਜੇ ਇਕ ਮਾਰੇ ਤੇਗ਼-ਤਮਾਚਾ ਦੂਆ ਢਾਲ ਤੇ ਰੋਕੇ
ਉਛਲ, ਭਵੇਂ, ਪੈਂਤੜਾ ਬਦਲੇ, ਵਾਰ ਕਮਰ ਤੇ ਰੋਕੇ
ਅਗੋਂ ਉਸ ਨੂੰ ਰੋਕ ਵਿਰੋਧੀ ਸਿਰ ਤੇ ਤੇਗ਼ ਚਲਾਵੇ
ਦੂਜਾ ਸਾਫ਼ ਬਚਾ ਕੇ ਸਿਰ ਨੂੰ, ਗਿੱਟੇ ਤੇਗ਼ ਛੁਹਾਵੇ
ਗਿੱਟੇ, ਗੋਡੇ, ਸੀਨਾ, ਮੋਢੇ, ਪੰਨੀ ਪੱਟ ਕਲਾਈ,
ਵਾਰੋ-ਵਾਰ ਵਾਰ ਪਏ ਹੋਵਣ, ਬਚਨ ਦਿਖਾਣ ਸਫ਼ਾਈ