ਪੰਨਾ:ਬਾਦਸ਼ਾਹੀਆਂ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ੁਸ਼ੀਆਂ ਬਹੁਤ, ਰਪੋਟਾਂ ਸੁਣਕੇ, ਧ੍ਰਿਤਰਾਸ਼ਟਰ ਨੂੰ ਚੜ੍ਹੀਆਂ
ਪ੍ਰੀਖ੍ਯਾ ਹਿਤ, ਉਸ ਬੱਚੇ ਸਾਰੇ, ਅਪਨੇ ਪਾਸ ਬੁਲਾਏ
ਸਭ ਨੇ ਕਈ ਗ੍ਰੰਥਾਂ ਵਿਚੋਂ, ਫ਼ਰ ਫ਼ਰ, ਸਫ਼ੇ ਸੁਣਾਏ
ਮਗਰ 'ਯੁਧਿਸ਼ਟਰ' 'ਪਹਿਲੀ-ਪੋਥੀ' 'ਪਹਿਲਾ ਪੰਨਾ' ਫੜਕੇ
ਪਹਿਲੀ ਸਤਰੋਂ, ਪਹਿਲੀ ਸੰਥਾ, ਮੁੜ ਮੁੜ ਦੱਸੇ ਪੜ੍ਹ ਕੇ
'ਧ੍ਰਿਤਰਾਸ਼ਟਰ' ਨੇ ਕੜਕ ਪੁੱਛਿਆ, 'ਹੋਰ ਨ ਕੁਝ ਤੂੰ ਪੜ੍ਹਿਆ ?'
ਕਹਿਣ ਲਗਾ, 'ਜੀ ਹਾਂ, ਮੈਂ ਇਸਤੋਂ ਉਤ੍ਹਾਂ ਨ ਹਾਲਾਂ ਚੜ੍ਹਿਆ'
ਦ੍ਰੋਣਾਚਾਰਜ ਕ੍ਰੋਧਵਾਨ ਹੋ ਖਿਝਿਆ ਤੇ ਚਿੱਲਾਯਾ :-
'ਕਯਾ ਇਸ ਪ੍ਰਿਥਮ ਪ੍ਰਿਸ਼ਟ ਕੇ ਆਗੇ ਤੁਝਕੋ ਕੁਛ ਨਹੀਂ ਆਯਾ ?'
ਧ੍ਰਿਤਰਾਸ਼ਟਰ ਤੇ ਦ੍ਰੋਣਾਚਾਰਜ ਵਾਰੋ ਵਾਰੀ ਬੋਲਣ
ਕ੍ਰੋਧ ਨਾਲ ਹੋ ਇੱਟਣ ਪਿੱਟਣ ਵਿੱਸ ਬਤੇਰੀ ਘੋਲਣ
ਐਪਰ ਸ਼ਾਂਤ ਯੁਧਿਸ਼ਟਰ ਬੈਠਾ ਅਪਣਾ ਸਬਕ ਪਕਾਵੇ
'ਕ੍ਰੋਧ ਮਤ ਕਰੋ-ਕ੍ਰੋਧ ਮਤ ਕਰੋ' ਸੰਥਾ ਰਟਦਾ ਜਾਵੇ
ਟਿਚਕਰ ਨਾਲ ਕੌਰਵਾਂ ਪੁਛਿਆ, 'ਕੀ ਤੂੰ ਨਹੀਂ ਜੀਊਂਦਾ ?
'ਝਿੜਕਾਂ ਸੁਣਦਾ, ਚੁਪ ਹੈਂ ਬੈਠਾ, ਕ੍ਯੋਂ ਅੱਗੋਂ ਨਹੀਂ ਕੂੰਦਾ ?'
ਆਖਣ ਲਗਾ, 'ਭਰਾਓ, ਮੈਂ ਹਾਂ ਅਪਨਾ ਸਬਕ ਪਕਾਂਦਾ
'ਕ੍ਰੋਧ ਮਤ ਕਰੋ', ਸੰਥਾ ਪਹਿਲੀ, ਦਿਲ ਵਿਚ ਪਿਆ ਵਸਾਂਦਾ ।'
ਸੁਣਕੇ ਸਭ ਸ਼ਰਮਿੰਦੇ ਹੋਏ, ਕਰਨ ਤਰੀਫ਼ਾਂ ਲੱਗੇ
ਪੜ੍ਹਿਆ ਅਸਲ 'ਯੁਧਿਸ਼ਟਰ' 'ਸੁਥਰਾ', ਬਾਕੀ ਰਹਿ ਗਏ ਢੱਗੇ

ਨਰਮ ਭੀ ਤੇ ਗਰਮ ਭੀ

ਕਹਿਰ ਨਿਤ ਕਰਦੇ ਹੀ ਹੋ,ਕਰਿਆ ਕਰੋ ਕੁਛ ੧ਕਰਮ ਭੀ
ਗਰਮ ਰਹਿੰਦੇ ਹੋ ਸਦਾ, ਹੋਵੋ ਕਦੀ ਟੁਕ ਨਰਮ ਭੀ
ਹਾਇ ! ਓ ਪੱਥਰ ਦਿਲੋ ! ਥੋਡੇ ਅਗੇ ਅਡ ਝੋਲੀਆਂ,
ਕੱਖ ਪੱਲੇ ਨਾ ਪਿਆ, ਅਪਨਾ ਗੁਆਯਾ ਭਰਮ ਭੀ

੧ ਕ੍ਰਿਪਾ ।

-੮੧-