ਪੰਨਾ:ਬਾਦਸ਼ਾਹੀਆਂ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿਣ ਲਗੀ ‘ਨਾ, ਪਵਣ ਦੇਵ ਬੱਦਲਾਂ ਨੂੰ ਮਾਰ ਉਡਾਂਦਾ !'
'ਤਾਂ ਫਿਰ 'ਪਵਣ ਦੇਵ’ ਤਾਂ ਬੇਟੀ ਹੈ ਵਰ ਤੇਰੇ ਲਾਇਕ ?'
'ਨਹੀਂ ਪਿਤਾ ਜੀ 'ਪਵਣ ਦੇਵ' ਤੋਂ 'ਪਰਬਤ' ਹੁੰਦੇ ਫਾਇਕ,
'ਪਵਣ ਟੱਕਰਾਂ ਲੱਖਾਂ ਮਾਰੇ 'ਪਰਬਤ' ਜ਼ਰਾ ਨ ਹਲਦਾ ।'
'ਤਾਂ ਫਿਰ ਬੇਟੀ ਪਰਬਤ ਸੰਗ ਤਾਂ ਦਿਲ ਤੇਰਾ ਹੈ ਮਿਲਦਾ ?'
ਨਹੀਂ ਪਿਤਾ ਜੀ ! ਉਸ ਦੇ ਢਿੱਡ ਵੀ 'ਚੂਹਾ’ ਕਢੇ ਖੋੜਾਂ
ਤਾਂ ਤੇ ਸਭ ਤੋਂ ‘ਚੂਹਾ' ਤਕੜਾ, ਓਹੋ ਵਰ ਮੈਂ ਲੋੜਾਂ'
'ਦਰ ਫਿੱਟੇ ਮੂੰਹ' ਆਖ ਰਿਸ਼ੀ ਨੇ ਗੁਤੋਂ ਫੜ ਕੇ ਧੂਹੀ
'ਸੁਥਰੇ' ਸੁੰਦਰ ਪਰੀ ਤੋਂ ਕੀਤੀ, ਮੁੜ ਚੂਹੀ ਦੀ ਚੂਹੀ

ਸੋਨਾ ਤੇ ਫ਼ਕੀਰੀ

ਮਹਾਰਾਜਾ ਰਣਜੀਤ ਸਿੰਘ ਨੇ, ਕਿ ਸਿੰਘ ਜੀ ਜਾਓ
'ਲੱਖ ਰੁਪਯਾ, ਸੰਤਾਂ ਸਿੱਖਾਂ, ਫ਼ਕਰਾਂ ਨੂੰ ਵੰਡਵਾਓ ।'
੧ਭਾਈ ਦਯਾ ਸਿੰਘ ਜੀ ਜਾ ਕੇ, ਦੂਜੇ ਦਿਨ ਮੁੜ ਆਏ
ਲੱਖ ਰੁਪੈ ਦੇ ਬਦਰੇ ਪੂਰੇ, ਵਾਪਸ ਆਣ ਟਿਕਾਏ
ਕਹਿਣ ਲਗੇ 'ਮੈਂ ਸਾਰੇ ਸ਼ਹਿਰ ਲਹੌਰ ਤਲਾਸ਼ ਕਰਾਈ
'ਪਰ ਇਸ ਲੱਖ ਰੁਪੈ’ਚੋਂ ਇਕ ਭੀ ਵੰਡੀ ਗਈ ਨ ਪਾਈ ।
ਮਹਾਰਾਜ ਨੇ ਅਚਰਜ ਹੋ, ਕਿਹਾ ‘ਗਜ਼ਬ ਹੈ ਭਾਰਾ
'ਸਾਰੇ ਸ਼ਹਿਰ ਵਿਚ ਨ ਇਕ ਭੀ ਰਿਹਾ ਫ਼ਕੀਰ ਵਿਚਾਰਾ।'
ਭਾਈ ਸਾਹਿਬ ਬੋਲੇ ਮੁਸਕਾਕੇ 'ਫ਼ਕਰ ਨੇ ਬੇਸ਼ਕ ਰਹਿੰਦੇ
‘ਪਰ ਉਹ ਹੋਰ ਮੰਗਤਿਆਂ ਵਾਂਗੂੰ ਲੋਭ ਲਹਿਰ ਨਹੀਂ ਵਹਿੰਦੇ
'ਯਾਨੀ ਜੋ ਹਨ ਅਸਲੀ ਸੰਤ, ਫ਼ਕੀਰ ਵਿਰਾਗੀ, ਭਾਈ,
'ਓਹ ਤਾਂ ਚਾਹੁੰਦੇ ਹੀ ਨਹੀਂ ਲੈਣਾ,ਮੋਹਰ, ਰੁਪਯਾ, ਪਾਈ


1 ਸ੍ਰੀ ਮਾਨ੍ਯ ਭਾਈ ਸਾਹਿਬ ਭਾਈ ਦਯਾ ਸਿੰਘ ਜੀ ਮਹਾਰਾਜ
ਸ਼ੇਰਿ ਪੰਜਾਬ ਦੇ ਦਰਬਾਰ ਵਿਚ ੧੫੧ ਧਾਰਮਕ ਗ੍ਰੰਥੀਆਂ ਦੇ ਸ਼ਿਰੋਮਣੀ
ਜਥੇਦਾਰ ਤੇ ਬੜੇ ਪਵਿੱਤੁ ਤੇ ਉਚ ਜੀਵਨ ਵਾਲੇ ਸਨ ।

- ੭੨ -