ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/94

ਇਹ ਸਫ਼ਾ ਪ੍ਰਮਾਣਿਤ ਹੈ

ਬਾਹਰ ਨਿਕਲਾਂ ਤਾਂ ਮੇਰੀ ਮਾਂ ਨੂੰ ਝੱਟ ਪਤਾ ਲੱਗ ਜਾਂਦੈ। ਉਹ ਫੇਰ ਆਜੂਗੀ-ਨਾਲੇ ਉਹਨੇ ਤੈਨੂੰ ਮਾਰ ਦੇਣੈ ਨਾਲੇ ਮੈਨੂੰ।"
ਦੋ ਟਕੀਆ ਕਹਿੰਦਾ, "ਕੋਈ ਨਾ ਫੇਰ ਅੱਜ ਘਰ ਆਉਣ ਦੇ ਮੈਂ ਕਰਦਾਂ ਏਸ ਦਾ ਇਲਾਜ।"
ਗੱਲਾਂ ਕਰਦਿਆਂ ਨੂੰ ਦਿਨ ਛਿੱਪਣ ਵਾਲਾ ਹੋ ਗਿਆ। ਡੈਣ ਦਾ ਆਉਣ ਦਾ ਸਮਾਂ ਨੇੜੇ ਆ ਰਿਹਾ ਸੀ ਕੁੜੀ ਨੇ ਦੋ ਟਕੀਏ ਨੂੰ ਕਿਹਾ, "ਤੂੰ ਡੈਣ ਤੋਂ ਇੱਕ ਪਲੰਘ ਜਿਸ ਤੇ ਉਹ ਪੈਂਦੀ ਐ, ਇੱਕ ਜਾਦੂ ਦੀ ਡੱਬੀ ਅਤੇ ਇੱਕ ਪਊਏ ਜਿਹੜਾ ਉਹਦੇ ਪੈਰਾਂ ਵਿੱਚ ਪਾਏ ਹੋਏ ਨੇ ਮੰਗ ਲਈਂ।"
ਡੈਣ ਵਾਪਸ ਆ ਗੀ ਆਦਮ ਬੋ-ਆਦਮ ਬੋ ਕਰਦੀ। ਦੋ ਟਕੀਏ ਨੇ ਆਪਣੀ ਕ੍ਰਿਪਾਨ ਧੂ ਲਈ। ਡੈਣ ਦੇ ਮਗਰ ਦੌੜਿਆ। ਡੈਣ ਨੇ ਦੇਖਿਆ ਇਹ ਤਾਂ ਓਹੀ ਆਦਮੀ ਹੈ ਜੀਹਨੇ ਉਹਨੂੰ ਦਰਖੱਤ ਹੇਠੋਂ ਭਜਾਇਆ ਸੀ। ਡੈਣ ਡਰਕੇ ਮੂਹਰੇ ਨੱਠ ਲਈ ਦੋ ਟਕੀਆ ਉਹਦੇ ਪਿੱਛੇ ਪਿੱਛੇ। ਥੋੜੀ ਦੂਰ ਜਾਕੇ ਦੋ ਟਕੀਏ ਨੇ ਡੈਣ ਫੜ ਲਈ। ਜਦੋਂ ਦੋ ਟਕੀਆ ਡੈਣ ਨੂੰ ਮਾਰਨ ਲੱਗਿਆਂ ਤਾਂ ਡੈਣ ਨੇ ਕਿਹਾ, "ਤੂੰ ਮੈਥੋਂ ਕੁਝ ਮੰਗ ਲੈ ਪਰ ਮੈਨੂੰ ਮਾਰ ਨਾ।"
ਦੋ ਟਕੀਏ ਨੇ ਕਿਹਾ, "ਚੰਗਾ, ਇੱਕ ਤਾਂ ਮੈਨੂੰ ਆਪਣੀ ਧੀ ਦਾ ਡੋਲਾ ਦੇ ਦੇ, ਦੂਜਾ ਪਲੰਘ ਜਿਸ ਉੱਤੇ ਤੂੰ ਪੈਂਦੀ ਐਂ ਤੀਜੇ ਪਊਏ ਤੇ ਚੌਥੀ ਡੱਬੀ ਜਾਦੂ ਵਾਲੀ।"
ਮਜਬੂਰ ਹੋ ਕੇ ਭੈਣ ਨੂੰ ਇਹ ਸਭ ਕੁਝ ਦੋ ਟਕੀਏ ਨੂੰ ਦੇਣਾ ਪਿਆ।
ਦੇ ਟਕੀਏ ਅਤੇ ਡੈਣ ਦੀ ਕੁੜੀ ਨੇ ਓਥੋਂ ਜਾਣ ਲੱਗੀ ਨੇ ਸੱਭ ਕੁਝ ਪਲੰਘ ਤੇ ਰੱਖ ਦਿੱਤਾ, ਆਪ ਵੀ ਦੋਨੋਂ ਪਲੰਘ ਤੇ ਬਹਿ ਗਏ ਤੇ ਆਖਿਆ, "ਚਲ ਪਲੰਘ ਗਠੀਏ ਵਾਲੇ ਰਾਜੇ ਦੇ ਘਰ।" ਥੋੜੇ ਚਿਰ ਵਿੱਚ ਈ ਉਹ ਓਸੇ ਰਾਜੇ ਦੇ ਘਰ ਅਪੜ ਗਏ ਫੇਰ ਓਥੋਂ ਉਸ ਰਾਜੇ ਦੀ ਲੜਕੀ ਨੂੰ ਨਾਲ ਲੈ ਕੇ ਅੰਨੇ ਰਾਜੇ ਦੇ ਘਰ ਨੂੰ ਜਾਣ ਲਈ ਪਲੰਘ ਨੂੰ ਆਖਿਆ ਗਿਆ। ਥੋੜਾ ਚਿਰ ਵਿੱਚ ਉਹ ਓਥੇ ਪਹੁੰਚ ਗਏ ਫੇਰ ਓਥੋਂ ਸ਼ਾਹੂਕਾਰ ਦੇ ਘਰ ਨੂੰ ਜਾਣ ਲਈ ਪਲੰਘ ਨੂੰ ਕਿਹਾ ਗਿਆ-ਓਥੋਂ ਓਹ ਫੇਰ ਦੋ ਟਕੀਆਂ ਆਪਣੀਆਂ ਵਹੁਟੀਆਂ ਸਮੇਤ ਆਪਣੇ ਸ਼ਹਿਰ ਆ ਗਿਆ। ਇਹ ਸਾਰਾ ਕੁਝ ਉਹਨੇ ਐਨ ਸਮੇਂ ਦੇ ਵਿੱਚ ਵਿੱਚ ਹੀ ਕਰ ਲਿਆ। ਫੇਰ ਵਜ਼ੀਰ ਨੇ ਦੋ ਟਕੀਏ ਨੂੰ ਪੁੱਛਿਆ, "ਕਿਉਂ ਬਈ ਕਪੜਾ ਲੈ ਆਂਦਾ।" ਤਾਂ ਦੇ ਟਕੀਏ ਨੇ ਕਿਹਾ, "ਜੀ ਹਾਂ।"
ਫੇਰ ਓਸ ਨੇ ਕਿਹਾ, "ਸਾਰੇ ਸ਼ਹਿਰ ਵਿੱਚ ਆਖਦੇ ਬਈ ਸੱਭੇ ਹੀ ਕਪੜਾ ਮੁਫਤ ਲੈ ਜਾਣ।"
ਏਸ ਤੇ ਵਜ਼ੀਰ ਘੁਰ ਗਿਆ ਅਤੇ ਦਿਲ ਵਿੱਚ ਸੋਚਣ ਲੱਗਾ, "ਹੁਣ ਦੋ ਟਕੂਏ ਦੀ ਤਾਕਤ ਮੈਥੋਂ ਵਧਜੁ ਗੀ। ਇਸ ਲਈ ਮੈਨੂੰ ਚਾਹੀਦੈ ਬਈ ਮੈਂ ਏਸ ਨੂੰ ਬਾਦਸ਼ਾਹ ਕੋਲੋਂ ਮਰਵਾ ਦਿਆਂ।"
ਕਪੜਾ ਸਾਰੇ ਸ਼ਹਿਰ ਵਿੱਚ ਵੰਡਿਆ ਗਿਆ ਪਰ ਵਜ਼ੀਰ ਨਾ ਲੈ ਕੇ ਗਿਆ। ਜਦੋਂ ਸਾਰਾ ਕਪੜਾ ਵੰਡਿਆ ਗਿਆ ਤਾਂ ਰੋਅਬ ਜਮਾਉਣ ਲਈ ਵਜੀਰ ਫੇਰ ਕਪੜਾ ਲੈਣ ਗਿਆ ਤਾਂ ਦੋ ਟਕੀਏ ਨੇ ਆਪਣੀਆਂ ਚਾਰੇ ਘਰ ਵਾਲੀਆਂ ਨੂੰ ਕਿਹਾ ਕਿ ਇਸ ਦੇ ਸਿਰ ਵਿੱਚ ਸੱਤ-ਸੱਤ ਜੁੱਤੀਆਂ ਮਾਰੋ। ਉਹਨਾਂ ਨੇ ਇਵੇਂ ਹੀ ਕੀਤਾ। ਏਸ ਤੇ ਵਜੀਰ ਨੂੰ ਹੋਰ ਵੀ ਗੁੱਸਾ ਚੜ੍ਹ ਗਿਆ। ਸੋਚ-ਸੋਚ ਕੇ ਵਜ਼ੀਰ ਨੇ ਇੱਕ ਦਿਨ ਬਾਦਸ਼ਾਹ ਨੂੰ ਕਿਹਾ, "ਬਾਦਸ਼ਾਹ

90