ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/87

ਇਹ ਸਫ਼ਾ ਪ੍ਰਮਾਣਿਤ ਹੈ

ਦੋ ਟਕੀਆ


ਇੱਕ ਵਾਰ ਦੀ ਗੱਲ ਐ ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ। ਉਹ ਨੇੜੇ ਦੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਉਸ ਦੀ ਮਹੀਨੇ ਦੀ ਤਨਖਾਹ ਦੋ ਟਕੇ ਸੀ। ਉਸ ਦੀ ਤਨਖਾਹ ਕਰਕੇ ਹੀ ਉਹਦਾ ਨਾਂ ਲੋਕਾਂ ਨੇ ਦੋ ਟਕੀਆ ਪਾ ਲਿਆ ਸੀ। ਉਹ ਬਹੁਤ ਕੰਜੂਸ ਸੀ ਪਰ ਬਦਲਦੇ ਸਮੇਂ ਨੇ ਉਹਨੂੰ ਵੀ ਬਦਲ ਦਿੱਤਾ।
ਇੱਕ ਦਿਨ ਦੋ ਟਕੀਏ ਨੇ ਮੌਜ ਮਸਤੀ ਕਰਨ ਦਾ ਮਨ ਬਣਾ ਲਿਆ। ਉਹਨੇ ਜਿਹੜੇ ਥੋੜੇ ਜਿਹੇ ਪੈਸੇ ਆਪਣੀ ਨੌਕਰੀ ਵਿਚੋਂ ਬਚਾਏ ਸੀ ਉਹਨਾਂ ਪੈਸਿਆਂ ਦੇ ਇੱਕ ਦਿਨ ਉਹਨੇ ਬਾਜ਼ਾਰੋਂ ਕਰਾਏ ਤੇ ਕਪੜੇ ਲਏ, ਮੁਸ਼ਕਣਾਂ ਤੇਲ ਖਰੀਦਿਆ ਅਤੇ ਇੱਕ ਆਨੇ ਦੀਆਂ ਰਿਓੜੀਆਂ ਤੇ ਇੱਕ ਆਨੇ ਦੇ ਭੁੱਜੇ ਹੋਏ ਛੋਲੇ ਲੈ ਕੇ ਆਪਣੀਆਂ ਜੇਬਾਂ 'ਚ ਪਾਏ ਤੇ ਅਮੀਰਾਂ ਵਾਂਗ ਸੜਕ ਤੇ ਟਹਿਲਣ ਨਿਕਲ ਪਿਆ। ਉਹ ਝੂਮਦਾ ਹੋਇਆ ਸੜਕੋ ਸੜਕ ਜਾ ਰਿਹਾ ਸੀ। ਜਦੋਂ ਕੋਈ ਉਹਦਾ ਜਾਣੂ ਉਹਨੂੰ ਮਿਲਦਾ ਸੀ ਤਾਂ ਉਹ ਉਹਨੂੰ ਰਿਓੜੀਆਂ ਵਖਾ ਕੇ ਆਖਦਾ-ਲੈ ਰਿਓੜੀਆਂ ਖਾ ਲੈ ਬਹੁਤ ਸਾਰੇ ਜਾਨੂੰ ਮਿਲੇ ਹਰ ਕੋਈ ਨਾਂਹ ਵਿੱਚ ਸਿਰ ਹਲਾ ਦਿੰਦਾ। ਸਾਰੇ ਆਖਦੇ-"ਦੇਖੋ ਬਈ ਦੋ ਟਕੀਆਂ ਕਿੰਨਾ ਅਮੀਰ ਬਣ ਗਿਐ"- ਉਹ ਆਪਣੀ ਚੌੜ ਵਿੱਚ ਸਾਰਾ ਦਿਨ ਸੜਕਾਂ ਤੇ ਹੀ ਘੁੰਮਦਾ ਰਿਹਾ ਆਪਣੀ ਨੌਕਰੀ ਤੇ ਵੀ ਨਾ ਗਿਆ। ਹੁਣ ਜੋਬੋਂ ਖਾਲੀ ਸੀ।
ਆਥਣ ਨੂੰ ਉਹਨੇ ਕਰਾਏ ਤੋਂ ਲਿਆਂਦੇ ਕਪੜੇ ਵਾਪਸ ਮੋੜ ਦਿੱਤੇ ਤੇ ਲੱਗਾ ਵਿਚਾਰਾ ਹੱਥ ਮਲਣ। ਫੇਰ ਉਹਨੇ ਆਪਣੇ ਦਿਲ ਨਾਲ ਫੈਸਲਾ ਕੀਤਾ ਮੁੜਕੇ ਇਹ ਨੌਕਰੀ ਨੀ ਕਰਨੀ। ਨੌਕਰੀ ਛੱਡ ਕੇ ਉਹ ਵਿਹਲਾ ਫਿਰਨ ਲੱਗਾ।
ਕੁਝ ਦਿਨ ਲੰਘੇ। ਟੋ ਟਕੀਆਂ ਰਾਜੇ ਦੀ ਕਚਹਿਰੀ ਵਿੱਚ ਜਾਇਆ ਕਰੇ ਬਿਨਾਂ ਕੋਈ ਗਲ ਬੋਲੇ ਵਾਪਸ ਆ ਜਾਇਆ ਕਰੇ। ਇੱਕ ਦਿਨ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਆਖਿਆ-"ਇਸ ਆਦਮੀ ਨੂੰ ਪੁੱਛੋ ਬਈ ਇਹ ਹਰ ਰੋਜ਼ ਕਚਹਿਰੀ ਆਉਂਦੈ ਤੇ ਮੁੜ ਜਾਂਦੈ-ਕੀ ਇਹ ਕੋਈ ਨੌਕਰੀ ਕਰਨੀ ਚਾਹੁੰਦੈ?"
ਵਜ਼ੀਰ ਨੇ ਦੋ ਟਕੀਏ ਕੋਲੋਂ ਪੁੱਛਿਆ, "ਕੀ ਤੂੰ ਨੌਕਰੀ ਕਰਨੀ ਚਾਹੁਨੈਂ?" ਤਾਂ ਦੋ ਟਕੀਏ ਨੇ ਜਵਾਬ ਦਿੱਤਾ, "ਕੀ ਨੌਕਰੀ?" ਵਜ਼ੀਰ ਨੇ ਕਿਹਾ, "ਰਾਤ ਨੂੰ ਨੰਗੀ ਕ੍ਰਿਪਾਨ ਦਾ ਪਹਿਰਾ ਬਾਦਸ਼ਾਹ ਦੇ ਪਲੰਘ ਕੋਲ।" ਫੇਰ ਦੋ ਟਕੀਆ ਕਹਿੰਦਾ, "ਤਨਖਾਹ ਕਿੰਨੀ ਹੋਉਗੀ। ਵਜ਼ੀਰ ਕਹਿੰਦਾ, "100 ਰੁਪਏ ਮਹੀਨਾ।" ਦੋ ਟਕੀਆ ਮੰਨ ਗਿਆ।
ਕਈ ਦਿਨ ਸੁਖ ਸਾਂਦ ਨਾਲ ਬੀਤ ਗਏ ਦੋ ਟਕੀਏ ਦੇ ਪਹਿਰਾ ਦਿੰਦਿਆਂ। ਇੱਕ ਦਿਨ ਐਸਾ ਆਇਆ-ਬਾਦਸ਼ਾਹੀ ਮਹਿਲ ਦੇ ਲਾਗੇ ਇੱਕ ਮੁਟਿਆਰ ਲੜਕੀ ਪਈ

83