ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਮੱਝ ਨੂੰ ਸੰਨੀ ਕਰਨ ਲਈ ਬੂਰਾ ਖ਼ਰੀਦ ਲਿਆ। ਕੁਦਰਤੀ ਬੂਰਾ ਪਹਿਲਾਂ ਬਾਣ ਵਟੇ ਦੇ ਘਰੋਂ ਗਿਆ ਸੀ ਉਹੀ ਸੀ। ਜਦੋਂ ਨੌਕਰ ਸੰਨੀ ਕਰਨ ਲਗਿਆ ਤਾਂ ਬੂਰੇ ਵਿਚੋਂ ਮੈਲੀ ਜਿਹੀ ਲੀਰ ਵਿੱਚ ਲਪੇਟੇ 95 ਰੁਪਏ ਨਿਕਲੇ। ਓਸ ਨੌਕਰ ਨੇ ਵੀ ਓਹ ਪੈਸੇ ਬਾਣ ਵਟੇ ਨੂੰ ਜਾ ਦਿੱਤੇ ਅਤੇ ਕਿਹਾ, “ਇਹ ਪੈਸੇ ਮੈਨੂੰ ਇੱਕ ਖਾਰੀ ਵਾਲੇ ਦੇ ਬੁਰੇ ਵਿਚੋਂ ਮਿਲੇ ਨੇ।"
ਬਾਣ ਵਟੇ ਨੇ ਇਹ ਪੈਸੇ ਵੀ ਜਗਦੀਸ਼ ਚੰਦ ਨੂੰ ਦਖਾਏ ਤੇ ਨਾਲ ਹੀ ਉਹਨੇ ਦੱਸਿਆ ਕਿ ਜਿਹੜੀ ਉਹਦੇ ਕੰਮ 'ਚ ਵਰਕਤ ਪਈ ਐ ਉਹ ਗਲੀ ਆਲੇ ਪੈਸੇ ਕਰਕੇ ਹੀ ਐ।
ਜਗਦੀਸ਼ ਚੰਦ ਨੂੰ ਹੁਣ ਪੂਰਾ ਯਕੀਨ ਹੋ ਗਿਆ ਬਈ ਸੱਚਮੁੱਚ ਹੀ ਹਰਾਮ ਦੀ ਕਮਾਈ ਕਿਸੇ ਅਰਥ ਦੀ ਨੀ। ਇਸ ਮਗਰੋਂ ਉਹ ਵੀ ਹਰਭਾਗ ਵਾਂਗ ਦਸਾਂ ਨੁਹਾਂ ਦੀ ਕਮਾਈ ਕਰਨ ਲੱਗ ਪਿਆ।

82