ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/84

ਇਹ ਸਫ਼ਾ ਪ੍ਰਮਾਣਿਤ ਹੈ

90 ਰੁਪਏ ਆਪਣੀ ਪੱਗ ਦੇ ਲੜ ਨਾਲ ਬੰਨ੍ਹ ਕੇ ਪਗ ਸਿਰ ਤੇ ਬੰਨ੍ਹ ਲਈ। ਸ਼ਹਿਰ ਜਾਕੇ ਉਹਨੇ 10 ਰੁਪਏ ਦਾ ਥੋੜ੍ਹਾ ਜਿਹਾ ਰਾਸ਼ਨ ਅਤੇ ਦੱਭ ਖਰੀਦ ਲਈ ਤੇ 90 ਰੁਪਏ ਓਕਣ ਹੀ ਰੱਖ ਕੇ ਘਰ ਨੂੰ ਵਾਪਸ ਮੁੜ ਪਿਆ। ਰੱਬ ਦੇ ਸਬਬ ਰਾਹ ਵਿੱਚ ਇੱਕ ਇਲ਼ ਆਈ ਤੇ ਝਪਟਾ ਮਾਰਕੇ ਆਪਣੇ ਪਹੁੰਚਿਆ ਨਾਲ ਬਾਣ ਵਟੇ ਦੀ ਪੱਗ ਲਾਹ ਕੇ ਆਪਣੇ ਆਹਲਣੇ ਵਿੱਚ ਨੂੰ ਲੈ ਗਈ। ਵਿਚਾਰਾ ਬਾਣ ਵਟਾ ਓਹੋ ਜਿਹਾ ਹੀ ਰਹਿ ਗਿਆ।
ਕੁਝ ਦਿਨਾਂ ਮਗਰੋਂ ਜਗਦੀਸ਼ ਤੇ ਹਰਭਾਗ ਬਾਣ ਵਟੇ ਦਾ ਹਾਲ ਚਾਲ ਦੇਖਣ ਆਏ-ਪਰੰਤੂ ਬਾਣ ਵਟੇ ਦਾ ਹਾਲ ਤਾਂ ਪਹਿਲਾਂ ਵਰਗਾ ਈ ਸੀ। ਬਾਣ ਵਟੇ ਨੂੰ ਪੁੱਛਣ ਤੋਂ ਪਤਾ ਲੱਗਿਆ ਬਈ 90 ਰੁਪਏ ਤਾਂ ਇਲ਼ ਲੈ ਗਈ। ਜਗਦੀਸ਼ ਚੰਦ ਆਖੇ, "ਬਾਣ ਵਟਾ ਝੂਠ ਬੋਲਦੈ। ਹਰਭਾਗ ਕਹੇ, "ਨਹੀਂ ਇਹ ਸੱਚ ਬੋਲਦੈ। ਇਹ ਠੀਕ ਐ, ਉਹਨੇ ਫੇਰ ਜਗਦੀਸ਼ ਨੂੰ ਕਿਹਾ, "ਅਸਲ ਵਿੱਚ ਇਹਨਾਂ 100 ਰੁਪਆਂ ਵਿੱਚ ਤੇਰੇ ਅਸਲ 10 ਰੁਪਏ ਹੀ ਸੀਗੇ ਸੋ 10 ਹੀ ਅਰਥੇ ਲੱਗੇ ਬਾਕੀ 90 ਹਰਾਮ ਦੇ ਹਰਾਮ ਰਾਹ ਹੀ ਚਲੇ ਗਏ।
ਫੇਰ ਜਗਦੀਸ਼ ਚੰਦ ਨੇ ਬਾਣ ਵਟੇ ਨੂੰ 100 ਰੁਪਏ ਹੋਰ ਦੇ ਕੇ ਕਿਹਾ, "ਇਹਨਾਂ ਨੂੰ ਸਮਝ ਕੇ ਚਲਾਈਂ।
ਇਹ ਕਹਿ ਕੇ ਦੋਨੋਂ ਦੋਸਤ ਆਪਣੇ-ਆਪਣੇ ਘਰਾਂ ਨੂੰ ਚਲੇ ਗਏ। ਉਹਨਾਂ ਦੇ ਜਾਣ ਮਗਰੋਂ ਬਾਣ ਵਟੇ ਨੇ 5 ਰੁਪਏ ਆਪਣੀ ਜੇਬ ਵਿੱਚ ਪਾਲੇ ਤੇ ਬਾਕੀ ਦੇ 95 ਰੁਪਏ ਇੱਕ ਮੈਲੀ ਜਿਹੀ ਲੀਰ ਵਿੱਚ ਲਪੇਟ ਕੇ ਇੱਕ ਬੂਰੇ ਵਾਲੇ ਘੜੇ ਵਿੱਚ ਰੱਖ ਦਿੱਤੇ ਤੇ ਆਪ ਬਜ਼ਾਰ ਨੂੰ ਚਲਿਆ ਗਿਆ। ਐਨੇ ਨੂੰ ਇੱਕ ਦਾਖਾਂ ਖੋਪਾ ਵੇਚਣ ਵਾਲਾ ਆ ਗਿਆ। ਉਹਨੇ ਹੋਕਾ ਦਿੱਤਾ, "ਦਾਖਾਂ ਖੋਪਾ ਲੈ ਲੋ।" ਹੋਕਾ ਸੁਣ ਕੇ ਬਾਣ ਵਟੇ ਦੇ ਨਿਆਣੇ ਆਪਣੀ ਮਾਂ ਨੂੰ ਕਹਿਣ ਲੱਗੇ, "ਸਾਨੂੰ ਦਾਖਾਂ ਖੋਪਾ ਲੈ ਕੇ ਦੇਹ।" ਤਾਂ ਵਿਚਾਰੀ ਮਾਂ ਨੇ ਨਿਆਣਿਆਂ ਨੂੰ ਓਕਣ ਈ ਬੂਰੇ ਵਾਲਾ ਘੜਾ ਫੜਾ ਦਿੱਤਾ ਅੱਗੋਂ ਦਾਖਾਂ ਖੋਪੇ ਵਾਲੇ ਨੇ ਉਹਨਾਂ ਨਿਆਣਿਆਂ ਨੂੰ ਥੋੜੀਆਂ ਜਿਹੀਆਂ ਦਾਖਾਂ ਦੇ ਕੇ ਘੜਾ ਸਿਧੇ ਬੂਰਾ ਆਪਣੇ ਘਰ ਨੂੰ ਲੈ ਗਿਆ ਤੇ ਓਸ ਨੂੰ ਓਕਣ ਹੀ ਰਖਕੇ ਉਹ ਵੀ ਉਸੇ ਘੜੇ ਵਿੱਚ ਛਾਣ ਬੂਰਾ ਪਾਉਣ ਲੱਗ ਪਿਆ।
ਬਾਣ ਵਟਾ ਵਾਪਸ ਆਇਆ ਉਹਨੇ ਆਕੇ ਦੇਖਿਆ ਬੂਰੇ ਵਾਲੀ ਚਾਟੀ ਤਾਂ ਹੈ ਨੀ। ਘਰਵਾਲੀ ਤੋਂ ਪੁੱਛਣ ਤੋਂ ਪਤਾ ਲਗਿਆ ਬਈ ਚਾਟੀ ਤਾਂ ਨਿਆਣਿਆਂ ਨੇ ਖਾਰੀ ਵਾਲੇ ਨੂੰ ਦੇ ਦਿੱਤੀ ਆ।" ਇਹ ਸੁਣ ਕੇ ਬਾਣ ਵਟਾ ਬਹੁਤ ਡਰਿਆ ਬਈ ਐਤਕੀਂ ਤਾਂ ਜਗਦੀਸ਼ ਚੰਦ ਉਹਨੂੰ ਬੁਰਾ ਭਲਾ ਆਖੂਗਾ।
ਏਨੇ ਨੂੰ ਕੁਝ ਦਿਨ ਪਾ ਕੇ ਉਹ ਦੋਸਤ ਫੇਰ ਆਗੇ। ਪਤਾ ਕਰਨ ਤੇ ਜਦੋਂ ਪਤਾ ਲੱਗਿਆ ਤਾਂ ਜਗਦੀਸ਼ ਚੰਦ ਕਹਿੰਦਾ, "ਇਹ ਬਿਲਕੁਲ ਨੌਸਰ ਐ।"
"ਨਹੀਂ ਇਹ ਗੱਲ ਨੀ, ਬਾਣ ਵਟਾ ਨੌਸਰ ਨੀ ਮਾਰ ਸਕਦਾ। ਤੇਰੇ ਇਹਨਾਂ ਪੈਸਿਆਂ ਵਿੱਚ 5 ਰੁਪਏ ਈ ਹਲਾਲ ਦੇ ਸੀ।" ਹਰਭਾਗ ਨੇ ਬਾਣ ਵਟੇ ਦੇ ਪੱਖ 'ਚ ਦਲੀਲ ਦਿੱਤੀ।
ਇਹ ਸੁਣ ਕੇ ਜਗਦੀਸ਼ ਕਹਿਣ ਲੱਗਾ, "ਮੈਂ ਤੈਨੂੰ ਹੁਣ ਕੋਈ ਪੈਸਾ ਨੀ ਦੇਣਾ।
ਅਖੀਰ ਹਰਭਾਗ ਨੇ ਆਪਣੀ ਦਸਾਂ ਨੁਹਾਂ ਦੀ ਕਮਾਈ ਵਿੱਚੋਂ ਇੱਕ ਗਲੀ ਆਲਾ ਪੈਸਾ ਬਾਣ ਵਟੇ ਨੂੰ ਦੇ ਦਿੱਤਾ ਅਤੇ ਆਖਿਆ, "ਬਈ ਦੋਸਤਾ ਏਸ ਪੈਸੇ ਨਾਲ ਆਪਣਾ ਕੰਮ ਚਲਾ।"

80