ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/80

ਇਹ ਸਫ਼ਾ ਪ੍ਰਮਾਣਿਤ ਹੈ


ਜਦ ਉਹਦੇ ਘਰ ਗਏ ਅਗਾਂਹ ਮੁੰਡਾ ਦੁੱਧ ਦੇ ਕੜਾਹੇ ਉਬਾਲ ਰਿਹਾ ਸੀ।
ਠੱਗ ਕਹਿੰਦੇ,“ਤੈਨੂੰ ਤਾਂ ਅਸੀਂ ਦਰਿਆ ਵਿੱਚ ਸੁੱਟ ਕੇ ਆਏ ਆਂ।”
ਮੁੰਡਾ ਬੋਲਿਆ, “ਤੁਸੀਂ ਤਾਂ ਮੈਨੂੰ ਅਜੇ ਨੇੜੇ ਹੀ ਸੁੱਟਿਆ ਸੀ ਜੇ ਤੁਸੀਂ ਮੈਨੂੰ ਗਾਹਾਂ ਨੂੰ ਸੁੱਟਦੇ ਤਾਂ ਮੈਂ ਕੁੰਢੀਆਂ ਝੋਟੀਆਂ ਲੈ ਕੇ ਆਉਂਦਾ।"
ਠੱਗ ਬੋਲੇ, “ਤਾਂ ਤੇ ਬਈ ਓਥੇ ਸਾਨੂੰ ਸੁੱਟ ਕੇ ਆ।”
“ਮੈਂ ਸੁੱਟੂੰ ਤਾਂ ਇੱਕ ਨੂੰ, ਤੁਸੀਂ ਉਹਦੇ ਗੈਲ ਛਾਲ ਮਾਰਿਓ।”
ਦਰਿਆ ਕੋਲ ਜਾ ਕੇ ਉਹਨੇ ਇੱਕ ਠੱਗ ਸੁੱਟ ਦਿੱਤਾ ਬਾਕੀ ਤੇਹਾਂ ਨੇ ਮਗਰੋਂ ਛਾਲਾਂ ਮਾਰ ਦਿੱਤੀਆਂ.......ਮੁੰਡਾ ਕਲੀਆਂ ਲਾਉਂਦਾ ਆਪਣੇ ਘਰ ਨੂੰ ਆ ਗਿਆ।...











76