ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/76

ਇਹ ਸਫ਼ਾ ਪ੍ਰਮਾਣਿਤ ਹੈ

ਠੱਗਾਂ ਨੂੰ ਸਬਕ


ਦੋ ਭਾਈ ਸੀ। ਇਕ ਲੰਬੜਦਾਰ ਸੀ। ਇੱਕ ਖੇਤੀ ਕਰਦਾ ਹੁੰਦਾ ਸੀ। ਜਿਹੜਾ ਖੇਤੀ ਕਰਦਾ ਸੀ ਉਹਨੂੰ ਕਿਸੇ ਨੇ ਸਖਾ ਦਿੱਤਾ, ਤੂੰ ਸਾਰਾ ਦਿਨ ਕੰਮ ਕਰਦਾ ਰਹਿਨੈ-ਲੰਬੜਦਾਰ ਸਾਰਾ ਦਿਨ ਵਿਹਲਾ ਰਹਿੰਦੈ।"
ਦੂਏ ਦਿਨ ਖੇਤੀ ਆਲਾ ਆਪਣੇ ਬੜੇ ਭਾਈ ਨੂੰ ਕਹਿੰਦਾ “ਮੈਨੂੰ ਤਾਂ ਅੱਡ ਕਰ ਦੇ, ਮੈਂ ਤਾਂ ਨੀ ਤੇਰੇ ਨਾਲ ਰਹਿਣਾ।"
ਵੰਡ ਵੰਡਾਈ ਹੋ ਗਈ-ਉਹਦੇ ਹਿੱਸੇ ਇੱਕ ਬਲਦ ਆਇਆ, ਕੱਲੇ ਬਲਦ ਨਾਲ ਖੇਤੀ ਕਿੱਥੋਂ ਹੋਣੀ ਸੀ। ਉਹ ਬਲਦ ਨੂੰ ਮੰਡੀ ਵਿੱਚ ਬੇਚਣ ਲਈ ਲੈ ਕੇ ਤੁਰ ਪਿਆ। ਰਸਤੇ ਵਿੱਚ ਠੱਗਾਂ ਦੀਆਂ ਪੰਜ ਝੁਗੀਆਂ ਸੀ। ਪਹਿਲਾ ਠੱਗ ਮਿਲਿਆ। ਉਹ ਬੋਲਿਆ, “ਤੂੰ ਇਹ ਕੱਟਾ ਕਿੱਥੇ ਨੂੰ ਲੈ ਕੇ ਚੱਲਿਐ।”
ਮੁੰਡਾ ਬੋਲਿਆ, “ਅੰਨ੍ਹਾ ਹੋਇਆ ਹੋਇਐਂ, ਇਹ ਤਾਂ ਬੌਲਦ ਐ।”
ਅੱਗੇ ਗਿਆ ਦੂਜੀ ਝੁੱਗੀ ਵਾਲਾ ਠੱਗ ਮਿਲਿਆ-ਉਹ ਕਹਿੰਦਾ, “ਇਹ ਕੱਟਾ ਕਿੱਥੇ ਨੂੰ ਲਈ ਜਾਨੈਂ।”
“ਤੈਨੂੰ ਨੀ ਦੀਂਹਦਾ, ਇਹ ਕੱਟਾ ਥੋੜੈ, ਇਹ ਬੌਲਦ ਐ।’’ ਮੁੰਡੇ ਨੇ ਅੱਗੋਂ ਕਿਹਾ।
ਇਸੇ ਤਰ੍ਹਾਂ ਤੀਜੀ, ਚੌਥੀ ਤੇ ਪੰਜਵੀਂ ਝੁੱਗੀ ਵਾਲੇ ਠੱਗਾਂ ਨੇ ਵੀ ਬੌਲਦ ਨੂੰ ਕੱਟਾ ਕਿਹਾ ਮੁੰਡਾ ਬੌਦਲ ਗਿਆ। ਪੰਜੇ ਠੱਗ ਫਿਰ ਕਹਿੰਦੇ, “ਸਾਡੇ ਕੋਲ ਇੱਕ ਬੁੜ੍ਹੇ ਨਾ ਤੇਰੀ ਕਰੇ ਨਾ ਸਾਡੀ ਕਰੇ।"
ਬੁੜ੍ਹੇ ਕੋਲ ਚਲੇ ਗਏ। ਬੂੜ੍ਹਾ ਕਹਿੰਦਾ, “ਕੱਟਾ ਬੇਚਣੈ?"
ਜੱਟ ਕਹਿੰਦਾ, “ਹਾਂ।’’ ਤੇ ਬੂੜ੍ਹਾ ਫੇਰ ਬੋਲਿਆ, “ਜੱਟ ਕੱਟਾ ਮੰਡੀ ਲੈ ਕੇ ਜਾਂਦੇ ਨੇ ਓਥੇ ਜਾਂ ਸਵਾ ਰੁਪਯਾ ਮਿਲਦੈ ਜਾਂ ਢਾਈ ਰੁਪਯੇ ਚਲ ਤੈਨੂੰ ਅਸੀਂ ਢਾਈ ਰੁਪਯੇ ਦੇ ਦਿੰਨ ਆਂ।”
ਜੱਟ ਰੁਪਏ ਲੈ ਕੇ ਘਰ ਨੂੰ ਆ ਗਿਆ। ਘਰ ਲੰਬੜਦਾਰ ਕਹਿੰਦਾ, “ਬੌਲਦ ਕਿੰਨੇ ਨੂੰ ਬੇਚ ਆਂਦੈ।”
ਉਹ ਬੋਲਿਆ, “ਤੂੰ ਕਿਤੇ ਮੈਨੂੰ ਬੌਲਦ ਦਿੱਤਾ ਸੀ ਤੂੰ ਤਾਂ ਮੈਨੂੰ ਕੱਟਾ ਦਿੱਤਾ ਸੀ ਉਹ ਮੈਂ ਢਾਈ ਰੁਪਏ ਨੂੰ ਬੇਚ ਆਂਦੈ।”
ਨੰਬੜਦਾਰ ਬੋਲਿਆ, “ਤੈਂ ਢਾਈ ਰੁਪਏ ਨੂੰ ਕਿਉਂ ਬਚਿਐ, ਉਹ ਤਾਂ ਦੋ ਸੌ ਰੁਪਏ ਦਾ ਬੌਲਦ ਸੀ।" ਨੰਬੜਦਾਰ ਫੇਰ ਕਹਿੰਦਾ, “ਤੂੰ ਏਥੇ ਖੇਤੀ ਕਰ ਮੈਂ ਉਹ ਲੈ ਕੇ ਆਉਨਾ।”
ਨੰਬੜਦਾਰ ਨੇ ਤੀਵੀਆਂ ਵਾਲੇ ਕਪੜੇ ਪਾ ਲਏ। ਕਪੜੇ ਪਾ ਕੇ ਉਸੇ ਰਾਹ ਤੁਰ

72