ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/66

ਇਹ ਸਫ਼ਾ ਪ੍ਰਮਾਣਿਤ ਹੈ

ਢੋਲ ਦੀ ਵਾਜ ਸੁਣ ਕੇ ਭਰਾਈ ਉੱਠ ਖੜੇ। ਤਿੰਨੇ ਚੋਰ ਨੱਸ ਗਏ। ਮਰਾਸੀ ਫੇਰ ਫਸ ਗਿਆ। ਉਹਨੂੰ ਭਰਾਈ ਫੇਰ ਕੁੱਟਣ ਲੱਗ ਪਏ। ਮਰਾਸੀ ਭਾਈਆਂ ਨੂੰ ਕਹਿੰਦਾ, “ਤੁਸੀਂ ਮੈਨੂੰ ਕਾਹਤੇ ਕੁਟਦੇ ਓਂ, ਮੈਂ ਤਾਂ ਥੋਡਾ ਘਰ ਬਚਾ ਦਿੱਤਾ ਚੋਰਾਂ ਤੋਂ।"
ਪੰਜ ਰੁਪਏ ਤੇ ਥਾਨ ਉਹਨਾਂ ਨੇ ਮਰਾਸੀ ਨੂੰ ਦੇ ਦਿੱਤਾ ਉਹ ਫੇਰ ਜਾ ਰਲਿਆ ਚੋਰਾਂ ਨਾਲ। ਉਹ ਕਹਿੰਦੇ, “ਅਸੀਂ ਨੀ ਹੁਣ ਰਲਾਉਣਾ।"
ਮਰਾਸੀ ਕਹਿੰਦਾ, “ਮੈਨੂੰ ਰਲਾ ਲੋ, ਨਹੀਂ ਥਾਣੇ ਜਾ ਕੇ ਦਸ ਦੂੰਗਾ।”
ਉਹਨਾਂ ਨੇ ਫੇਰ ਰਲਾ ਲਿਆ।
ਉਹ ਚੌਥੇ ਘਰ ਚੋਰੀ ਕਰਨ ਲੱਗੇ। ਕਿਸੇ ਨੇ ਕੁੱਛ ਚੁੱਕਿਆ ਕਿਸੇ ਨੇ ਕੁੱਛ ਚੁੱਕਿਆ ਮਰਾਸੀ ਨੇ ਓਥੋਂ ਭੜੋਲੀ ਚੁੱਕ ਲਈ। ਉਹ ਕਹਿੰਦੇ, "ਮੂਰਖਾ ਮਿੱਟੀ ਦੀ ਭੜੋਲੀ ਕੀ ਕਰਨੀ ਐਂ, ਸੁੱਟ ਏਥੇ।"
ਮਰਾਸੀ ਕਹਿੰਦਾ, “ਮੈਂ ਤਾਂ ਇਹੋ ਚੁੱਕਣੀ ਏਂ, ਤੁਸੀਂ ਚੁੱਕ ਕੇ ਲੈ ਚੱਲੋ ਨਹੀਂ ਥਾਣੇ ਦਸ ਦੂੰਗਾ।"
ਫੇਰ ਉਹ ਇੱਕ ਪਿੱਪਲ ਥੱਲੇ ਆ ਗਏ। ਓਧਰੋਂ ਥਾਣੇਦਾਰ ਸਪਾਹੀਆਂ ਨਾਲ ਆ ਗਿਆ। ਉਨਹਾਂ ਕੋਲ ਮੈਸਾਂ ਸੀ ਤੇ ਵਿੱਚ ਉਹਨਾਂ ਦੇ ਇੱਕ ਝੋਟਾ ਸੀ। ਚੋਰ ਭੜੋਲੀ ਸਮੇਤ ਪਿੱਪਲ ਤੇ ਚੜ੍ਹ ਕੇ ਬੈਠ ਗਏ। ਥਾਣੇਦਾਰ ਵੀ ਪਿੱਪਲ ਥੱਲੇ ਆ ਗਿਆ। ਥੱਲੇ ਬੈਠੇ ਉਹ ਰੋਟੀ ਖਾ ਰਹੇ ਸੀ। ਮਰਾਸੀ ਕਹਿੰਦਾ, “ਮੈਂ ਪਸ਼ਾਬ ਕਰਨੈ।"
ਚੋਰ ਕਹਿੰਦੇ, “ਭੜੋਲੀ ’ਚ ਕਰਲੈ।”
ਕਹਿੰਦਾ, “ਮੈਂ ਕਿਉਂ ਕਰਾਂ, ਮੇਰੀ ਮਰਾਸਣ ਨੂੰ ਮੁਸ਼ਕ ਆਊ।” ਉਹਨੇ ਉਪਰੋਂ ਥਾਣੇਦਾਰ ਦੇ ਸਿਰ ਵਿੱਚ ਪਸ਼ਾਬ ਕਰ ਦਿੱਤਾ।
ਠਾਣੇਦਾਰ ਕਹਿੰਦਾ, “ਜਾਨਵਰ ਪਸ਼ਾਬ ਕਰਦੇ ਨੇ। ਬੰਦੂਕਾਂ ਦੇ ਫੋਕੇ ਫਾਇਰ ਕਰੋ।"
ਚੋਰ ਉਪਰ ਸਹਿਕੇ ਬੈਠੇ ਰਹੇ। ਮਰਾਸੀ ਫੇਰ ਕਹਿੰਦਾ, “ਮੈਨੂੰ ਤਾਂ ਪਖਾਨਾ ਆਉਂਦੈ।
ਚੋਰ ਕਹਿੰਦੇ, “ਭੜੋਲੀ ’ਚ ਹੋ ਲੈ।”
ਕਹਿੰਦਾ, “ਕਿਉਂ ਕਰਾਂ, ਮੇਰੀ ਮਰਾਸਣ ਨੂੰ ਮੁਸ਼ਕ ਆਊ।"
ਉਹਨੇ ਉੱਪਰੋਂ ਟੱਟੀ ਫਿਰ ਦਿੱਤੀ ਤੇ ਉਹ ਥਾਣੇਦਾਰ ਦੇ ਐਨ ਸਿਰ ਤੇ ਆ ਕੇ ਡਿੱਗੀ। ਉਹਨਾਂ ਨੇ ਸਮਝਾਇਆ ਬਈ ਜਾਨਵਰ ਬਿੱਠ ਕਰਦੇ ਨੇ। ਜਾਨਵਰ ਉਡਾਣ ਲਈ ਉਹਨਾਂ ਨੇ ਬੰਦੂਕਾਂ ਦੇ ਫਾਇਰ ਕੀਤੇ। ਡਰ ਦੇ ਮਾਰੇ ਚੋਰਾਂ ਦੇ ਹੱਥੋਂ ਉਪਰੋਂ ਭੜੋਲੀ ਹੋਠਾਂ ਡਿੱਗ ਪਈ।
ਭੜੋਲੀ ਡਿੱਗਦੇ ਸਾਰ ਹੀ ਥੱਲੇ ਬੈਠੇ ਸਪਾਹੀ ਡਰ ਗਏ ਸਮਝੇ ਕੋਈ ਸ਼ੈ ਐ। ਉਹ ਸਾਰਾ ਸਾਮਾਨ ਓਥੇ ਹੀ ਛੱਡ ਕੇ ਓਥੋਂ ਨੱਸ ਗਏ।
ਚੋਰ ਉਪਰੋਂ ਥੱਲੇ ਉਤਰੇ। ਦੂਜੇ ਚੋਰਾਂ ਨੇ ਮੱਝਾਂ ਸਾਂਭੀਆਂ, ਮਰਾਸੀ ਨੇ ਸਾਂਭਿਆ ਝੋਟਾ। ਉਹ ਮੁੜ ਘਿੜ ਆਵੇ ਝੋਟੇ ਨੂੰ ਥਾਪੀ ਦੇ ਦੇਵੇ। ਨਾਲ ਦੇ ਚੋਰ ਕਹਿੰਦੇ, “ਇਹ ਝੋਟਾ ਸਾਨੂੰ ਦੇ ਦੇ ਸਾਥੋਂ ਮੈਸ ਲੈ ਲੈ।” ਪਰ ਮਰਾਸੀ ਨਾ ਮੰਨਿਆ। ਉਹ ਫੇਰ ਆਪਣੇ-ਆਪਣੇ ਘਰੀਂ ਮੱਝਾਂ ਛੱਡ ਆਏ। ਮਰਾਸੀ ਝੋਟਾ ਲੈ ਆਇਆ। ਚਾਰਾਂ ਨੇ ਘਰ ਆ ਕੇ ਖੀਰ ਧਰੀ। ਝੋਟਾ

62