ਅਨੋਖਾ ਮੰਜਾ
ਇੱਕ ਸੀ ਤਰਖਾਣ ਦਾ ਲੜਕਾ। ਉਹ ਵਿਆਹ ਨਹੀਂ ਸੀ ਕਰਵਾਉਂਦਾ। ਉਹ ਘਰੋਂ ਨਿਕਲ ਕੇ ਚਲੋ ਚਾਲ ਤੁਰ ਪਿਆ। ਉਹਨੇ ਆਪਣੇ ਸੰਦ ਨਾਲ ਲੈ ਲਏ। ਇੱਕ ਬਹੋਲਾ, ਇੱਕ ਆਰੀ। ਇੱਕ ਕੁਹਾੜਾ। ਗਹਾਂ ਇੱਕ ਸਿੰਗ ਪਿਆ ਸੀ। ਉਹਨੇ ਉਹਨੂੰ ਰੇਤ ਲਿਆ ਤੇ ਚਾਉਲ ਬਣਾ ਲਏ। ਅੱਗੇ ਇੱਕ ਪਿੰਡ ਤਰਖਾਣਾਂ ਦੇ ਘਰ ਜਾ ਕੇ ਕਹਿੰਦਾ, “ਮੇਰੇ ਚਾਉਲ ਉਬਾਲ ਦੋ।"
ਉਸ ਤਰਖਾਣ ਦੀ ਲੜਕੀ ਵੀ ਵਿਆਹ ਨਹੀਂ ਸੀ ਕਰਵਾਉਂਦੀ। ਉਹਨੇ ਚਾਉਲ ਉਬਾਲ ਦਿੱਤੇ ਤੇ ਉਹਨੇ ਖਾ ਲਏ। ਜਦ ਉਹ ਚਾਉਲ ਖਾ ਕੇ ਤੁਰ ਪਿਆ, ਤਰਖਾਣ ਦੀ ਲੜਕੀ ਆਪਣੇ ਬਾਪ ਨੂੰ ਕਹਿੰਦੀ, “ਮੈਂ ਵਿਆਹ ਕਰਵਾਉਨੀ ਆਂ ਓਸ ਨਾਲ ਜਿਹੜਾ ਆਪਣੇ ਰੋਟੀ ਖਾ ਕੇ ਗਿਐ।"
ਕੁੜੀ ਦੇ ਬਾਪ ਨੇ ਉਹਨੂੰ ਜਾ ਕੇ ਪੁੱਛਿਆ।
ਉਹ ਕਹਿੰਦਾ, “ਮੈਂ ਤਾਂ ਨੀ ਵਿਆਹ ਕਰਵਾਉਣਾ।"
ਪਰ ਉਹਨਾਂ ਨੇ ਜ਼ੋਰ ਨਾਲ ਉਹਦਾ ਵਿਆਹ ਕਰ ਦਿੱਤਾ।
ਇੱਕ ਦਿਨ ਦਿਨ ਛਿਪੇ ਉਹ ਬਣਾਂ ਨੂੰ ਚਲਿਆ ਗਿਆ। ਗਾਹਾਂ ਓਸ ਨੂੰ ਮਜ਼ਦੂਰ ਮਿਲੇ, ਕਹਿੰਦੇ, “ਤੂੰ ਦਿਨ ਛਿਪੇ ਕਿਉਂ ਜਾਨੈਂ, ਅਸੀਂ ਤੇਰੇ ਨਾਲ ਚਲਦੇ ਆਂ।"
ਤਖਾਣ ਦਾ ਲੜਕਾ ਕਹਿੰਦਾ, “ਮੈਂ ਕੋਈ ਨੀ ਨਾਲ ਲੈ ਕੇ ਜਾਣਾ।"
ਅੱਗੇ ਜਾ ਕੇ ਬਣ ਵਿੱਚ ਓਹ ਇੱਕ ਲੱਕੜੀ ਨੂੰ ਕਹਿੰਦਾ, “ਰਾਮ ਰਾਮ।" ਲੱਕੜੀ ਕਹਿੰਦੀ, “ਧੰਨ ਰਾਮ।" ਤਰਖਾਣ ਦਾ ਲੜਕਾ ਲੱਕੜੀ ਨੂੰ ਕਹਿੰਦਾ, “ਮੈਨੂੰ ਤੂੰ ਚਾਰ ਪਾਵੇ ਦੋ ਸੇਰਵੇ ਤੇ ਦੋ ਵਾਹੀਆਂ ਦੇ।"
ਲੱਕੜੀ ਕਹਿੰਦੀ, “ਮੈਨੂੰ ਵੱਢ ਲੈ।"
ਉਹਨੇ ਲੱਕੜੀ ਵੱਢ ਲਈ। ਓਹਦੇ ਫੇਰ ਓਸ ਨੇ ਚਾਰ ਪਾਵੇ, ਦੋ ਸੇਰਵੇ ਤੇ ਦੋ ਵਾਹੀਆਂ ਬਣਾ ਕੇ ਮੰਜੇ ਦੀ ਚੁਗਾਠ ਠੋਕ ਲਈ ਤੇ ਘਰ ਆ ਕੇ ਮੰਜਾ ਬੁਣ ਲਿਆ। ਮੰਜਾ ਬੁਣ ਕੇ ਉਹ ਆਪਣੀ ਘਰਵਾਲੀ ਨੂੰ ਕਹਿੰਦਾ, “ਜਾ ਏਸ ਨੂੰ ਬੇਚ ਆ ਪਰ ਇਹਦਾ ਮੁਲ ਪੰਜ ਸੌ ਰੁਪਯਾ ਕਰੀਂ।”
ਉਹ ਕੁੜੀ ਰਾਜੇ ਦੀ ਕਚਹਿਰੀ ਚਲੀ ਗਈ। ਜਾ ਕੇ ਕਹਿੰਦੀ, “ਕੋਈ ਮੰਜਾ ਲੈ ਲੋ।" ਰਾਜੇ ਨੇ ਮੰਜਾ ਲੈ ਲਿਆ ਤੇ ਕਹਿੰਦਾ, “ਕਿੰਨਾ ਮੁੱਲ ਐ ਇਹਦਾ?"
“ਪੰਜ ਸੌ ਰੁਪਏ।"
ਰਾਜੇ ਨੇ ਪੰਜ ਸੌ ਰੁਪਿਆ ਦੇ ਦਿੱਤਾ। ਤਰਖਾਣ ਦੀ ਲੜਕੀ ਫੇਰ ਕਹਿੰਦੀ, “ਜਿਹੜਾ ਇਹਤੇ ਪਵੇ ਉਹ ਜਾਗਦਾ ਰਵ੍ਹੇ।"
52