ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/27

ਇਹ ਸਫ਼ਾ ਪ੍ਰਮਾਣਿਤ ਹੈ

ਗਹਾਂ ਧੋਬੀ ਕਪੜੇ ਧੋਦੇ ਨੇ। ਉਹ ਉਹਨੂੰ ਆਉਂਦਾ ਦੇਖ ਕੇ ਡਰ ਗਏ ਤੇ ਨਸ ਕੇ ਇੱਖਾਂ ਵਿੱਚ ਜਾ ਵੜੇ। ਗੰਜੇ ਨੇ ਧੋਬੀ ਦੇ ਸਾਰੇ ਕਪੜੇ ਬੰਨ ਕੇ ਘੋੜੀ ਉਪਰ ਰੱਖ ਲਏ ਤੇ ਅਗਾਂਹ ਤੁਰ ਪਿਆ।
ਖਤਰੀ, ਸਿੱਖ ਬੁੜੀ ਤੇ ਗੁਜਰੀ ਗੰਜੇ ਨੂੰ ਫੜਨ ਲਈ ਉਹਦੇ ਪਿੱਛੇ ਲੱਗੇ ਹੋਏ ਸੀ। ਧੋਬੀ ਕਹਿੰਦਾ, “ਆਪਾਂ ਐਨੇ ਕਪੜੇ ਕਿੱਥੋਂ ਭਰਾਂਗੇ। ਚਲੋ ਆਪਾਂ ਇਹਨਾਂ ਦੇ ਨਾਲ ਚਲਦੇ ਆਂ।" ਉਹ ਸਿੱਖ, ਖਤਰੀ, ਬੁੜੀ ਤੇ ਗੁਜਰੀ ਦੇ ਨਾਲ ਰਲ ਕੇ ਗੰਜੇ ਦੇ ਮਗਰ ਤੁਰ ਪਏ। ਚਲੋ ਚਾਲ ਚਲੇ ਜਾਂਦੇ ਨੇ। ਗਹਾਂ ਇੱਕ ਤੇਲੀ ਦੇ ਘਰ ਜਾ ਵੜੇ। ਗੰਜਾ ਜਾ ਕੇ ਕਹਿੰਦਾ, “ਅਸੀਂ ਰਾਤ ਕੱਟਣੀ ਐ।"
ਤੇਲੀ ਮੰਨ ਗਿਆ। ਤੜਕਾ ਹੋਇਆ ਤੇਲੀ ਬਾਹਰ ਨੂੰ ਚਲਿਆ ਗਿਆ। ਮਗਰੋਂ ਗੰਜਾ ਉਠਿਆ ਕੁੜੀ ਨੂੰ ਘੋੜੀ ਤੇ ਬਠਾਕੇ ਆਪਣੇ ਘਰ ਨੂੰ ਤੁਰ ਪਿਆ। ਘਰ ਜਾ ਕੇ ਆਪਣੀ ਮਾਂ ਨੂੰ ਕਹਿੰਦਾ, “ਆਹ ਦਿੱਤੀ ਐ ਮੈਨੂੰ ਬਹੂ, ਇਹ ਦਿੱਤੀ ਐ ਘੋੜੀ ਤੇ ਆਹ ਦਿੱਤੇ ਨੇ ਕਪੜੇ।
ਮਾਂ ਹੈਰਾਨ ਹੋਈ ਉਹਦੇ ਮੂੰਹ ਵਲ ਤੱਕਣ ਲੱਗੀ।

23