ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਪਕਊਆ

ਇੱਕ ਬੁੜੀ ਦਾ ਬਹੁਤ ਦੂਰ ਬਣਾਂ ਵਿੱਚ ਕੋਠਾ ਸੀ। ਮੀਂਹ ਪੈ ਰਿਹਾ ਸੀ। ਕੋਠਾ ਚੋਣ ਲੱਗਾ ਬੁੜੀ ਕਹੇ, "ਸੱਪ ਤੋਂ ਨੀ ਡਰਦੀ, ਮੀਂਹ ਤੋਂ ਨੀ ਡਰਦੀ ਔਸ ਤਿਪਕਉਏ ਨੇ ਮਾਰੀ।"

ਬਾਹਰ ਸ਼ੇਰ ਖੜਾ ਸੁਣ ਰਿਹਾ ਸੀ। ਹਨੇਰੀ ਰਾਤ ਸੀ ਇੱਕ ਘੁਮਾਰ ਦਾ ਗਧਾ ਖੋ ਗਿਆ ਸੀ। ਘੁਮਾਰ ਗਧੇ ਨੂੰ ਟੋਲਦਾ ਫਿਰਦਾ ਸੀ। ਜਦ ਕੋਠੇ ਕੋਲ ਆਇਆ, ਓਥੇ ਸ਼ੇਰ ਖੜਾ ਸੀ। ਓਹਨੇ ਸ਼ੇਰ ਨੂੰ ਗਧਾ ਸਮਝਿਆ ਤੇ ਕੁੱਟਣ ਲੱਗ ਪਿਆ ਮੋਟੇ ਜਿਹੇ ਸੋਟੇ ਨਾਲ। ਸ਼ੇਰ ਸਮਝੇ ਇਹ ਤਾਂ ਓਹੀ ਤਿਪਕਊਐ ਜੀਹਤੋਂ ਬੁੜ੍ਹੀ ਡਰਦੀ ਐ। ਸ਼ੇਰ ਨੂੰ ਉਹਨੇ ਬਹੁਤਾ ਈ ਕੁੱਟਿਆ।

ਜਦ ਚੜਿਆ ਦਿਨ-ਇੱਕ ਪਿੱਪਲ ਸੀ ਬਹੁਤ ਭਾਰਾ ਓਥੇ ਉਹਨੂੰ ਦਿਨ ਚੜਿਆ ਜਦ ਦੇਖਿਆ ਓਹਨੇ ਇਹ ਸ਼ੇਰ ਐ ਓਹ ਪਿੱਪਲ ਦੇ ਟਾਹਣੇ ਨਾਲ ਟਪੂਸੀ ਮਾਰ ਕੇ ਲਟਕ ਪਿਆ। ਸ਼ੇਰ ਓਸੇ ਤਰ੍ਹਾਂ ਨਠਿਆ ਜਾਂਦਾ ਸੀ। ਅੱਗੇ ਓਸ ਨੂੰ ਇੱਕ ਗਿੱਦੜ ਮਿਲਿਆ। ਗਿੱਦੜ ਕਹਿੰਦਾ, "ਮਾਮਾ ਤੂੰ ਨੱਠਿਆ ਜਾਂਨੈਂ?"

ਸ਼ੇਰ ਬੋਲਿਆ, "ਇਹ ਪਤਾ ਨੀ ਕੀ ਐ ਉਹਨੇ ਕੁੱਟ ਕੁੱਟ ਮੇਰੀ ਚੂਹੀ ਰਾੜ ਕੇ ਰੱਖ ਦਿੱਤੀ ਐ।"

"ਚਲ ਮਾਮਾ ਮੈਨੂੰ ਦਿਖਾ।"

"ਨਾ ਬਈ ਮਾਂ ਤਾਂ ਜਾਣਾ ਨੀ।"

ਗਿੱਦੜ ਕਹਿੰਦਾ, "ਮਾਮਾ ਤੂੰ ਦੱਸ ਤਾਂ ਦੇ।"

"ਓਹ ਫਲਾਣੇ ਪਿੱਪਲ ਹੇਠਾਂ ਐ।"

ਐਨੇ ਨੂੰ ਘੁਮਾਰ ਪਿੱਪਲ ਤੋਂ ਉੱਤਰ ਕੇ ਥੱਲੇ ਆ ਬੈਠਾ ਸੀ।

ਗਿੱਦੜ ਭੱਜਿਆ ਭੱਜਿਆ ਉਹਦੇ ਕੋਲ ਆਇਆ ਤੇ ਘੁਮਾਰ ਨੇ ਆਉਂਦੇ ਨੂੰ ਈ ਢਾਅ ਲਿਆ ਤੇ ਉਹਦੇ ਕੰਨਾਂ ਨੂੰ ਫੜਕੇ ਬਹੁਤ ਸਾਰੀਆਂ ਸੋਟੀਆਂ ਮਾਰੀਆਂ। ਗਿੱਦੜ ਸ਼ੇਰ ਕੋਲ ਆ ਕੇ ਕਹਿੰਦਾ, "ਉਹ ਤਾਂ ਕੰਨ ਪਟੈ।"

ਦੋਨੋਂ ਉਹ ਨੱਠੇ ਜਾਂਦੇ ਨੇ। ਅੱਗੇ ਉਹਨਾਂ ਨੂੰ ਇੱਕ ਬਾਂਦਰ ਮਿਲਿਆ। ਕਹਿੰਦਾ, "ਤੁਸੀਂ ਨੱਠੇ ਜਾਨੇ ਓਂ?"

ਗਿੱਦੜ ਕਹਿੰਦਾ, "ਇੱਕ ਕੰਨ ਪਟੈ ਓਹ ਫਲਾਣੇ ਪਿੱਪਲ ਹੇਠ ਬੈਠੇ।"

143