ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਦਲਾ

ਇੱਕ ਸੀ ਗਿੱਦੜ ਤੇ ਇੱਕ ਸੀ ਉੱਠ। ਉਹਨਾਂ ਦੀ ਆਪਸ ਵਿੱਚ ਮਿੱਤਰਤਾ ਸੀ। ਗਿੱਦੜ ਉੱਠ ਨੂੰ ਕਹਿੰਦਾ, “ਆ ਮਾਮਾ ਆਪਾਂ ਖਰਬੂਜ਼ੇ ਖਾ ਕੇ ਆਈਏ। ਉਹ ਕਹਿੰਦਾ, “ਚੱਲ।” ਦੋਨੋਂ ਇੱਕ ਖ਼ਰਬੂਜ਼ਿਆਂ ਦੇ ਬਾੜੇ ਵਿੱਚ ਚਲੇ ਗਏ। ਗਿੱਦੜ ਤਾਂ ਇੱਕ ਖ਼ਰਬੂਜ਼ਾ ਖਾ ਕੇ ਰੱਜ ਗਿਆ। ਗਿੱਦੜ ਕਹਿੰਦਾ, “ਮਾਮਾ ਹਿਣਕਣੀ ਆਉਂਦੀ ਏ। ਉਹ ਕਹਿੰਦਾ, “ਹਾਲੇ ਨਾ ਹੋਣਵੀਂ, ਮੈਨੂੰ ਰੱਜ ਲੈਣ ਦੇ ਜੱਟ ਬੇਰੀ ਹੇਠ ਬੇਠੈ ਆ ਕੇ ਕੁੱਟੂਗਾ। ਗਿੱਦੜ ਕਹਿੰਦਾ, “ਮੈਂ ਤਾਂ ਹੁਣੇ ਈ ਹਿਣਕਣੈ।' ਗਿੱਦੜ ਬਾੜੇ ਚੋਂ ਬਾਹਰ ਨਿਕਲ ਕੇ ਹੁਆਂਕਣ ਲੱਗ ਪਿਆ। ਜੱਟ ਉਠਿਆ ਤੇ ਊਠ ਨੂੰ ਕੁੱਟਣ ਲੱਗ ਪਿਆ। ਕੁੱਟ-ਕੁੱਟ ਕੇ ਉਹਨੇ ਊਂਠ ਨੂੰ ਸਜਾ ਦਿੱਤਾ। ਊਂਠ ਵੇਰ ਗਿੱਦੜ ਕੋਲ ਆ ਗਿਆ। ਊਂਠ ਗਿੱਦੜ ਨੂੰ ਕਹਿੰਦਾ, “ਗਿੱਦੜਾ-ਗਿੱਦੜਾ ਆ ਆਪਾਂ ਪਾਣੀ ਪੀ ਆਈਏ। ਉਹ ਕਹਿੰਦਾ, “ਚੱਲ। ਉਹ ਦੋਨੋਂ ਤੁਰ ਪਏ। ਥੋਹੜੀ ਦੂਰ ਜਾ ਕੇ ਗਿੱਦੜ ਕਹਿੰਦਾ, “ਮਾਮਾ ਮੈਂ ਤਾਂ ਤਾਂ ਜਾਊਂਗਾ, ਮੈਨੂੰ ਆਪਣੀ ਪਿੱਠ ਤੇ ਚੜ੍ਹਾ ਲੈ।” ਊਂਠ ਨੇ ਗਿੱਦੜ ਨੂੰ ਆਪਣੀ ਪਿੱਠ ਤੇ ਚੜ੍ਹਾ ਲਿਆ। ਊਂਠ ਛੱਪੜ ਵਿੱਚ ਜਾ ਬੜਿਆ ਗੱਭੇ ਜਾ ਕੇ ਕਹਿੰਦਾ, “ਗਿੱਦੜਾ-ਗਿੱਦੜਾ ਮੈਨੂੰ ਤਾਂ ਲੇਟਣੀ ਆਉਂਦੀ ਐ। ਮੂਹਰੇ ਛੱਪੜ ਕੋਲ ਕੁੱਤੇ ਬੈਠੇ ਸੀ। ਗਿੱਦੜ ਕਹਿੰਦਾ “ਮਾਮਾ ਮਾਮਾ ਹਾਲੇ ਨਾ ਲਿਟੀ, ਮੂਹਰੇ ਕੁੱਤੇ ਬੈਠੇ ਨੇ ਮਗਰ ਪੈ ਜਾਣਗੇ। ਪਰ ਊਂਠ ਲਿਟ ਗਿਆ। ਕੁੱਤੇ ਗਿੱਦੜ ਦੇ ਮਗਰ ਪੈ ਗਏ ਤੇ ਉਸ ਨੂੰ ਪਾੜ ਕੇ ਖਾ ਗਏ।142