ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁੱਟਣੀ ਮਿਟਰੀਆ
ਦੇਣੀ ਘੁਮਰੀਆ
ਲੈਣਾ ਠੀਕਰੀਆ
ਧੋਣੀ ਚੁੰਝਰੀਆ
ਖਾਣੇ ਚਿੜੀ ਦੇ ਬੱਚੜੇ
ਮੈਂ ਕਾਗ ਸੰਗਰੀਆ

ਲੁਹਾਰ ਕਾਂ ਨੂੰ ਕਹਿੰਦਾ, “ਕਾਂਵਾਂ ਹੁਣੇ ਬਣਾ ਕੇ ਦਿੰਨਾਂ ਤੂੰ ਏਥੇ ਆਰਾਮ ਕਰ।” ਕੁਝ ਚਿਰ ਮਗਰੋਂ ਲੁਹਾਰ ਨੇ ਖੁਰਪਾ ਬਣਾ ਦਿੱਤਾ ਤੇ ਕਾਂ ਨੂੰ ਕਿਹਾ, “ਖੁਰਪਾ ਤਾਂ ਬਣ ਗਿਐ, ਪਰ ਹਾਲੇ ਤੱਤੈ।”

ਕਾਂ ਦਾ ਦਿਲ ਚਿੜੀ ਦੇ ਬੱਚੜੇ ਖਾਣ ਲਈ ਕਾਹਲਾ ਪਿਆ ਹੋਇਆ ਸੀ। ਬੋਲਿਆ, “ਕੋਈ ਨਾ, ਤੂੰ ਇਹ ਚੁੱਕ ਕੇ ਮੇਰੇ ਖੰਭਾ ਉੱਤੇ ਰੱਖ ਦੇ ਮੈਂ ਲੈ ਜਾਨਾਂ।’’

ਲੁਹਾਰ ਨੇ ਤੱਤਾ-ਤੱਤਾ ਖੁਰਪਾ ਕਾਂ ਦੇ ਖੰਭਾ ਉੱਤੇ ਰੱਖ ਦਿੱਤਾ। ਕਾਂ ਅਜੇ ਥੋੜੀ ਦੂਰ ਹੀ ਗਿਆ ਸੀ ਕਿ ਉਹਦੇ ਖੰਭਾਂ ਨੂੰ ਅੱਗ ਲੱਗ ਗਈ ਤੇ ਉਹ ਧਰਤੀ ਤੇ ਡਿੱਗ ਕੇ ਮਰ

ਗਿਆ।

141