ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/133

ਇਹ ਸਫ਼ਾ ਪ੍ਰਮਾਣਿਤ ਹੈ

ਘੁੱਗੀ ਤੇ ਜੱਟ

ਇੱਕ ਜੱਟ ਦਾ ਬਾਜਰਾ ਬੀਜਿਆ ਹੋਇਆ ਸੀ। ਘੁੱਗੀ ਹਰ ਰੋਜ਼ ਆਇਆ ਕਰੇ ਤੇ ਜੱਟ ਦਾ ਬਾਜਰਾ ਚੁਗ ਜਾਇਆ ਕਰੇ। ਜੱਟ ਨੇ ਆਪਣੇ ਨਿਆਣੇ ਵੀ ਰਾਖੀ ਬਣਾ ਦਿੱਤੇ ਪਰ ਘੁੱਗੀ ਫੇਰ ਵੀ ਨਾ ਹਟੀ। ਆਖਰ ਇੱਕ ਦਿਨ ਜੱਟ ਨੇ ਘੁੱਗੀ ਨੂੰ ਜਾਲ ਲਾ ਕੇ ਫੜ ਲਿਆ ਤੇ ਉਹਨੂੰ ਕਹਿੰਦਾ, "ਮੈਂ ਤਾਂ ਤੈਨੂੰ ਹੁਣ ਰਾਜੇ ਕੋਲ ਲਜਾਊਂਗਾ।"

ਉਹ ਘੁੱਗੀ ਨੂੰ ਨਾਲ ਲੈ ਕੇ ਰਾਜੇ ਦੀ ਕਚਹਿਰੀ ਵੱਲ ਨੂੰ ਤੁਰ ਪਿਆ। ਰਸਤੇ ਵਿੱਚ ਉਹਨਾਂ ਨੂੰ ਘਾਹੀ ਘਾਹ ਖੋਤਦੇ ਮਿਲ ਪਏ। ਘੁੱਗੀ ਉਹਨਾਂ ਨੂੰ ਵੇਖ ਕੇ ਬੋਲੀ:

ਘਾਹੀਓ ਘਾਹ ਖੋਤਦਿਓ
ਲਕ ਟੁਣੂੰ ਟੁਣੂੰ
ਟਾਹਲੀ ਮੇਰੇ ਬੱਚੜੇ
ਲਕ ਟੁਣੂੰ ਟੁਣੂੰ
ਹਵਾ ਵਗੂ ਡਿਗ ਪੈਣ ਗੇ
ਲਕ ਟੁਣੂੰ ਟੁਣੂੰ
ਧੂਪ ਪਊ ਸੜ ਜਾਣ ਗੇ
ਲਕ ਟੁਣੂੰ ਟੁਣੂੰ
ਮੀੰਹ ਪਉ ਭਿੱਜ ਜਾਣ ਗੇ
ਲਕ ਟੁਣੂੰ ਟੁਣੂੰ

ਘਾਹੀਆਂ ਨੇ ਜੱਟ ਨੂੰ ਆਖਿਆ ਕਿ ਉਹ ਘੁੱਗੀ ਨੂੰ ਛੱਡ ਦੇਵੇ ਪਰ ਜੱਟ ਨਾ ਮੰਨਿਆ ਕਹਿੰਦਾ, "ਮੈਂ ਤਾਂ ਇਹ ਰਾਜੇ ਕੋਲ ਈ ਲਜਾਣੀ ਐਂ। ਇਹਨੇ ਮੇਰਾ ਸਾਰਾ ਬਾਜਰਾ ਚੁੱਗ ਲਿਐ।"

ਅਗਾਂਹ ਗਏ ਉਹਨਾਂ ਨੂੰ ਹਾਲੀ ਹਲ ਚਲਾਉਂਦੇ ਮਿਲ ਪਏ। ਘੁੱਗੀ ਹਾਲੀਆਂ ਨੂੰ ਵੇਖ ਕੇ ਬੋਲੀ:

ਹਾਲੀਓ ਹਲ ਵਗੇਂਦਿਏ
ਲਕ ਟੁਣੂੰ ਟੁਣੂੰ
ਟਾਹਲੀ ਮੇਰੇ ਬੱਚੜੇ
ਲਕ ਟੁਣੂੰ ਟੁਣੂੰ
ਹਵਾ ਵਗੂ ਡਿਗ ਪੈਣ ਗੇ

129