ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/132

ਇਹ ਸਫ਼ਾ ਪ੍ਰਮਾਣਿਤ ਹੈ

ਚੁਸਤ ਬਲੂੰਗੜਾ

ਸਵੇਰੇ ਦਾ ਵੇਲਾ ਸੀ। ਅਜੇ ਸੂਰਜ ਪੂਰਾ ਨਾ ਸੀ ਚੜ੍ਹਿਆ। ਇੱਕ ਲੂੰਬੜੀ ਰਾਹ ਵਿੱਚੋਂ ਲੰਘੀ ਜਾਂਦੀ ਸੀ। ਜਾਂਦਿਆਂ-ਜਾਂਦਿਆਂ ਉਸ ਨੂੰ ਰਸਤੇ ਵਿੱਚ ਇੱਕ ਖੂਹ ਆਇਆ। ਖੂਹ ਦੀ ਮੌਣ ਉੱਤੇ ਇੱਕ ਬਲੂੰਗੜਾ ਖੜ੍ਹਾ ਸੀ।

ਲੂੰਬੜੀ ਬਲੂੰਗੜੇ ਨੂੰ ਕਹਿਣ ਲੱਗੀ, "ਨਹੀਂ ਮੈਂ ਤੈਨੂੰ ਖਾਜੂਗੀ, ਨਹੀਂ ਮੈਨੂੰ ਖਾਣ ਨੂੰ ਕੁਛ ਦੇ।"

ਬਲੰਗੜਾ ਭਾਵੇਂ ਛੋਟਾ ਸੀ ਪਰ ਸੀ ਬੜਾ ਚੁਸਤ। ਝੱਟ ਬੋਲਿਆ, "ਮਾਸੀ ਔਹ ਖੂਹ ਵਿੱਚ ਸਿਓਂ ਪਿਐ, ਕੱਢ ਲੈ।"

ਲੂੰਬੜੀ ਕਹਿੰਦੀ, "ਕਿੱਥੇ?"

ਖੂਹ ਵਿੱਚ ਚੰਦ ਦਾ ਪਰਛਾਵਾਂ ਪੈ ਰਿਹਾ ਸੀ।

ਬਲੂੰਗੜਾ ਕਹਿੰਦਾ, "ਔਹ ਦੇ"

ਲੂੰਬੜੀ ਕਹਿੰਦੀ, "ਪਹਿਲਾਂ ਤੂੰ ਛਾਲ ਮਾਰ ਫੇਰ ਮੈਂ ਮਾਰੂੰਗੀ।"

ਬੁਲਗੜੇ ਨੇ ਛਾਲ ਮਾਰੀ, ਮਗਰੇ ਈ ਲੂੰਬੜੀ ਨੇ ਮਾਰ ਤੀ।

ਚਲਾਕ ਲੂੰਬੜੀ ਵਿੱਚ ਈ ਡੁਬ ਕੇ ਮਰ ਗੀ। ਬਲੰਗੜਾ ਛਾਲ ਮਾਰ ਕੇ ਬਾਹਰ ਨਿਕਲ ਆਇਆ। ਫ਼ੇਰ ਆਪਣੇ ਘਰ ਨੂੰ ਭੱਜ ਗਿਆ।

128