ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿੜੀ ਤੇ ਖਿੱਲ

ਇੱਕ ਸੀ ਚਿੜੀ। ਉਹਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉੱਡਦੇ ਉੱਡਦੇ ਉਹਨੂੰ ਇੱਕ ਝਿਊਰੀ ਭੱਠੀ ਤੇ ਦਾਣੇ ਭੁੰਨਦੀ ਦਖਾਈ ਦਿੱਤੀ। ਉਹਨੇ ਭੱਠੀ ਦੇ ਕੋਲੋਂ ਮੱਕੀ ਦੇ ਦਾਣਿਆਂ ਦੀ ਭੁੱਜੀ ਹੋਈ ਖੁੱਲ ਚੁੱਕ ਲਈ ਤੇ ਇੱਕ ਖੁੰਢ ਉੱਤੇ ਜਾ ਬੈਠੀ। ਜਦੋਂ ਉਸ ਨੇ ਖਿਲ ਖਾਣ ਲਈ ਖੁੱਢ ਤੋਂ ਰੱਖੀ ਤਾਂ ਉਹ ਖੁੰਢ ਦੀ ਤੇੜ ਵਿੱਚ ਫਸ ਗਈ। ਚਿੜੀ ਨੇ ਬੜੀ ਕੋਸ਼ਿਸ਼ ਕੀਤੀ ਪਰ ਖਿੱਲ ਤੋੜ ਵਿੱਚੋਂ ਨਾ ਨਿਕਲੀ। ਚਿੜੀ ਉਥੋਂ ਉੱਡ ਕੇ ਤਰਖਾਣ ਪਾਸ ਪੁੱਜੀ ਤੇ ਬੋਲੀ, "ਤਖਾਣਾ ਖਾਣਾ ਖੁੰਢ ਪਾੜ ਦੇ।"
ਤਰਖਾਣ ਨੇ ਜਵਾਬ ਦੇ ਦਿੱਤਾ ਕਹਿੰਦਾ, "ਮੈਂ ਕਿਉਂ ਪਾੜਾਂ।

{{center|<poem>ਤਖਾਣ ਖੁੰਢ ਪਾੜਦਾ ਨੀ
ਖੁੰਢ ਖਿੱਲ ਛੱਡਦਾ ਨੀ
ਚਿੜੀ ਵਿਚਾਰੀ ਕਿਣ ਜੀਵੇ

ਚਿੜੀ ਓਥੋਂ ਉੱਡ ਕੇ ਰਾਜੇ ਕੋਲ ਆਈ। ਕਹਿੰਦੀ, "ਰਾਜਾ ਰਾਜਾ ਤੂੰ ਤਖਾਣ ਨੂੰ ਮਾਰ ਦੇ।"

ਰਾਜਾ ਕਹਿੰਦਾ, "ਮੈਂ ਕਿਉਂ ਮਾਰਾਂ। ਚਿੜੀ ਇਹ ਆਖਦੀ ਹੋਈ ਉਥੋਂ ਉਡਗੀ:

ਰਾਜਾ ਤਖਾਣ ਨੂੰ ਮਾਰਦਾ ਨੀ
ਤਖਾਣ ਖੁੰਢ ਪਾੜਦਾ ਨੀ
ਖੁੰਢ ਖਿੱਲ ਛੱਡਦਾ ਨੀ
ਚਿੜੀ ਵਿਚਾਰੀ ਕਿਕਣ ਜੀਵੇ

ਚਿੜੀ ਫੇਰ ਰਾਣੀ ਕੋਲ ਗਈ, "ਰਾਣੀ ਰਾਣੀ ਤੂੰ ਰਾਜੇ ਨਾਲ ਰੁੱਸ ਜਾ।" ਰਾਣੀ ਨੇ ਝੱਟ ਉੱਤਰ ਦਿੱਤਾ, "ਮੈਂ ਕਿਉਂ ਰੁੱਸਾਂ?

ਚਿੜੀ ਉਥੋਂ ਵੀ ਇਹ ਗਾਉਂਦੀ ਹੋਈ ਉੱਡ ਗਈ:
ਰਾਣੀ ਰਾਜੇ ਨਾਲ ਰੁੱਸਦੀ ਨੀ
ਰਾਜਾ ਤਖਾਣ ਨੂੰ ਮਾਰਦਾ ਨੀ
ਤਖਾਣ ਖੁੱਢ ਪਾੜਦਾ ਨੀ
ਖੁੰਢ ਖੁੱਲ ਛੱਡਦਾ ਨੀ
ਚਿੜੀ ਵਿਚਾਰੀ ਕਿਕਣ ਜੀਵੇ

</poem>}}

122