ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੂਹੀ ਨੇ ਫੇਰ ਓਹ ਘੜਿਆ ਘੜਾਇਆ ਬਹਾਨਾ ਲਾ ਦਿੱਤਾ:

ਮੇਰਾ ਸਿਰ ਦੁਖਦਾ
ਮੇਰਾ ਢਿੱਡ ਦੁਖਦਾ
ਮੈਂ ਕੀ ਕਰੂੰ

ਚੂਹਾ ਕਹਿੰਦਾ, “ਚੰਗਾ ਮਹੀਓਂ ਰਿੰਨ੍ਹ ਦਿੰਨਾਂ ਚੂਹੇ ਨੇ ਅੱਗ ਬਾਲੀ ਤੇ ਚੁੱਲ੍ਹੇ ਉੱਤੇ ਮੋਠ ਰਿਝਣੇ ਧਰ ਦਿੱਤੇ। ਜਦ ਮੋਠ ਰਿਝ ਗਏ ਤੇ ਚੂਹਾ ਚੂਹੀ ਨੂੰ ਕਹਿੰਦਾ, “ਆ ਚੂਹੀਏ ਖਾਣਾ ਖਾ ਲੈ।”

ਚੂਹੀ ਕਹਿੰਦੀ, “ਲਿਆ।”

ਜਦ ਚੂਹੀ ਖਾਣ ਲੱਗੀ ਤਾਂ ਚੂਹੇ ਨੇ ਸੋਟਾ ਚੁੱਕ ਕੇ ਚੂਹੀ ਦੇ ਮਾਰਿਆ। ਚੂਹੀ ਉੱਥੇ ਹੀ ਮਰ ਗਈ।

119