ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/119

ਇਹ ਸਫ਼ਾ ਪ੍ਰਮਾਣਿਤ ਹੈ


ਉਹਨਾਂ ਨੇ ਕੁੰਡਾ ਖੋਲ੍ਹ ਦਿੱਤਾ। ਗਿੱਦੜ ਤਿੰਨ ਬੱਚੇ ਲੈ ਗਿਆ ਤੇ ਕਾਣੇ ਨੂੰ ਓਥੇ ਹੀ ਛੱਡ ਗਿਆ।
ਫੇਰ ਬਿੱਲੀ ਬਾਹਰੋਂ ਮੁੜ ਆਈ। ਕਹਿੰਦੀ, "ਖੋਲ੍ਹ ਕੁੰਡਾ ਵੇ ਪੁੱਤ ਬਲੂੰਗੜਿਓ।"
ਕਾਣੇ ਨੇ ਪਹਿਲਾਂ ਖੋਹਲਿਆ ਨਾ ਫੇਰ ਦੂਜੀ ਵਾਰ ਕਹੇ ਤੇ ਖੋਹਲਿਆ। ਉਹ ਕਹਿੰਦੀ, "ਦੂਜੇ ਕਿੱਧਰ ਗਏ।"
"ਗਿੱਦੜ ਚੱਕ ਕੇ ਲੈ ਗਿਆ।" ਕਾਣੇ ਨੇ ਦੱਸਿਆ।
ਫੇਰ ਬਿੱਲੀ ਨੇ ਇੱਕ ਤਸਲਾ, ਇੱਕ ਮੋਗਰੀ ਤੇ ਲਜ ਡੋਲ ਲਿਆ ਤੇ ਖੂਹ ਤੇ ਚਲੀ ਗਈ। ਪਹਿਲਾਂ ਬੱਕਰੀਆਂ ਆਈਆਂ, ਉਹਨਾਂ ਨੂੰ ਪਾਣੀ ਪਿਲਾ ਦਿੱਤਾ। ਫੇਰ ਆਇਆ ਗਿੱਦੜ, ਉਹਨੂੰ ਪਾਣੀ ਪਿਲਾਉਂਦੀ ਨੇ ਮੋਗਰੀ ਫੜ ਲਈ ਤੇ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ।

115