ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/117

ਇਹ ਸਫ਼ਾ ਪ੍ਰਮਾਣਿਤ ਹੈ

ਰਾਜੇ ਦੀ ਬਿੱਲੀ


ਇੱਕ ਰਾਜੇ ਦੀ ਬਿੱਲੀ ਸੀ। ਉਹ ਰੋਜ਼ ਸੜਕ ਤੇ ਜਾ ਕੇ ਬੈਠ ਜਾਇਆ ਕਰੇ। ਪਹਿਲੀ ਵੇਰ ਆਇਆ ਗੁੜ ਦਾ ਗੱਡਾ। ਗੱਡੇ ਵਾਲਾ ਕਹਿੰਦਾ:
ਬਿੱਲੀਏ ਬਿੱਲੀਏ ਪਰੇ ਹੋ ਜਾ
ਚਿੱਪੀ ਮਿੱਚੀ ਜਾਏਗੀ।
ਉਹ ਕਹਿੰਦੀ,
ਚਿੱਪੀ ਖਿੱਚੀ ਤੇਰੀ ਅੰਮਾਂ ਬੋਬੀ
ਮੈਂ ਰਾਜੇ ਦੀ ਬਿੱਲੀ
"ਫੇਰ ਕਿਵੇਂ ਉਠੇਂਗੀ, ਗੱਡੇ ਵਾਲੇ ਨੇ ਕਿਹਾ।
ਉਹ ਕਹਿੰਦੀ, "ਤਾਂ ਉਠੂੰ ਜੋ ਕੰਨਾਂ ਦਾ ਕੋਕਰੂ ਭਰੇਂਗਾ, ਨਹੀਂ ਨੀ ਮੈਂ ਉਠਦੀ।
"ਇੱਕ ਪਿੰਨੀ ਪੈਜੂ, ਦੋ ਪੈ ਜਾਣਗੀਆਂ ਪਰ ਪੈਂਦਾ-ਪੈਂਦਾ ਗੱਡਾ ਈ ਪੈ ਗਿਆ। ਉਹ ਗੁੜ ਦੇ ਗੱਡੇ ਨੂੰ ਘਰ ਰੱਖ ਆਈ ਤੇ ਫੇਰ ਸੜਕ ਤੇ ਆ ਕੇ ਬੈਠਗੀ। ਫੇਰ ਆਇਆ ਸ਼ੱਕਰ ਦਾ ਗੱਡਾ। ਗੱਡੇ ਵਾਲਾ ਕਹਿੰਦਾ
ਬਿੱਲੀਏ ਬਿੱਲੀਏ ਪਰੇ ਹੋ ਜਾ
ਚਿੱਪੀ ਮਿਚੀ ਜਾਏਗੀ।
ਬਿੱਲੀ ਬੋਲੀ,
ਚਿੱਪੀ ਖਿੱਚੀ ਤੇਰੀ ਅੰਮਾਂ ਬੋਬੀ
ਮੈਂ ਰਾਜੇ ਦੀ ਬਿੱਲੀ
"ਫੇਰ ਕਿਵੇਂ ਉਠੇਗੀ", ਗੱਡੇ ਵਾਲੇ ਨੇ ਪੁੱਛਿਆ।
"ਜੇ ਕੰਨਾਂ ਦਾ ਕੋਕਰੂ ਭਰੇਂਗਾ, ਤਾਂ ਉਠੂੰ।"
ਉਹ ਕਹਿੰਦਾ, "ਇੱਕ ਮੁੱਠੀ ਪੈਜੂ, ਦੋ ਪੈ ਜਾਣਗੀਆਂ ਪਰ ਪੈਂਦਾ ਪੈਂਦਾ ਗੱਡਾ ਈ ਪੈ ਗਿਆ।
ਉਹ ਸ਼ੱਕਰ ਦੇ ਗੱਡੇ ਨੂੰ ਘਰ ਰੱਖ ਆਈ। ਫੇਰ ਆ ਕੇ ਸੜਕ ਦੇ ਗੱਭੇ ਬੈਠਗੀ। ਫੇਰ ਆਇਆ ਗੰਨਿਆਂ ਦਾ ਗੱਡਾ। ਗੱਡੇ ਵਾਲਾ ਕਹਿੰਦਾ
ਬਿੱਲੀਏ ਬਿੱਲੀਏ ਪਰੇ ਹੋ ਜਾ
ਚਿੱਪੀ ਖਿੱਚੀ ਜਾਏਗੀ।
ਉਹ ਕਹਿੰਦੀ:
ਚਿੱਪੀ ਖਿੱਚੀ ਤੇਰੀ ਅੰਮਾ ਬੋਬੀ
ਮੈਂ ਰਾਜੇ ਦੀ ਬਿੱਲੀ।

113