ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/104

ਇਹ ਸਫ਼ਾ ਪ੍ਰਮਾਣਿਤ ਹੈ

ਜੱਟ ਮਚਲਾ ਬਣਿਆ ਰਿਹਾ, "ਬਈ ਜਿਵੇਂ ਤੇਰੀ ਮਰਜ਼ੀ, ਅਸੀਂ ਤੇਰੇ ਤੋਂ ਨਾਬਰ ਆਂ।"
ਜੱਟ ਨੇ ਕਣਕ ਦੀਆਂ ਬੱਲੀਆਂ ਸਾਂਭ ਲਈਆਂ ਤੇ ਜੁਲਾਹਾ ਕਣਕ ਦੀ ਨਾਲੀ ਦਾ ਭਰਿਆ ਹੋਇਆ ਗੱਡਾ ਲੈ ਕੇ ਘਰ ਆ ਗਿਆ ਤੇ ਖੁਸ਼ੀ-ਖੁਸ਼ੀ ਜੁਲਾਹੀ ਨੂੰ ਆਖਣ ਲੱਗਾ, "ਐਤਕੀਂ ਮੈਂ ਜੱਟ ਨੂੰ ਉੱਲੂ ਬਣਾ ਕੇ ਹੇਠਲਾ ਹਿੱਸਾ ਆਪ ਲੈ ਆਇਆਂ, ਅੱਗੇ ਤੂੰ ਹੇਠਲਾ ਹਿੱਸਾ ਨਾ ਲੈਣ ਕਰ ਕੇ ਮੇਰੇ ਮਗਰ ਪੈ ਗਈ ਸੀ। ਹੁਣ ਤਾਂ ਖ਼ੁਸ਼ ਐਂ ਨਾ।"
"ਖ਼ੁਸ਼ ਆਂ ਜਣਦਿਆਂ ਦਾ ਸਿਰ: ਤੂੰ ਉੱਲੂ ਦਾ ਉੱਲੂ ਰਿਹਾ। ਅਸਲ ਚੀਜ਼ ਬੱਲੀਆਂ ਜਿਨ੍ਹਾਂ ਵਿੱਚ ਕਣਕ ਸੀ ਉਹ ਤਾਂ ਜੱਟ ਲੈ ਗਿਐ ....."
ਜੁਲਾਹਾ ਨਿਮੋਝੂਣ ਹੋਇਆ ਜੁਲਾਹੀ ਦੀਆਂ ਤੱਤੀਆਂ-ਠੰਢੀਆਂ ਸੁਣਦਾ ਰਿਹਾ।

100