ਪੰਨਾ:ਫੁਟਕਲ ਦੋਹਰੇ.pdf/5

ਇਹ ਸਫ਼ਾ ਪ੍ਰਮਾਣਿਤ ਹੈ

(੫)

ਨੈਨ ਪੀਆ ਕੇ ਪਾਲਨੇ ਕਰ ਰਾਖੇ ਕਰਤਾਰ ॥
ਤੁਮ ਦੇਖੇ ਬਿਨ ਸਾਜਨੋਂ ਮੁਝੇ ਨਾ ਹੋਤ ਅਧਾਰ ॥੨੨॥
ਦੂਖ ਬੜੇ ਇਸ ਜੀਵ ਕੋ ਬਿਛਰਤ ਮੀਤ ਸੁਜਾਨ ॥
ਸਾਜਨ ਧੀਰਜ ਕਿਉਂ ਧਰੇ ਬਹੁ ਦੁਖ ਪਾਵਤਪ੍ਰਾਨ॥੨੩॥
ਖਿਨ ਲਾਗੇ ਖਿਨ ਟੂਟ ਜਾਇ ਐਸੀ ਪ੍ਰੀਤ ਨ ਲਾਇ ॥
ਪ੍ਰੀਤ ਭੀ ਐਸੀ ਚਾਹੀਏ ਪ੍ਰੀਤਿ ਰਹੇ ਸਿਰਜਾਇ ॥੨੪॥
ਜਾਂ ਜਾਂ ਸਾਜਨ ਅੰਗ ਲਗਾਂ ਤਾਂ ਤਾਂ ਲੱਗਨ ਤੀਰ ॥
ਪੰਛੀ ਹੋਵਾਂ ਆ ਮਿਲਾਂ ਸਹਾਂ ਨ ਏਤੀ ਪੀਰ ॥੨੫॥
ਪ੍ਰੀਤ ਲਗੀ ਲੋਕਨ ਲਖੀ ਪਰਗਟ ਭਈ ਨਿਦਾਨ ॥
ਤਨ ਦੇ ਮਨਦੇ ਪ੍ਰਾਨ ਦੇ ਪ੍ਰੀਤ ਨਾ ਦੀਜੈ ਜਾਨ ॥੨੬॥
ਪ੍ਰੀਤ ਜੋ ਕਰੀਏ ਚਤਰ ਸੋਂ ਚਤਰ ਪ੍ਰੀਤ ਕੀ ਲਾਜ ॥
ਸੈ ਬਰਸਾਂ ਜਲ ਮੈਂ ਬਸੈ ਚਮਕ ਤਜੈ ਨਾ ਆਗ ॥੨੭॥
ਬੁਧਵਾਨ ਮੈਂ ਗੁਣ ਘਣੇ ਸਠ ਮੇਂ ਔਗਣ ਅਨੇਕ ॥
ਸਹਸ ਮੂੜ ਕੋ ਛਾਡ ਕੈ ਚਤਰ ਰਾਖੀਏ ਏਕ ॥੨੮॥
ਊਚ ਪ੍ਰੀਤ ਸਸਿ ਦੂਜਕੀ ਦਿਨ ਦਿਨ ਅਧਿਕ ਵਧਇ ॥
ਨੀਚ ਪ੍ਰੀਤ ਪੂਰਨ ਸਤੀ ਘਟਤ ਘਟਤਘਟਜਾਇ ॥੨੯॥
ਪ੍ਰੀਤ ਜੋ ਕਰੀਏ ਏਕ ਸੋਂ ਜਾਸੋਂ ਮਨ ਪਤਿਆਇ ॥
ਠੋਰ ਠੌਰ ਕੀ ਪ੍ਰੀਤ ਸੇ ਮਤ ਕਲੰਕ ਲਗ ਜਾਇ ॥੩੦॥
ਸਸਿ ਕਲੰਕ ਮੁਖ ਬਾਦਲੀ ਕੁਲ ਕਲੰਕ ਅਭਿਮਾਨ ॥
ਗੁਨੀ ਕਲੰਕ ਗੁਮਾਨ ਹੈ ਤ੍ਰਿਯਾ ਕਲੰਕ ਅਤਿਕਾਮ॥੩੧॥,
ਸਦਾ ਨ ਕਾਹੂ ਕੀ ਰਹੀ ਸਾਜਨ ਕੇ ਗਲ ਬਾਂਹਿ॥
ਢਲਤੀ ਢਲਤੀਢਲਪਰੀ ਜਿਉਂਤਰਵਰਕੀ ਛਾਇ ॥ ੯