ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਸ਼ਕ ਉਸ "ਸੰਸਾਰ" ਨੂੰ-- ਸਾਡੀ ਚੇਤਨਾ ਵਲੋਂ ਸਿਰਜੇ ਗਏ ਬਿੰਬਾਂ ਦੇ ਸੰਸਾਰ ਨੂੰ-- ਜਾਣਨ ਦੇ ਸਮਰੱਥ ਹਾਂ। ਇਸਤੋਂ ਸਿੱਟਾ ਇਹ ਨਿਕਲਦਾ ਹੈ ਕਿ ਸੰਸਾਰ ਦਾ ਬੋਧ ਅਸਲ ਵਿਚ ਸਵੈ-- ਬੋਧ ਹੈ। ਹਕੀਕਤ, ਪ੍ਰਕਿਰਤੀ, ਸਮਾਜਕ ਅਮਲਾਂ ਦੀ ਸਾਰੀ ਵੰਨ-ਸੁਵੰਨਤਾ ਆਤਮਪਰਕ ਆਦਰਸ਼ਵਾਦੀ ਲਈ ਕੋਈ ਦਿਲਚਸਪੀ ਨਹੀਂ ਰੱਖਦੇ: ਇਹਨਾਂ ਦੀ ਉਸ ਵਾਸਤੇ ਕੋਈ ਹੋਂਦ ਹੀ ਨਹੀਂ।

ਸੋ, ਅਸੀਂ ਦੇਖਿਆ ਹੈ ਕਿ ਵਸਤੂਪਰਕ ਅਤੇ ਆਤਮਪਰਕ ਦੋਵੇਂ ਹੀ ਆਦਰਸ਼ਵਾਦੀ ਇਹ ਮੰਣਦੇ ਹਨ ਕਿ ਸੰਸਾਰ ਨੂੰ ਜਾਣਿਆ ਜਾ ਸਕਦਾ ਹੈ। ਪਰ ਕਿਸ ਸੰਸਾਰ ਨੂੰ? ਇਸ ਸੰਸਾਰ ਨੂੰ ਜਿਸ ਵਿਚ ਅਸੀਂ ਰਹਿ ਰਹੇ ਹਾਂ-- ਇਸ ਸੁੰਦਰ ਮਹਾਨ ਵਿਰੋਧਤਾਈਆਂ ਨਾਲ ਭਰੇ ਹੋਏ ਜਟਿਲ ਸੰਸਾਰ ਨੂੰ? ਓ ਨਹੀਂ-- ਉਹਨਾਂ ਦੇ "ਆਪਣੇ" ਸੰਸਾਰ ਨੂੰ, ਵਿਚਾਰਾਂ ਅਤੇ ਇੰਦਰਿਆਵੀ ਅਨੁਭੂਤੀਆਂ ਦੇ ਸੰਸਾਰ ਨੂੰ, ਜਿਹੜਾ ਖ਼ੁਦ ਫ਼ਿਲਾਸਫ਼ਰਾਂ ਵਲੋਂ ਬਣਾਵਟੀ ਤੌਰ ਉਤੇ ਸਿਰਜਿਆ ਗਿਆ ਹੈ। ਕੁਦਰਤੀ ਤੌਰ ਉਤੇ, ਬੋਧ-ਪਰਾਪਤੀ ਦਾ ਅਮਲ ਉਹਨਾਂ ਦੀ ਰਾਇ ਵਿਚ ਅਸਾਧਾਰਨ ਤੌਰ ਉਤੇ ਸਰਲ ਹੋ ਨਿੱਬੜਦਾ ਹੈ: ਸਾਰੀਆਂ ਮੁਸ਼ਕਲਾਂ, ਜਿਨ੍ਹਾਂ ਦਾ ਇਕ ਵਿਗਿਆਨੀ ਨੂੰ ਆਮ ਕਰਕੇ ਸਾਮ੍ਹਣਾ ਕਰਨਾ ਪੈਂਦਾ ਹੈ, ਸਾਰੀਆਂ ਖੋਜ-ਕਿਰਿਆਵਾਂ ਅਤੇ ਸਿਰਜਣ-ਪੀੜਾਂ, ਜਿਹੜੀਆਂ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਮਨੁੱਖਾ ਚਿੰਤਨ ਨੂੰ "ਹਠੀ" ਯਥਾਰਥ ਨਾਲ ਨਿਪਟਣਾ ਪੈਂਦਾ ਹੈ, ਕੋਈ ਹੋਂਦ ਨਹੀਂ ਰੱਖਦੀਆਂ। ਆਦਰਸ਼ਵਾਦੀ ਲਈ ਇਹ ਇਕ ਵਿਚਾਰ ਵਲੋਂ ਦੂਜੇ ਵਿਚਾਰ ਨੂੰ ਜਾਣਨ ਦਾ ਮਸਲਾ ਹੈ, ਜਦ ਕਿ ਸਾਰਾ ਜਾਣਨ ਦਾ ਅਮਲ ਸਵੈ-ਗਿਆਨ ਬਣ ਕੇ ਰਹਿ ਜਾਂਦਾ ਹੈ।

ਪਦਾਰਥਵਾਦੀ ਲਈ ਇਹ ਬਿਲਕੁਲ ਵੱਖਰੀ ਗੱਲ ਹੈ। ਇਕਸਾਰ ਪਦਾਰਥਵਾਦੀ ਦ੍ਰਿਸ਼ਟੀਕੋਨ ਤੋਂ ਬੌਧ-ਪਰਾਪਤੀ ਦਾ ਅਮਲ ਇਕ ਬੇਹੱਦ ਜਟਿਲ ਮੁਸ਼ਕਲ ਅਤੇ ਅਸੀਮ ਅਮਲ

੯੭