ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੇਤਨਾ ਹੀ ਅਸਲ ਵਿਚ ਹੋਂਦ ਰੱਖਦੀ ਹੈ, ਉਹਨਾਂ ਨੂੰ ਅਹੰ--ਮਾਤਰਵਾਦੀ ਕਿਹਾ ਜਾਂਦਾ ਹੈ। ਉਦਾਹਰਣ ਵਜੋਂ, ਚਰਮ ਆਤਮਪਰਕਤਾ ਉਨ੍ਹੀਵੀਂ ਸਦੀ ਦੇ ਜਰਮਨ ਆਦਰਸ਼ਵਾਦੀ ਫ਼ਿਲਾਸਫ਼ਰ ਆਰਥਰ ਸ਼ੋਪਨਹਾਵਰ ਦੇ ਸਿਧਾਂਤ ਦਾ ਪ੍ਰਤਿਨਿਧ ਲੱਛਣ ਹੈ; ਉਸਨੇ ਲਿਖਿਆ ਸੀ ਕਿ ਸੰਸਾਰ ਸਾਡੀ ਕਲਪਣਾ ਹੈ। ਬੀਤੇ ਦੇ ਇਕ ਫ਼ਰਾਂਸੀਸੀ ਪਦਾਰਥਵਾਦੀ ਫ਼ਿਲਾਸਫ਼ਰ ਨੇ ਕਿਹਾ ਸੀ ਕਿ ਆਤਮਪਰਕ ਆਦਰਸ਼ਵਾਦ ਦਾ ਮੰਤਕ ਪਿਆਨੋ ਵਾਲਾ ਮੰਤਕ ਹੈ ਜਿਹੜਾ ਪਾਗਲ ਹੋ ਗਿਆ ਹੈ ਅਤੇ ਖ਼ਿਆਲ ਕਰਦਾ ਹੈ ਕਿ ਇਹ ਆਪਣੇ ਆਪ ਹੀ ਵੱਜ ਸਕਦਾ ਹੈ, ਭਾਵੇਂ ਇਸਦੀਆਂ ਸੁਰਾਂ ਨੂੰ ਦਬਾਉਣ ਵਾਲਾ ਕੋਈ ਵੀ ਨਾ ਹੋਵੇ। ਇਸੇਤਰ੍ਹਾਂ ਹੀ ਇਕ ਆਤਮਪਰਕ ਆਦਰਸ਼ਵਾਦੀ ਨੂੰ ਇਹ ਪੱਕਾ ਯਕੀਨ ਹੈ ਕਿ ਮਨੁੱਖ ਬਿਨਾਂ ਕਿਸੇ ਬਾਹਰਮੁਖੀ ਕਾਰਨ ਦੇ ਸੋਚਦਾ, ਮਹਿਸੂਸ ਕਰਦਾ ਅਤੇ ਕਸ਼ਟ ਭੋਗਦਾ ਹੈ।

ਇਹੋ ਜਿਹੀ ਫ਼ਿਲਾਸਫ਼ੀ ਆਮ ਸੂਝ ਦੇ, ਮੁਢਲੇ ਜਿਹੇ ਮਨੁੱਖੀ ਮੰਤਕ ਦੇ ਉਲਟ ਜਾਂਦੀ ਹੈ। ਇਹ ਬਿਲਕੁਲ ਖ਼ਤਰਨਾਕ ਵੀ ਹੈ, ਕਿਉਂਕਿ ਪੜ੍ਹਨ, ਕੰਮ ਕਰਨ ਜਾਂ ਘੋਲ ਕਰਨ ਦਾ ਬਿਲਕੁਲ ਕੋਈ ਅਰਥ ਨਹੀਂ ਹੋ ਸਕਦਾ ਜੇ ਸਾਡਾ ਸਮੁੱਚਾ ਜੀਵਨ ਸਿਰਫ਼ ਸਾਡੀ ਆਪਣੀ ਕਲਪਣਾ ਦੀ ਹੀ ਉਪਜ ਹੈ ਤਾਂ। ਸਭ ਕੁਝ ਸਿਵਾਇ ਸੁਫ਼ਨੇ ਦੇ ਹੋਰ ਕੁਝ ਨਹੀਂ, ਅਤੇ ਹਰ ਘੋਲ ਹਵਾ-ਚੱਕੀ ਨਾਲ ਲੜਾਈ ਹੈ।

ਵਸਤੂਪਰਕ ਆਦਰਸ਼ਵਾਦ ਦਾ ਮੰਤਕ ਕੋਈ ਘੱਟ ਖ਼ਿਆਲੀ ਨਹੀਂ। ਜੇ ਅਸੀਂ ਸਾਜ਼ ਨਾਲ ਆਪਣੀ ਤੁਲਣਾ ਜਾਰੀ ਰੱਖੀਏ, ਤਾਂ ਵਸਤੂਪਰਕ ਤਰਕ ਇਕ ਐਸਾ ਸਾਜ਼ਿੰਦਾ ਹੈ ਜਿਹੜਾ "ਪਿਆਨੋ" (ਪ੍ਰਕਿਰਤੀ, ਪਸ਼ੂਆਂ, ਮਨੁੱਖ) ਤੋਂ ਬਿਨਾਂ ਹੀ ਤੋਂ ਪਿਆਨੋ ਵਜਾਈ ਜਾ ਰਿਹਾ ਹੈ! ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਇਕ ਫ਼ਿਲਾਸਫ਼ਰ ਕਿਸਤਰ੍ਹਾਂ ਦੇ ਅਸਚਰਜ ਵਿਚਾਰਾਂ

੯੫