ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਤਮਪਰਕ ਆਦਰਸ਼ਵਾਦੀ ਲਈ, ਜੋ ਕੁਝ ਵੀ ਹੋਂਦ ਰੱਖਦਾ ਹੈ, ਉਸ ਸਭ ਕਾਸੇ ਦੀ ਬੁਨਿਆਦ ਮਨ ਜਾਂ ਤਰਕ ਵੀ ਹੈ। ਪਰ ਅਰਸ਼ੀ, ਨਿਰਪੇਖ, ਦੈਵੀ ਤਰਕ ਦਾ ਇਥੇ ਕੋਈ ਜ਼ਿਕਰ ਨਹੀਂ, ਕਿਉਂਕਿ ਆਤਮਪਰਕ ਆਦਰਸ਼ਵਾਦੀ ਦਾ ਵਿਚਾਰ ਹੈ ਕਿ ਮਨੁੱਖ ਦੇ ਦੁਆਲੇ ਦੀ ਹਰ ਚੀਜ਼ ਉਸਦੇ ਆਪਣੇ ਮਨ ਦੀ, ਉਸਦੀ ਆਪਣੀ ਕਲਪਣਾ ਦੀ ਉਪਜ ਹੀ ਹੈ, ਅਰਥਾਤ, ਇਹ ਸਿਰਫ਼ ਆਤਮਪਰਕ ਤੌਰ ਉਤੇ ਹੋਂਦ ਰੱਖਦੀ ਹੈ। ਆਤਮਪਰਕ ਆਦਰਸ਼ਵਾਦੀ ਨੂੰ ਇਸ ਗੱਲ ਦਾ ਯਕੀਨ ਹੁੰਦਾ ਹੈ ਕਿ ਜਦੋਂ ਉਹ ਸਵੇਰੇ ਉੱਠਦਾ ਹੈ ਤਾਂ ਸਾਰਾ ਕੁਝ ਹੋਂਦ ਵਿਚ ਆ ਜਾਂਦਾ ਹੈ, ਇਕ ਵਾਰੀ ਮੁੜਕੇ ਲੋਪ ਹੋ ਜਾਣ ਲਈ ਜਦੋਂ ਉਹ ਸੌ ਜਾਵੇਗਾ। ਅਠਾਰ੍ਹਵੀਂ ਸਦੀ ਦੇ ਅੰਗ੍ਰੇਜ਼ ਫ਼ਿਲਾਸਫ਼ਰ ਜਾਰਜ ਬਰਕਲੇ ਅਨੁਸਾਰ, ਜਿਹੜਾ ਇਸ ਸਿਧਾਂਤ ਦਾ ਅਨੁਆਈ ਸੀ: "ਹੋਂਦ ਰੱਖਣ ਦਾ ਮਤਲਬ ਹੈ ਮਹਿਸੂਸ ਹੋਣਾ।"*

ਸਾਰੇ ਹੀ ਆਤਮਪਰਕ ਆਦਰਸ਼ਵਾਦੀ ਇਹੋ ਜਿਹੇ ਸਿਰੇ ਦੇ ਸਿੱਟਿਆਂ ਉਤੇ ਨਹੀਂ ਪਹੁੰਚਦੇ। ਉਦਾਹਰਣ ਵਜੋਂ ਕਾਂਤ ਦਾ ਖ਼ਿਆਲ ਸੀ ਕਿ ਸੰਸਾਰ ਸਚਮੁਚ ਹੋਂਦ ਰੱਖਦਾ ਹੈ, ਕਿ ਇਹ ਸਾਡੀ ਕਲਪਣਾ ਦਾ ਫਲਸਰੂਪ ਹੀ ਨਹੀਂ। ਪਰ ਉਸਦਾ ਯਕੀਨ ਸੀ ਕਿ ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ। ਅਸੀਂ ਸਿਰਫ਼ ਆਪਣੀਆਂ ਇੰਦਰਿਆਵੀ ਅਨੁਭੂਤੀਆਂ ਦੀ ਗੱਲ ਹੀ ਕਰ ਸਕਦੇ ਹਾਂ, ਨਾ ਕਿ ਉਸ ਸਭ ਕੁਝ ਦੀ, ਜੋ ਕੁਝ ਉਹਨਾਂ ਦੇ ਪਿੱਛੇ ਹੈ। ਜਿਹੜੇ ਆਤਮਪਰਕ ਆਦਰਸ਼ਵਾਦੀ ਚਰਮ ਸਿੱਟਿਆਂ ਉਤੇ ਪੁੱਜਦੇ ਹਨ ਅਤੇ ਇਹ ਦਾਅਵਾ ਕਰਦੇ ਹਨ ਕਿ ਸਿਰਫ਼ ਮਨੁੱਖੀ

————————————————————

*ਵ. ਇ. ਲੈਨਿਨ ਦੀ ਪੁਸਤਕ "ਪਦਾਰਥਵਾਦ ਅਤੇ ਅਨੁਭਵ-ਸਿੱਧ ਆਲੋਚਨਾ" ਵਿਚੋਂ ਉਧਰਿਤ, ਕਿਰਤ ਸੰਗ੍ਰਹਿ, "ਸੈਂਚੀ ੧੪, ਸਫਾ ੨੪।

੯੪