ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਖ ਜਾਣ-ਬੁੱਝ ਕੇ ਅੱਖੋਂ ਉਹਲੇ ਕਰਦੀ ਹੈ ਅਤੇ ਇਸਤਰ੍ਹਾਂ ਸਾਡੇ ਸਮੇਂ ਦੇ ਬੁਨਿਆਦੀ ਸਵਾਲਾਂ ਨਾਲ ਨਜਿੱਠਣ ਵਿਚ ਅਸਫ਼ਲ ਰਹਿੰਦੀ ਹੈ। ਅਸਤਿਤਵਵਾਦੀ ਸਾਨੂੰ ਮਨੁੱਖ ਅਤੇ ਸੰਸਾਰ ਵਿਚਕਾਰ, ਆਪਣੇ ਕਾਰਜਾਂ ਅਤੇ ਉਹਨਾਂ ਟੀਚਿਆਂ ਵਿਚਕਾਰ, ਜਿਹੜੇ ਉਹ ਸੰਸਾਰ ਦੀ ਕਾਇਆ-ਕਲਪ ਲਈ ਆਪਣੇ ਸਾਮ੍ਹਣੇ ਰੱਖਦਾ ਹੈ, ਪ੍ਰਸਪਰ ਸੰਬੰਧ ਬਾਰੇ ਸੋਚਣ ਦੀ "ਮਨਾਹੀ ਕਰਦਾ ਹੈ।"

ਇਸਤਰ੍ਹਾਂ ਸਾਰੀਆਂ ਦੀਆਂ ਸਾਰੀਆਂ ਦਾਰਸ਼ਨਿਕ ਸਮੱਸਿਆਵਾਂ ਨੂੰ ਗਿਆਨ ਅਤੇ ਸਵੈ-ਗਿਆਨ ਨਾਲ ਸੰਬੰਧਤ ਮਸਲਿਆਂ ਦੁਆਲੇ ਕੇਂਦਰਿਤ ਕਰਕੇ ਅਸੀਂ ਗਿਆਨ ਮੀਮਾਂਸਾ ਦੇ ਆਮ ਮਸਲਿਆਂ ਨੂੰ ਵੀ ਠੀਕ ਤਰ੍ਹਾਂ ਨਾਲ ਹਲ ਕਰਨ ਦੇ ਸਮਰੱਥ ਨਹੀਂ ਹੋ ਸਕਾਂਗੇ। ਇਹੋ ਜਿਹੀ ਪਹੁੰਚ ਰੱਖਣ ਦਾ ਮਤਲਬ ਹੋਵੇਗਾ ਸਮਾਜਕ ਘੋਲ ਨਾਲ ਸੰਬੰਧਤ ਤੋੜ ਲੈਣਾ ਅਤੇ ਸੰਸਾਰ-ਦ੍ਰਿਸ਼ਟੀਕੋਨ ਨਾਲ ਸੰਬੰਧਤ ਤੀਖਣ ਦਾਰਸ਼ਨਿਕ ਸਮੱਸਿਆਵਾਂ ਨਾਲ ਨਜਿੱਠਣ ਦੇ ਸਾਰੇ ਯਤਨਾਂ ਨੂੰ ਤਿਆਗ ਦੇਣਾ।

ਪਰ ਫ਼ਿਲਾਸਫ਼ੀ ਦੇ ਬੁਨਿਆਦੀ ਸਵਾਲ ਨੂੰ ਦੋ ਜਾਂ ਹੋਰ ਵੀ ਵਧੇਰੇ ਹਿੱਸਿਆਂ ਵਿਚ ਵੰਡਣ ਦੇ ਹਿਮਾਇਤੀ ਆਪਣੀ ਪੁਜ਼ੀਸ਼ਨ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਨੂੰ ਯਕੀਨ ਹੈ ਕਿ ਸੰਸਾਰ ਬਾਰੇ ਗਿਆਨ ਪ੍ਰਾਪਤ ਕਰਨ ਦੀ ਸੰਭਾਵਨਾ ਪਦਾਰਥ ਅਤੇ ਮਨ ਦੀ ਪ੍ਰਾਥਮਿਕਤਾ ਨਾਲ ਕਿਸੇ ਤਰ੍ਹਾਂ ਵੀ ਨਹੀਂ ਜੁੜੀ ਹੋਈ, ਕਿਉਂਕਿ ਆਦਰਸ਼ਵਾਦੀਆਂ ਵਿਚਕਾਰ ਕਈ ਫ਼ਿਲਾਸਫ਼ਰ ਹਨ ਜਿਹੜੇ ਮੰਣਦੇ ਹਨ ਕਿ ਉਹਨਾਂ ਦੇ ਦੁਆਲੇ ਦੇ ਸੰਸਾਰ ਨੂੰ ਜਾਣਿਆ ਜਾ ਸਕਦਾ ਹੈ। ਪੁਰਾਤਨ ਸਮੇਂ ਦਾ ਮਹਾਨ ਆਦਰਸ਼ਵਾਦੀ ਫ਼ਿਲਾਸਫ਼ਰ ਅਫ਼ਲਾਤੂਨ ਇਹ ਖ਼ਿਆਲ ਕਰਦਾ ਸੀ ਕਿ ਸੰਸਾਰ ਨੂੰ ਜਾਣਿਆ ਜਾ ਸਕਦਾ ਹੈ। ਹੀਗਲ ਦਾ ਵੀ ਇਹੀ ਵਿਚਾਰ ਸੀ। ਪਰ ਕੀ ਇਹ ਸਚਮੁਚ ਇੰਝ ਹੀ ਹੈ? ਇਸ ਗੱਲ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਲਈ

੯੨