ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਕਿਉਂਕਿ ਸਾਡੇ ਵਿਚੋਂ ਹਰ ਕੋਈ ਪਹਿਲੀ ਥਾਂ ਉਤੇ ਆਪਣੀ ਅੰਦਰਲੀ ਦੁਨੀਆਂ ਵਿਚ, ਆਪਣੀ "ਹਉਂ" ਵਿਚ ਦਿਲਚਸਪੀ ਰੱਖਦਾ ਹੈ, ਨਾ ਕਿ ਬਾਹਰ ਹੋਂਦ ਰੱਖਦੀ ਦੁਨੀਆਂ ਵਿਚ।

ਫ਼ਿਲਾਸਫ਼ੀ ਦੇ ਬੁਨਿਆਦੀ ਸਵਾਲ ਨੂੰ ਇੰਝ ਟੋਟਿਆਂ ਵਿਚ ਵੰਡਣ ਦਾ ਕੀ ਸਿੱਟਾ ਹੈ? ਫ਼ਰਜ਼ ਕਰ ਲਵੋ ਕਿ ਅਸੀਂ ਇਸ ਦ੍ਰਿਸ਼ਟੀਕੋਨ ਨਾਲ ਸਹਿਮਤ ਹਾਂ ਕਿ ਫ਼ਿਲਾਸਫ਼ਰ ਸਿਰਫ਼ ਮਨੁੱਖ ਦੇ ਸਵੈ-ਗਿਆਨ ਦੇ ਅਤੇ ਆਪਣੀਆਂ ਕੀਮਤਾਂ ਦੀ ਸਾਪੇਖ ਸਥਿਤੀ ਦੀ ਪਛਾਣ ਦੇ ਸਵਾਲ ਵਿਚ ਹੀ ਦਿਲਚਸਪੀ ਰੱਖਦਾ ਹੈ। ਕੀ ਅਸੀਂ ਇਸ ਸਵਾਲ ਦਾ ਸੰਤੋਸ਼ਜਨਕ ਉੱਤਰ ਦੇ ਸਕਦੇ ਹਾਂ ਜੇ ਅਸੀਂ ਜਾਣ-ਬੁੱਝ ਕੇ ਇਸਤਰ੍ਹਾਂ ਦੇ ਸਵਾਲਾਂ ਦੀ ਮਨਾਹੀ ਕੇ ਕਰ ਦੇਈਏ: ਸੰਸਾਰ, ਅਤੇ ਇਸਦੇ ਅੰਗ ਵਜੋਂ ਮਨੁੱਖ, ਕਿਵੇਂ ਹੋਂਦ ਵਿਚ ਆਇਆ? ਕੀ ਇਸ ਸੰਸਾਰ ਵਿਚ ਮਨੁੱਖ ਇਕੱਲਾ ਹੈ, ਜਾਂ ਕਿ ਉਹ ਪ੍ਰਕਿਰਤੀ ਅਤੇ ਸਮਾਜ ਦਾ ਇਕ ਅੰਗ ਹੈ? ਦੂਜੇ ਸ਼ਬਦਾਂ ਵਿਚ, ਜੇ ਅਸੀਂ ਮਨ ਜਾਂ ਪਦਾਰਥ ਦੀ ਪ੍ਰਾਥਮਿਕਤਾ ਦੇ ਸਵਾਲ ਨੂੰ ਅੱਖੋਂ ਉਹਲੇ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਮਨੁੱਖ ਨੂੰ ਪ੍ਰਕਿਰਤੀ ਨਾਲ ਅਤੇ ਲੋਕਾਂ ਨਾਲ, ਬੀਤੇ ਨਾਲ ਅਤੇ ਭਵਿੱਖ ਨਾਲ ਉਸਦੇ ਸੰਬੰਧਾਂ ਤੋਂ "ਵਾਂਝਿਆਂ" ਕਰ ਰਹੇ ਹੋਵਾਂਗੇ। ਸੰਸਾਰ ਨਾਲ ਮਨੁੱਖ ਦੇ ਸਾਰੇ ਬਹੁਭਾਂਤਕ ਸੰਬੰਧਾਂ ਨੂੰ ਖ਼ਤਮ ਕਰਕੇ, ਸਾਡੇ ਲਈ ਇਹ ਐਲਾਨ ਕਰਨ ਤੋਂ ਛੁੱਟ ਹੋਰ ਕੁਝ ਨਹੀਂ ਰਹਿ ਜਾਇਗਾ ਕਿ ਉਹ ਸਮਾਜ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਰੱਖਦਾ। ਜੋ ਸ਼ੈਕਸਪੀਅਰ ਹੈਮਲਟ ਨੂੰ ਇਸਤਰਾਂ ਦਾ ਨਿਗੂਣਾ ਜੀਵ ਬਣਾ ਦੇਂਦਾ, ਤਾਂ ਉਹ ਸ਼ਾਇਦ ਹੀ ਹੈ ਇਹੋ ਜਿਹੀ ਮਹਾਨ ਕਲਾਤਮਕ ਕੀਮਤ ਵਾਲਾ ਪਾਤਰ ਸਿਰਜਣ ਵਿਚ ਸਫ਼ਲ ਹੋ ਸਕਦਾ। ਫ਼ਿਰ ਵੀ ਅਸਤਿਤਵਵਾਦੀ ਇਸ ਪੁਜ਼ੀਸ਼ਨ ਉਤੇ ਅੜੇ ਹੋਏ ਹਨ।

ਇਸਤਰ੍ਹਾਂ ਦੀ ਫ਼ਿਲਾਸਫ਼ੀ ਮਨੁੱਖ ਦੇ ਮਸਲੇ ਦਾ ਸਮਾਜਕ

੯੧