ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮਲ ਦਾ ਅਧਿਐਨ ਕਰਨ-- ਵਿਚ ਹੀ ਸਿਰਫ਼ ਜੁੱਟੇ ਹੋਏ ਹਨ ਅਤੇ ਇਸ ਗੱਲ ਵਿਚ ਜ਼ਰਾ ਵੀ ਦਿਲਚਸਪੀ ਨਹੀਂ ਰੱਖਦੇ ਕਿ ਬੋਧ ਪਰਾਪਤ ਕਰਨ ਦੀ ਮਨੁੱਖ ਦੀ ਯੋਗਤਾ ਕਿਸਤਰ੍ਹਾਂ ਪੈਦਾ ਹੋਈ ਹੈ।

ਪਰਿਣਾਮਵਾਦ ਦੇ ਪ੍ਰਤਿਨਿਧਾਂ ਦਾ ਕਹਿਣਾ ਹੈ ਕਿ ਗਿਆਨ ਦਾ ਸਵਾਲ ਬਹੁਤ ਹੀ ਆਮ ਹੈ, ਇਸਲਈ ਇਹ ਸਾਰੇ ਫ਼ਿਲਾਸਫ਼ਰਾਂ ਲਈ ਦਿਲਚਸਪੀ ਵਾਲਾ ਨਹੀਂ ਹੋ ਸਕਦਾ। ਉਹ ਖ਼ੁਦ ਇਸ ਗੱਲ ਨੂੰ ਮਹਤਵਪੂਰਨ ਨਹੀਂ ਸਮਝਦੇ ਕਿ ਦੁਨੀਆਂ ਬਾਰੇ ਬੋਧ ਕਿਵੇਂ ਪਰਾਪਤ ਕੀਤਾ ਜਾ ਸਕਦਾ ਹੈ, ਸਗੋਂ ਇਸ ਗੱਲ ਨੂੰ ਮਹਤਵਪੂਰਨ ਸਮਝਦੇ ਹਨ ਕਿ ਇਸ ਵਿਚ ਕੋਈ ਨਿੱਘਾ ਕੋਨਾ ਕਿਵੇਂ ਲੱਭਿਆ ਜਾ ਸਕਦਾ ਹੈ, ਜ਼ਿੰਦਗੀ ਨੂੰ ਹੋਰ ਸੁਖਾਵੀਂ ਕਿਵੇਂ ਬਣਾਇਆ ਜਾ ਸਕਦਾ ਹੈ, ਨਾ ਹਲ ਹੋਣ ਵਾਲੀਆਂ ਅੜਾਉਣੀਆਂ ਨੂੰ ਹਲ ਕਰਨ ਦੀ ਕੋਸ਼ਿਸ਼ ਉਤੇ ਉਹ ਮਗ਼ਜ਼-ਪੱਚੀ ਨਹੀਂ ਕਰਨਗੇ। ਫ਼ਿਲਾਸਫ਼ਰ ਨੂੰ ਸਚਾਈ ਜਾਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸਗੋਂ ਉਹਨਾਂ ਸਮੱਸਿਆਵਾਂ ਨੂੰ ਹਲ ਕਰਨਾ ਚਾਹੀਦਾ ਹੈ ਜਿਹੜੀਆਂ ਅਮਲੀ ਸਰਗਰਮੀਆਂ ਵਿਚ ਵਖੋ ਵਖਰੀਆਂ ਅਵਸਥਾਵਾਂ ਵਿਚ ਮਨੁੱਖ ਸਾਮ੍ਹਣੇ ਆਉਂਦੀਆਂ ਹਨ।

ਨਵ-ਥਾਮਸਵਾਦੀਆਂ ਦੀ ਰਾਇ ਹੈ ਕਿ ਫ਼ਿਲਾਸਫ਼ੀ ਦਾ ਤੱਤ ਅਤੇ ਮੰਤਵ ਇਹ ਦਰਸਾਉਣਾ ਹੈ ਕਿ ਘਾਹ ਦੇ ਹਰ ਤਿਣਕੇ ਦੀ ਅਤੇ ਹਰ ਫੁੱਲ ਦੀ, ਹਰ ਮਨੁੱਖ ਦੀ, ਹਰ ਰਾਜ ਦੀ ਵਿਗਿਆਨ ਦੀ ਹਰ ਅਵਸਥਾ ਅਤੇ ਸ਼ਾਖ ਦੀ, ਅਤੇ ਸਮੁੱਚੇ ਬ੍ਰਹਿਮੰਡ ਦੀ ਹੋਂਦ ਪ੍ਰਮਾਤਮਾ ਦੀ ਹੋਂਦ ਨੂੰ ਅਤੇ ਸਾਡੇ ਸੰਸਾਰ ਵਿਚ ਉਸਦੀ ਨਿਰੰਤਰ ਮੌਜੂਦਗੀ ਨੂੰ ਸਾਬਤ ਕਰਦੀ ਹੈ।

ਅਸਤਿਤਵਾਦੀਆਂ ਦਾ ਯਕੀਨ ਹੈ ਕਿ ਇਸ ਸਵਾਲ ਨੂੰ, ਕਿ ਦੁਨੀਆਂ ਨੂੰ ਜਾਣਿਆ ਜਾ ਸਕਦਾ ਹੈ ਜਾਂ ਨਹੀਂ, ਮਨੁੱਖ ਦੇ ਸਵੈ-ਗਿਆਨ ਦੇ ਸਵਾਲ ਵਜੋਂ ਸਮਝਿਆ ਜਾਣਾ ਚਾਹੀਦਾ

੯੦