ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰ੍ਹਾਂ ਸੰਬੰਧਤ ਹਨ ਕਿ ਉਹਨਾਂ ਨੂੰ ਇਕੱਠਿਆਂ ਕਰਕੇ ਦੇਖਣ ਅਤੇ ਇਹਨਾਂ ਨੂੰ ਫ਼ਿਲਾਸਫ਼ੀ ਦੇ ਬੁਨਿਆਦੀ ਮਸਲੇ ਦੇ ਜੁੜਵੇਂ ਅੰਗ ਦੱਸਣ ਲਈ ਸਾਡੇ ਕੋਲ ਹਰ ਦਲੀਲ ਮੌਜੂਦ ਹੈ।

ਪਰ ਫ਼ਿਲਾਸਫ਼ੀ ਦੇ ਬੁਨਿਆਦੀ ਸਵਾਲ ਦੇ ਦੋ ਪੱਖਾਂ ਵਿਚਕਾਰ ਸੰਬੰਧ ਦੇਖਣਾ ਹਮੇਸ਼ਾ ਹੀ ਏਨਾਂ ਸੌਖਾ ਨਹੀਂ ਹੁੰਦਾ। ਕਦੀ ਕਦੀ ਇਸ ਸਿੱਧੇ ਸਾਦੇ ਮਸਲੇ ਨੂੰ ਆਦਰਸ਼ਵਾਦੀ ਜਾਣ-ਬੁੱਝ ਕੇ ਉਲਝਾ ਦੇਂਦੇ ਹਨ। ਕਿਸ ਵਾਸਤੇ? ਅਤੇ ਕਿਵੇਂ?

ਆਦਰਸ਼ਵਾਦੀਆਂ ਦਾ ਦਾਅਵਾ ਹੈ ਕਿ ਮਨੁੱਖ ਦੀ ਆਤਮਾ ਦੇ ਇਕ ਪਾਸੇ ਦਾ ਲੱਛਣ ਗਿਆਨ ਲਈ ਅਰੁਕ ਪਿਆਸ ਹੈ। ਇਹ ਮਨੁੱਖ ਦੀ "ਡਾਕਟਰ ਫ਼ਾਊਸਟ" ਵਾਲੀ ਪ੍ਰਕਿਰਤੀ ਹੈ। ਮਨੁੱਖ ਦੀ ਆਤਮਾ ਦਾ ਇਕ ਹੋਰ ਪਾਸਾ ਸੰਸਾਰ ਵਿਚ ਮਨੁੱਖ ਦੀ ਹੋਂਦ ਨਾਲ ਸੰਬੰਧਤ ਹੈਮਲਟ ਦੇ "ਸਰਾਪੇ ਹੋਏ" ਸਵਾਲਾਂ ਵਿਚ ਪਰਗਟ ਹੁੰਦਾ ਹੈ: ਮੈਂ ਕੌਣ ਹਾਂ, ਮੈਂ ਕਿੱਧਰ ਜਾ ਰਿਹਾ ਹਾਂ, ਕੀ ਮੈਂ ਹੋਣੀ ਦੇ ਹੁਕਮਾਂ ਅੱਗੇ ਗੋਡੇ ਟੇਕ ਦੇਵਾਂ ਜਾਂ ਕਿ ਇਸਦਾ ਮੁਕਾਬਲਾ ਕਰਾਂ? ਤਾਂ ਫਿਰ ਫ਼ਿਲਾਸਫ਼ਰ ਕਿਸਦੇ ਮਗਰ ਚੱਲੇ-- ਫ਼ਾਊਸਟ ਦੇ ਮਗਰ, ਜਿਹੜਾ ਸਿਰਫ਼ ਮਨੁੱਖ ਦੀਆਂ ਬੌਧ ਪਰਾਪਤ ਕਰਨ ਦੀਆਂ ਯੋਗਤਾਵਾਂ ਵਿਚ ਹੀ ਦਿਲਚਸਪੀ ਰੱਖਦਾ ਹੈ, ਜਾਂ ਹੈਮਲਟ ਦੇ ਮਗਰ, ਜਿਹੜਾ ਸੰਸਾਰ ਵਿਚ ਮਨੁੱਖ ਦੀ ਥਾਂ ਬਾਰੇ ਸੋਚ ਰਿਹਾ ਹੈ? ਆਦਰਸ਼ਵਾਦੀ ਫ਼ਿਲਾਸਫ਼ਰ ਕਹਿੰਦੇ ਹਨ ਕਿ ਇਸ ਗੱਲ ਉਪਰ ਨਿਰਭਰ ਕਰਦਿਆਂ ਕਿ ਉਸਦੀ ਆਤਮਾ ਦਾ ਕਿਹੜਾ ਪਾਸਾ ਭਾਰੂ ਹੈ, ਫ਼ਿਲਾਸਫ਼ਰ ਇਹ ਬੁਨਿਆਦੀ ਸਵਾਲ ਆਪਣੇ ਲਈ ਆਪ ਹਲ ਕਰਦਾ ਹੈ।

ਕੁਝ ਸਮਕਾਲੀ ਫ਼ਿਲਾਸਫ਼ਰ ਇਹ ਖ਼ਿਆਲ ਕਰਦੇ ਹਨ ਕਿ ਇਕ ਨਹੀਂ, ਸਗੋਂ ਦੋ ਸਵੈਧੀਨ ਸਵਾਲ ਹਨ। ਉਦਾਹਰਣ ਵਜੋਂ, ਪ੍ਰਤੱਖਵਾਦ ਦੇ ਪ੍ਰਤਿਨਿਧ ਕਹਿੰਦੇ ਹਨ ਕਿ ਉਹ ਗਿਆਨ-– ਸ਼ਾਸਤਰੀ ਮਸਲੇ-- ਮਨੁੱਖ ਦੇ ਗਿਆਨ ਪ੍ਰਾਪਤ ਕਰਨ ਦੇ

੮੯