ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਸੰਸਾਰ ਨੂੰ ਸਮਝਣਾ ਸੰਭਵ ਹੈ? ਇਹ ਵੀ ਕਿਹਾ ਜਾ ਸਕਦਾ ਹੈ ਕਿ ਫ਼ਿਲਾਸਫ਼ੀ ਦਾ ਬੁਨਿਆਦੀ ਮਸਲਾ ਠੀਕ ਠੀਕ ਤਾਂ ਹੀ ਸੂਤ੍ਰਿਤ ਕੀਤਾ ਜਾ ਸਕਦਾ ਹੈ ਜੇ ਇਸ ਵਿਚ ਇਹ ਸਵਾਲ ਮਿਲਾ ਦਿਤਾ ਜਾਏ ਕਿ ਕੀ ਸੰਸਾਰ ਬਾਰੇ ਜਾਣਿਆ ਜਾ ਸਕਦਾ ਹੈ? ਤਾਂ ਫਿਰ ਆਓ ਫ਼ਿਲਾਸਫ਼ੀ ਦੇ ਬੁਨਿਆਦੀ ਮਸਲੇ ਦੀ ਵਧੇਰੇ ਠੀਕ ਠੀਕ ਪਰਿਭਾਸ਼ਾ ਦੇਣ ਦੀ ਕੋਸ਼ਿਸ਼ ਕਰੀਏ।

ਇਸ ਮਸਲੇ ਦੇ ਦੋ ਪਾਸੇ ਜਾਂ ਦੋ ਪੱਖ ਹਨ। ਪਹਿਲਾ ਹੋਂਦ-ਸ਼ਾਸਤਰੀ ਹੈ: ਪਹਿਲਾਂ ਕੀ ਪੈਦਾ ਹੁੰਦਾ ਹੈ-- ਚੇਤਨਾ ਜਾਂ ਹਸਤੀ? ਅਤੇ ਦੂਜਾ ਗਿਆਨ-ਸ਼ਾਸਤਰੀ ਹੈ: ਕੀ ਮਨੁੱਖ ਦੁਆਲੇ ਦੇ ਸੰਸਾਰ ਨੂੰ ਜਾਣਿਆ ਜਾ ਸਕਦਾ ਹੈ?

ਅਸੀਂ ਪਹਿਲਾਂ ਹੀ ਦਰਸਾ ਚੁੱਕੇ ਹਾਂ ਕਿ ਇਕ ਇਕਸਾਰ ਪਦਾਰਥਵਾਦੀ, ਪ੍ਰਕਿਰਤੀ ਦੇ ਵਿਚੋਂ ਹੀ ਚੇਤਨਾ ਦੇ ਪਰਗਟ ਹੋਣ ਦੇ ਅਮਲ ਦੀ ਵਿਆਖਿਆ ਕਰਦਾ ਹੋਇਆ, ਨਾਲ ਹੀ ਇਸ ਸਵਾਲ ਦਾ ਵੀ ਜਵਾਬ ਦੇ ਜਾਂਦਾ ਹੈ ਕਿ ਸੰਸਾਰ ਨੂੰ ਜਾਣਿਆ ਜਾ ਸਕਦਾ ਹੈ ਜਾਂ ਨਹੀਂ। ਸਚਮੁਚ, ਅਸੀਂ ਸਿਰਫ਼ ਇਸ ਗੱਲ ਦੀ ਹੀ ਵਿਆਖਿਆ ਨਹੀਂ ਕਰਦੇ ਕਿ ਜ਼ਿੰਦਗੀ ਅਤੇ ਮਗਰੋਂ ਜਾ ਕੇ ਇਸਦੀ ਉੱਚਤਮ ਪਰਾਪਤੀ ਮਨੁੱਖ, ਕਿਵੇਂ ਪਰਗਟ ਹੁੰਦੇ ਹਨ; ਅਸੀਂ ਇਸ ਗੱਲ ਦਾ ਜਵਾਬ ਵੀ ਦੇਂਦੇ ਹਾਂ ਕਿ ਜ਼ਿੰਦਗੀ ਅਤੇ ਚੇਤਨਾ ਕਿਉਂ ਪਰਗਟ ਹੁੰਦੇ ਹਨ। ਇਹ ਪਤਾ ਲਾ ਕੇ ਕਿ ਸੰਸਾਰ ਦਾ ਠੀਕ ਗਿਆਨ ਮਨੁੱਖ ਦੇ ਜਿਉਣ ਲਈ ਇਕ ਲਾਜ਼ਮੀ ਸ਼ਰਤ ਹੈ, ਅਸੀਂ ਇਸ ਸਿੱਟੇ ਉਤੇ ਪੁੱਜਦੇ ਹਾਂ ਕਿ ਮਨੁੱਖ ਇਸਦਾ ਬੋਧ ਪ੍ਰਾਪਤ ਕਰ ਸਕਦਾ ਹੈ। ਪਦਾਰਥ ਦੀ ਪ੍ਰਾਥਮਿਕਤਾ ਦੇ ਸਵਾਲ ਦਾ ਜਵਾਬ ਦੇ ਲੈਣ ਪਿਛੋਂ, ਨਾਲ ਹੀ ਸਾਨੂੰ ਸੰਸਾਰ ਬਾਰੇ ਬੋਧ ਪ੍ਰਾਪਤ ਕਰ ਸਕਣ ਦੀ ਮਨੁੱਖ ਦੀ ਸਮਰੱਥਾ ਸੰਬੰਧੀ ਸਵਾਲ ਦਾ ਹਾਂ ਵਿਚ ਜਵਾਬ ਦੇਣ ਦਾ ਮੌਕਾ ਮਿਲ ਜਾਂਦਾ ਹੈ। ਇਸਤਰ੍ਹਾਂ ਇਹ ਦੋ ਸਵਾਲ ਏਨੀਂ ਡੂੰਘੀ

੮੮