ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪਹਿਲਾ ਕਾਂਡ

ਦਾਰਸ਼ਨਿਕ ਗਿਆਨ ਦੇ ਸੋਮੇ



ਨਿਕਟ ਭਵਿੱਖ ਵਿਚ ਦੁਨੀਆਂ ਕਿਸਤਰ੍ਹਾਂ ਦੀ ਹੋਵੇਗੀ? ਇਹ ਹਰ ਇਕ ਲਈ ਫ਼ਿਕਰਮੰਦੀ ਵਾਲਾ ਮਸਲਾ ਹੈ, ਭਾਵੇਂ ਉਹ ਵਿਗਿਆਨਕ ਕੰਮ ਤੋਂ, ਰਾਜਨੀਤਕ ਘੋਲ ਜਾਂ ਇਨਕਲਾਬੀ ਲਹਿਰ ਤੋਂ ਕਿੰਨਾਂ ਵੀ ਦੂਰ ਕਿਉਂ ਨਾ ਹੋਵੇ। ਮਨੁੱਖ ਦੇ ਭਾਗਾਂ ਵਿਚ ਕੀ ਹੈ: ਜੰਗ ਦੀ ਪਰਲੋ ਜਾਂ ਸ਼ਾਂਤਮਈ ਜੀਵਨ? ਧਰਤੀ ਕਿਸਤਰ੍ਹਾਂ ਦੀ ਹੋਵੇਗੀ-- ਕੀ ਇਸ ਉਪਰ ਘਾਹ, ਦਰੱਖਤ, ਪਸ਼ੂ-ਪੰਛੀ ਬਚੇ ਰਹਿਣਗੇ ਜਾਂ ਵਿਗਿਆਨਕ ਅਤੇ ਤਕਨੀਕੀ ਤਰੱਕੀ ਦੇ ਸਿੱਟੇ ਵਜੋਂ ਇਹ ਸਭ ਕੁਝ ਤਬਾਹ ਹੋ ਜਾਇਗਾ? ਕੀ ਦੁਨੀਆਂ ਵਿਚੋਂ ਜਬਰ ਅਤੇ ਸਮਾਜਕ ਅਨਿਆਂ ਖ਼ਤਮ ਹੋ ਜਾਣਗੇ, ਜਾਂ ਇਹ ਹਮੇਸ਼ਾ ਲਈ ਕਾਇਮ ਰਹਿਣਗੇ? ਇਸ ਧਰਤੀ ਉਪਰ ਰਹਿੰਦੇ ਹਰ ਵਿਅਕਤੀ ਅੱਗੇ, ਸਾਰੀ ਮਨੁੱਖਤਾ ਅੱਗੋਂ, ਇਹ ਆਮ ਸਵਾਲ ਖੜੇ ਹਨ। ਇਹਨਾਂ ਦੇ ਠੀਕ ਉੱਤਰ ਦੇਣ ਲਈ, ਬੰਦੇ ਨੂੰ ਫ਼ਿਲਾਸਫ਼ੀ ਜਾਂ ਦਰਸ਼ਨ ਦਾ ਗਿਆਨ ਹੋਣਾ ਚਾਹੀਦਾ ਹੈ।

ਸ਼ਬਦ "ਫ਼ਿਲਾਸਫ਼ੀ" ਦੋ ਯੂਨਾਨੀ ਸ਼ਬਦਾਂ ਤੋਂ ਬਣਿਆ ਹੋਇਆ ਹੈ: φίλεω- ਪਿਆਰ, ਅਤੇ όΟφία-