ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੀ ਹੈ, ਤਾਂ ਇਸਨੂੰ ਚਾਹੀਦਾ ਹੈ ਕਿ ਮਾਹੌਲ ਬਾਰੇ ਸਾਨੂੰ ਠੀਕ ਠੀਕ ਸੂਚਨਾ ਦੇਵੇ, ਨਹੀਂ ਤਾਂ ਇਹ ਫ਼ਜ਼ੂਲ ਹੋਵੇਗੀ, ਸਗੋਂ ਮਨੁੱਖ ਲਈ ਹਾਨੀਕਾਰਕ ਵੀ ਹੋ ਸਕਦੀ ਹੈ। ਦੂਜਾ, ਜੋ ਚੇਤਨਾ ਮਨੁੱਖ ਦੀਆਂ ਅਮਲੀ ਲੋੜਾਂ ਦੀ ਉਪਜ ਹੈ, ਤਾਂ ਇਹ ਬੁਨਿਆਦੀ ਮਹਤਵਪੂਰਨ ਕਾਰਜਾਂ ਨੂੰ ਪੂਰਿਆਂ ਕਰਨ ਦਾ ਸਾਧਨ ਹੈ। ਇਸਤਰ੍ਹਾਂ ਮਨੁੱਖ ਨਾ ਸਿਰਫ਼ ਹਕੀਕਤ ਨੂੰ ਸਮਝਣ ਦੇ ਹੀ ਯੋਗ ਹੈ, ਸਗੋਂ ਪਰਾਪਤ ਕੀਤੇ ਗਿਆਨ ਨੂੰ ਆਪਣੇ ਜੀਵਨ-- ਮਿਆਰ ਬਿਹਤਰ ਬਣਾਉਣ ਲਈ ਵਰਤਣ ਦੇ ਵੀ ਸਮਰੱਥ ਹੈ।

ਹੁਣ ਇਹ ਸਪਸ਼ਟ ਹੋ ਜਾਂਦਾ ਹੈ ਕਿ ਪਦਾਰਥਵਾਦੀ ਸੰਸਾਰ ਦ੍ਰਿਸ਼ਟੀਕੋਨ ਕਿਉਂ ਆਸ਼ਾਵਾਦੀ ਹੈ। ਸਾਡੇ ਦੁਆਲੇ ਦੇ ਸੰਸਾਰ ਦੀ ਭਾਰੀ ਵੰਨ-ਸੁਵੰਨਤਾ ਦੇ ਬਾਵਜੂਦ ਅਤੇ ਇਸ ਤੱਥ ਦੇ ਬਾਵਜੂਦ ਕਿ ਮਨੁੱਖ ਕਿਸੇਤਰ੍ਹਾਂ ਵੀ ਸਰਬ-ਸ਼ਕਤੀਮਾਨ ਨਹੀਂ, ਇਸ ਸੰਸਾਰ ਵਿਚ ਉਸਦੀ ਸਥਿਤੀ ਨਾਉਮੀਦੀ ਵਾਲੀ ਨਹੀਂ। ਉਹ ਸੰਸਾਰ ਬਾਰੇ ਸੂਝ ਪਰਾਪਤ ਕਰਨ ਦੇ ਸਮਰੱਥ ਹੈ, ਭਾਵੇਂ ਇਸ ਵਿਚ ਕੁਝ ਸਮਾਂ ਕਿਉਂ ਨਾ ਲੱਗੇ, ਅਤੇ ਇਸ ਗਿਆਨ ਨੂੰ ਉਹ ਆਪਣੇ ਹਿੱਤਾਂ ਵਿਚ ਵਰਤ ਸਕਦਾ ਹੈ। ਇਹ ਸੰਸਾਰ ਮਨੁੱਖ ਲਈ, ਉਸਦੀ ਵਧਦੀ ਸ਼ਕਤੀ ਲਈ ਸਰਗਰਮੀ ਦਾ ਇਕ ਅਸੀਮ ਖੇਤਰ ਹੈ। ਕਿਸੇ ਸਰਵੋੱਚ ਸ਼ਕਤੀ ਨੇ ਉਸਨੂੰ ਇਹ ਗੁਣ ਨਹੀਂ ਦਿਤਾ; ਇਹ ਆਸ਼ਾਵਾਦੀ ਪਹੁੰਚ, ਸਗੋਂ, ਪ੍ਰਕਿਰਤੀ ਅਤੇ ਦੂਜੇ ਲੋਕਾਂ ਨਾਲ ਉਸਦੇ ਡੂੰਘੇ ਅਨਿੱਖੜ ਸੰਬੰਧ ਉਪਰ ਆਧਾਰਤ ਹੈ।

ਹੈਮਲਟ ਜਾਂ ਫ਼ਾਊਸਟ?

ਅਸੀਂ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਾਂ ਕਿ ਆਦਰਸ਼ਵਾਦੀ ਅਤੇ ਪਦਾਰਥਵਾਦੀ ਫ਼ਿਲਾਸਫ਼ਰਾਂ ਵਿਚਕਾਰ ਵਿਵਾਦ ਦੇ ਸਭ ਤੋਂ ਮਹਤਵਪੂਰਨ ਨੁਕਤਿਆਂ ਵਿਚੋਂ ਇਕ ਇਹ ਸਵਾਲ ਹੈ ਕਿ

੮੭