ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਵਰਤੋਂ ਕਰ ਸਕਦਾ ਹੈ ਜਿਸ ਨਾਲ ਆਕਸੀਜਨ ਟੈਂਕ ਲੱਗਾ ਹੁੰਦਾ ਹੈ। ਗਰਮ ਇਲਾਕਿਆਂ ਦੇ ਜਾਨਵਰ ਉੱਤਰੀ ਧਰੂ ਉਤੇ ਜਿਊਂਦੇ ਨਹੀਂ ਰਹਿ ਸਕਦੇ, ਥੋਹੜੇ ਸਮੇਂ ਲਈ ਵੀ ਨਹੀਂ। ਦੂਜੇ ਪਾਸੇ, ਮਨੁੱਖ ਉਹਨਾਂ ਸਖ਼ਤ ਹਾਲਤਾਂ ਵਿਚ ਵੀ ਜਿਊਂਦੇ ਰਹਿਣ ਲਈ ਆਪਣੇ ਆਪ ਨੂੰ ਤਿਆਰ ਕਰ ਸਕਦਾ ਹੈ, ਜਿਨ੍ਹਾਂ ਵਿਚ ਉਹ ਕਦੀ ਵੀ ਨਾ ਰਿਹਾ ਹੋਵੇ। ਤਾਂ ਫਿਰ ਕਿਉਂ ਮਨੁੱਖ, ਜਿਹੜਾ ਸ਼ਰੀਰਕ ਤੌਰ ਉਤੇ ਏਨਾਂ ਲੈਸ ਨਹੀਂ, ਜਿਸ ਕੋਲ ਨਾ ਮੋਟੀ ਜੱਤ ਵਾਲੀ ਚਮੜੀ ਹੈ ਅਤੇ ਨਾ ਹੀ ਤਿੱਖੇ ਨਹੁੰ ਜਾਂ ਦੰਦ ਹਨ, ਜਾਨਵਰਾਂ ਉਪਰ ਏਨੀਂ ਬਰਤਰੀ ਮਾਣਦਾ ਹੈ ?

ਇਹ ਮਨੁੱਖ ਦੀ ਇਸ ਯੋਗਤਾ ਕਰਕੇ ਹੈ ਕਿ ਉਹ ਅਵਸਥਾ ਦਾ ਵਿਸ਼ਲੇਸ਼ਣ ਕਰ ਸਕਦਾ ਹੈ, ਜੋ ਕੁਝ ਉਸਨੇ ਦੇਖਿਆ ਹੁੰਦਾ ਹੈ ਉਸਦਾ ਸਾਰ ਕੱਢ ਸਕਦਾ ਹੈ ਅਤੇ ਭਵਿੱਖ ਬਾਰੇ ਪੇਸ਼ਗੋਈ ਕਰ ਸਕਦਾ ਹੈ। ਭੈੜੇ ਤੋਂ ਭੈੜਾ ਭਵਨ-ਨਿਰਮਾਤਾ ਵੀ ਚੰਗੀਆਂ ਤੋਂ ਚੰਗੀਆਂ ਮਧੂ-ਮੱਖੀਆਂ ਨੂੰ ਪਿੱਛੇ ਛੱਡ ਜਾਂਦਾ ਹੈ ਕਿਉਂਕਿ ਉਹ ਘਰ ਨੂੰ ਪਹਿਲਾਂ ਆਪਣੇ ਦਿਮਾਗ਼ ਵਿਚ ਉਸਾਰਦਾ ਹੈ। ਅਤੇ ਬਿਲਕੁਲ ਇਹੀ ਪ੍ਰਕਾਰਜ ਹਨ ਜਿਹੜੇ ਮਨੁੱਖੀ ਚੇਤਨਾ ਪੂਰੇ ਕਰਦੀ ਹੈ। ਸਿੱਟਾ ਇਹ ਨਿਕਲਦਾ ਹੈ ਕਿ ਚੇਤਨਾ ਸਜੀਵ ਵਜੂਦਾਂ ਦੀਆਂ ਜੀਵਨ-ਹਾਲਤਾਂ ਦੇ ਜਟਿਲ ਹੋਣ ਦੇ ਸਿੱਟੇ ਵਜੋਂ ਪੈਦਾ ਹੁੰਦੀ ਹੈ। ਇਹ ਸਜੀਵ ਪਦਾਰਥ ਦੇ ਵਿਕਾਸ ਦੀ ਉਪਜ ਹੈ, ਮਾਹੌਲ ਵਿਚ ਅਨੁਕੂਲਣ ਦਾ ਸਭ ਤੋਂ ਸੰਪੂਰਨ ਸਾਧਨ ਹੈ। ਕਈ ਵਿਗਿਆਨ, ਜਿਵੇਂ ਕਿ ਮਾਨਵ-ਵਿਗਿਆਨ, ਮਨੋਵਿਗਿਆਨ, ਜੀਵ-ਵਿਗਿਆਨ ਅਤੇ ਮਾਨਸਿਕ-ਸ਼ਰੀਰ-ਵਿਗਿਆਨ, ਅਰੱਦ ਤਰੀਕੇ ਨਾਲ ਇਹ ਗੱਲ ਸਾਬਤ ਕਰਦੇ ਹਨ। ਇਸਲਈ ਅਸੀਂ ਇਹ ਸਿੱਟੇ ਕੱਢ ਸਕਦੇ ਹਾਂ:

ਪਹਿਲਾ, ਜੇ ਚੇਤਨਾ ਸੰਸਾਰ ਵਿਚ ਆਪਣੇ ਆਪ ਨੂੰ ਅਨੁਕੂਲਣ ਵਿਚ ਮਨੁੱਖ ਦੀ ਸਹਾਇਤਾ ਕਰਨ ਵਾਸਤੇ ਪੈਦਾ

੮੬