ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਪਦਾਰਥ-ਜੀਵਵਾਦ ਕਹਿੰਦੇ ਹਨ। ਇਹ ਬੇਹੱਦ ਸਰਲ ਹੈ, ਪਰ ਸੱਚ ਤੋਂ ਏਨਾਂ ਦੂਰ ਜਿੰਨਾਂ ਆਦਿ-ਕਾਲੀਨ ਮਨੁੱਖ ਆਧੁਨਿਕ ਸਨਅਤੀ ਸ਼ਹਿਰ ਦੇ ਵਾਸੀ ਤੋਂ। ਸਮਕਾਲੀ ਪਦਾਰਥਵਾਦੀ ਲਈ ਇਹੋ ਜਿਹੀ ਪਹੁੰਚ, ਬੇਸ਼ਕ, ਪ੍ਰਵਾਨਣਯੋਗ ਨਹੀਂ।

ਆਓ ਇਸ ਸਵਾਲ ਨੂੰ ਇਕ ਵਖਰੇ ਕੋਨ ਤੋਂ ਵਿਚਾਰਨ ਦੀ ਕੋਸ਼ਿਸ਼ ਕਰੀਏ। ਜੀਵਨ ਕੀ ਹੈ ? ਜੋ ਕੋਈ ਚੱਟਾਨ ਤੇਜ਼ ਹਵਾਵਾਂ ਅਤੇ ਬਰਫ਼ਾਨੀ ਤੂਫ਼ਾਨਾਂ ਦਾ ਨਿਰੰਤਰ ਸ਼ਿਕਾਰ ਰਹਿੰਦੀ ਹੈ ਤਾਂ ਇਹ ਹੌਲੀ ਹੌਲੀ ਭਰ ਜਾਇਗੀ ; ਇਹ ਵਖਰੀ ਲੱਗੇਗੀ, ਭਾਵੇਂ ਇਹ ਆਪਣੀ ਥਾਂ ਰਹੇਗੀ। ਇਸਦੀ ਤੁਲਨਾ ਵਿਚ ਇਕ ਜਿਊਂਦੀ-ਜਾਗਦੀ ਚੀਜ਼, ਭਾਵੇਂ ਉਹ ਨਿੱਕੇ ਤੋਂ ਨਿੱਕਾ ਕੀੜਾ ਹੀ ਕਿਉਂ ਨਾ ਹੋਵੇ, ਸ਼ਰਨ ਲੱਭਣ ਦੀ ਕੋਸ਼ਿਸ਼ ਕਰੇਗੀ। ਇਥੋਂ ਤੱਕ ਕਿ ਪੌਦਾ ਵੀ, ਇਕਤਰ੍ਹਾਂ ਨਾਲ ‘‘ਕੋਈ ਕਦਮ ਚੁੱਕੇਗਾ' – ਆਪਣੇ ਫੁੱਲ ਦੀਆਂ ਪਤੀਆਂ ਨੂੰ ਬੰਦ ਕਰ ਕੇ। ਇਸਤਰ੍ਹਾਂ ਨਿਰਜੀਵ ਪ੍ਰਕਿਰਤੀ ਤੋਂ ਉਲਟ ਕੋਈ ਵੀ ਜਿਊਂਦੀ-ਜਾਗਦੀ ਚੀਜ਼ ਹਮੇਸ਼ਾ ਆਪਣੇ ਮਾਹੌਲ ਨਾਲ ਇਕ ਸੰਤੁਲਣ ਕਾਇਮ ਰਖਦੀ ਹੈ, ਖ਼ਤਰੇ ਤੋਂ ਬਚਣ ਲਈ, ਖ਼ੁਰਾਕ ਲੱਭਣ ਲਈ, ਆਪਣੇ ਬੱਚਿਆਂ ਨੂੰ ਬਚਾਉਣ ਲਈ ਆਪਣੀ ਹੋਂਦ ਦੀਆਂ ਬਦਲੀਆਂ ਹੋਈਆਂ ਹਾਲਤਾਂ ਵੱਲ ਨਿਰੰਤਰ ਪ੍ਰਤਿਕਰਮ ਦੇਂਦੀ ਰਹਿੰਦੀ ਹੈ।

ਪਰ ਮਾਹੌਲ ਵਿਚਲੀਆਂ ਤਬਦੀਲੀਆਂ ਵੱਲ ਠੀਕ ਠੀਕ ਪ੍ਰਤਿਕਰਮ ਦੇਣ ਦੀ ਯੋਗਤਾ ਸਾਰੇ ਜੀਵਾਂ ਵਿਚ ਸੀਮਤ ਹੁੰਦੀ ਹੈ, ਸਿਵਾਇ ਮਨੁੱਖ ਦੇ ਜਿਹੜਾ ਬੇਹੱਦ ਭਿੰਨ ਭਿੰਨ ਅਤੇ ਜਟਿਲ ਹਾਲਤਾਂ ਵਿਚ ਰਹਿੰਦਾ ਹੈ ਅਤੇ ਆਪਣੇ ਆਪ ਨੂੰ ਨਿਰੰਤਰ ਬਿਲਕੁਲ ਨਵੀਆਂ ਹਾਲਤਾਂ ਦੇ ਰੂਬਰੂ ਦੇਖਦਾ ਹੈ। ਧਰਤੀ ਉਪਰ ਰਹਿਣ ਵਾਲਾ ਕੋਈ ਵੀ ਜਾਨਵਰ ਮਰ ਜਾਇਗਾ ਜੇ ਇਸਨੂੰ ਪਾਣੀ ਹੇਠਾਂ ਰੱਖ ਦਿਤਾ ਜਾਏ, ਪਰ ਮਨੁੱਖ ਟੋਭਿਆਂ ਵਾਲੇ ਸੂਟ

੮੫