ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਟਰੋਲ ਨਾ ਰੱਖਿਆ ਜਾਏ, ਤਾਂ ਉਹ ਸਦਗੁਣੀ ਢੰਗ ਨਾਲ ਵਿਵਹਾਰ ਨਹੀਂ ਕਰੇਗਾ।

ਆਓ ਦੇਖੀਏ ਕਿ ਸੰਸਾਰ ਵਿਚ ਅੱਗੋਂ ਹੋਣ ਵਾਲੀਆਂ ਤਬਦੀਲੀਆਂ ਅਤੇ ਸੁਧਾਈਆਂ ਬਾਰੇ, ਅਤੇ ਉੱਚੋ-ਸੁੱਚੇ ਆਦਰਸ਼ਾਂ ਵੱਲ ਮਨੁੱਖ ਦੇ ਯਤਨਾਂ ਬਾਰੇ ਕਹਿਣ ਲਈ ਅਦਵੈਤਵਾਦੀ ਪਦਾਰਥਵਾਦ ਕੋਲ ਕੀ ਹੈ।

ਆਸ਼ਾਵਾਦ ਦਾ ਆਧਾਰ

ਅਸੀਂ ਹੇਠ ਲਿਖੇ ਕਥਨ ਨਾਲ ਗੱਲ ਸ਼ੁਰੂ ਕਰਾਂਗੇ: "ਮੈਨੂੰ ਅਖਾਉਤੀ 'ਅਮਲੀ" ਆਦਮੀਆਂ ਉਤੇ, ਸਮੇਤ ਉਹਨਾਂ ਦੀ ਸਿਆਣਪ ਦੇ, ਹਾਸਾ ਆਉਂਦਾ ਹੈ। ਜੇ ਕੋਈ ਬੈਲ ਬਣਨਾ ਚੁਣ ਲੈਂਦਾ ਹੈ, ਤਾਂ ਬੇਸ਼ਕ ਉਹ ਮਨੁੱਖਤਾ ਦੇ ਕਸ਼ਟਾਂ ਵਲੋਂ ਮੂੰਹ ਫੇਰ ਸਕਦਾ ਹੈ ਅਤੇ ਆਪਣੀ ਹੀ ਚਮੜੀ ਦਾ ਧਿਆਨ ਰੱਖ ਸਕਦਾ ਹੈ।"* ਇਹ ਸ਼ਬਦ ਕਾਰਲ ਮਾਰਕਸ ਦੇ ਹਨ, ਜੋ ਕਿ ਇਕਸਾਰ ਪਦਾਰਥਵਾਦੀ ਸੀ ਅਤੇ ਸਾਰੇ ਆਦਰਸ਼ਵਾਦੀ ਸਿਧਾਂਤਾ ਦਾ ਪੱਕਾ ਵਿਰੋਧੀ ਸੀ।

ਆਦਰਸ਼ਵਾਦੀਆਂ ਤੋਂ ਉਲਟ, ਪਦਾਰਥਵਾਦੀ ਦੂਜੇ ਸੰਸਾਰ ਦੀਆਂ ਸ਼ਕਤੀਆਂ ਤੋਂ ਸਹਾਇਤਾ ਨਹੀਂ ਮੰਗਦਾ, ਜਿਹੜੀਆਂ ਮਨੁੱਖ ਨੂੰ ਸੋਟੀ ਅਤੇ ਗਾਜਰ ਨਾਲ ਸਦਗੁਣ ਦੇ ਰਾਹ ਉਤੇ ਤੋਰਦੀਆਂ ਹਨ। ਇਕ ਇਕਸਾਰ ਪਦਾਰਥਵਾਦੀ ਮਨੁੱਖ ਵਿਚ, ਉਸਦੀਆਂ ਸ਼ਕਤੀਆਂ ਵਿਚ ਅਤੇ ਸਮਰੱਥਾਵਾਂ ਵਿਚ ਯਕੀਨ

————————————————————

*"ਨਿਊ ਯਾਰਕ ਵਿਚ ਸਿਗਫ਼ਰੀਦ ਮਾਇਰ ਨੂੰ ਮਾਰਕਸ ਦੀ ਚਿੱਠੀ, ਅਪ੍ਰੈਲ ੩੦, ੧੮੬੭", ਮਾਰਕਸ/ਏਂਗਲਜ਼, ਚੋਣਵਾਂ ਚਿੱਠੀ-ਪੱਤਰ, ਸਫਾ ੧੭੩।

੮੩