ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੱਤ ਰੂਪ ਵਿਚ ਇਹੀ ਹੈ ਜੋ ਕਿ "ਉੱਚੇ-ਸੁੱਚੇ ਆਦਰਸ਼ਾਂ ਲਈ ਯਤਨ ਕਰਨ" ਦਾ, ਜਿਸਨੂੰ ਆਦਰਸ਼ਵਾਦੀ ਆਪਣਾ ਵਿਲੱਖਣ ਲੱਛਣ ਸਮਝਦੇ ਹਨ, ਮਤਲਬ ਨਿਕਲਦਾ ਹੈ। ਇਸਤੋਂ ਘੋਰ ਨਿਰਾਸ਼ਾਵਾਦ, ਅਹੰਕਾਰ, ਠੋਸ ਕੰਮ ਤੋਂ ਅਸਮਰੱਥਾ ਅਤੇ ਲਫੌੜੀ, ਖੋਖਲੀ ਗੱਲਬਾਤ ਦਾ ਹੀ ਪਤਾ ਲੱਗਦਾ ਹੈ।

ਆਦਰਸ਼ਵਾਦ ਮਨੁੱਖ ਵਿਚ, ਉਸਦੀਆਂ ਸ਼ਕਤੀਆਂ ਵਿਚ, ਅਤੇ ਜ਼ਿੰਦਗੀ ਵਿਚ ਆਪਣਾ ਰਸਤਾ ਆਪ ਚੁਣ ਸਕਣ ਦੀ ਉਸਦੀ ਯੋਗਤਾ ਵਿਚ ਬੇਵਿਸ਼ਵਾਸੀ ਵੱਲ ਲੈ ਜਾਂਦਾ ਹੈ। ਇਸਦੀ ਇਕ ਉਦਾਹਰਣ ਕਾਂਤ ਦੀ ਨੈਤਿਕ, "ਅਮਲੀ" ਫ਼ਿਲਾਸਫ਼ੀ ਹੈ। ਕਾਂਤ ਦਾ ਖ਼ਿਆਲ ਸੀ ਕਿ ਮਨੁੱਖ ਨੂੰ ਅਟੱਲ ਕਾਨੂੰਨ ਵਜੋਂ ਫ਼ਰਜ਼ ਦੀ ਆਵਾਜ਼ ਸੁਣਨੀ ਚਾਹੀਦੀ ਹੈ, ਉਸਨੂੰ ਆਪਣੀ ਜ਼ਮੀਰ ਦੇ ਹੁਕਮ ਮੁਤਾਬਕ ਚੱਲਣਾ ਚਾਹੀਦਾ ਹੈ, ਭਾਵੇਂ ਇਹ ਉਸਦੇ ਪਦਾਰਥਕ ਹਿੱਤਾਂ, ਜਿਵੇਂ ਕਿ ਕੰਮ ਵਿਚ ਤਰੱਕੀ, ਲਾਹੇਵੰਦਾ ਸੌਦਾ ਆਦਿ, ਦੇ ਉਲਟ ਹੀ ਕਿਉਂ ਨਾ ਜਾਂਦਾ ਹੋਵੇ। ਮਨੁੱਖ ਨੂੰ ਆਪਣੇ ਸਦਗੁਣੀ ਵਿਹਾਰ ਲਈ ਇਨਾਮ ਦੀ ਉਡੀਕ ਨਹੀਂ ਕਰਨੀ ਚਾਹੀਦੀ। ਇਸ ਨੁਕਤੇ ਉਤੇ, ਇਸ ਗੱਲ ਵੱਲ ਧਿਆਨ

ਦੁਆਇਆ ਜਾਣਾ ਜ਼ਰੂਰੀ ਲੱਗਦਾ ਹੈ: ਇਹ ਥਾਂ ਹੈ ਜਿਥੇ ਦਾਰਸ਼ਨਿਕ ਆਦਰਸ਼ਵਾਦ ਉੱਚੇ-ਸੁੱਚੇ ਆਦਰਸ਼ਾਂ ਵਿਚ ਵਿਸ਼ਵਾਸ ਨਾਲ ਇਕਮਿਕ ਹੋਇਆ ਹੋਇਆ ਹੈ! ਪਰ ਕਾਂਤ ਇਸਤੋਂ ਵੀ ਅੱਗੇ ਗਿਆ: ਮਨੁੱਖ ਨੂੰ ਇਸ ਸੰਸਾਰ ਵਿਚ ਇਨਾਮ ਦੀ ਆਸ ਨਹੀਂ ਰੱਖਣੀ ਚਾਹੀਦੀ। ਦੂਜੇ ਸੰਸਾਰ ਵਿਚ ਹਰ ਸਦਗੁਣੀ ਮਨੁੱਖ ਨੂੰ ਉਸਦੇ ਚੰਗੇ ਵਿਵਹਾਰ ਲਈ ਇਨਾਮ ਦਿਤਾ ਜਾਇਗਾ, ਅਤੇ ਜਿਨ੍ਹਾਂ ਨੇ ਫ਼ਰਜ਼ ਦੀ ਆਵਾਜ਼ ਨੂੰ ਕੰਨ ਨਹੀਂ ਧਰਿਆ ਹੋਵੇਗਾ, ਉਹਨਾਂ ਨੂੰ ਸਜ਼ਾ ਦਿਤੀ ਜਾਇਗੀ। ਅੰਤਮ ਵਿਸ਼ਲੇਸ਼ਣ ਵਿਚ, ਕਾਂਤ ਦਾ ਵਿਸ਼ਵਾਸ ਸੀ ਕਿ ਜੇ ਮਨੁੱਖ ਨੂੰ ਆਪਣੇ ਆਪ ਉਤੇ ਛੱਡ ਦਿਤਾ ਜਾਏ, ਅਤੇ "ਉਪਰ ਵਲੋਂ" ਉਸ ਉਪਰ ਕੋਈ

੮੨