ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਤੀਜੇ ਕੱਢਣ ਦੀ ਕੋਸ਼ਿਸ਼ ਕੀਤੀ, ਇਹ ਸਿਰਫ਼ ਅਸਪਸ਼ਟ ਜਿਹੇ ਅਰਾਜਕਤਾਵਾਦੀ-ਸੰਘਸਮਾਜਵਾਦੀ ਸੰਕਲਪ ਸਨ: ਸੰਸਾਰ ਦੀ ਕਾਇਆ-ਕਲਪ ਹਕੀਕਤ ਦੇ ਵਸਤੂਪਰਕ ਕਾਨੂੰਨਾਂ ਦੀ ਸਮਝ ਉਪਰ ਆਧਾਰਤ ਨਹੀਂ ਕੀਤੀ ਜਾ ਸਕਦੀ, ਸਗੋਂ ਇਹ ਊਟ-ਪਟਾਂਗ ਹਕੀਕਤ ਦੇ ਬਾਵਜੂਦ ਚੱਲਣੀ ਚਾਹੀਦੀ ਹੈ। ਇਸਤਰ੍ਹਾਂ ਦੇ "ਇਨਕਲਾਬ" ਲਈ ਧਿਆਨ ਨਾਲ ਵਿਸਥਾਰੇ ਸਿਧਾਂਤ, ਸਖ਼ਤ ਅਨੁਸ਼ਾਸਣ, ਜਾਂ ਸਮੂਹਕ ਜਥੇਬੰਦੀ ਦੀ ਕੋਈ ਲੋੜ ਨਹੀਂ। "ਨਰਕ-– ਇਹ ਸਭ ਹੋਰ ਹਨ", — ਇਹ ਕਥਣ ਹੈ ਸਾਰਤਰ ਦੇ ਇਕ ਨਾਟਕ ਦੇ ਪਾਤਰ ਦਾ। ਪਾਸਕਲ ਲੇਨੇ ਦੇ ਛੋਟੇ ਜਿਹੇ ਨਾਵਲ "L'irrevolution"* ਦਾ ਨਾਇਕ ਇਹ ਦਾਅਵਾ ਕਰਦਾ ਹੈ ਕਿ ਮਜ਼ਦੂਰ ਆਪਣੇ ਹੱਕਾਂ ਦੀ ਰਾਖੀ ਲਈ ਟਰੇਡ ਯੂਨੀਅਨਾਂ ਅਤੇ ਪਾਰਟੀ ਉਪਰ ਵਿਸ਼ਵਾਸ ਕਰਦੇ ਹਨ, ਜਿਸ ਕਰਕੇ ਉਹ ਆਜ਼ਾਦ ਨਹੀਂ ਹਨ। ਪਹਿਲੀ ਥਾਂ ਤੇ, ਉਹਨਾਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਅਤੇ ਆਪਣੇ ਅੰਦਰਲੇ "ਆਪੇ" ਨੂੰ ਪਰਗਟ ਕਰ ਸਕਣ ਅਤੇ ਪਦਾਰਥਕ ਸੰਸਾਰ ਦਾ ਇਕ ਕਿਣਕਾ ਬਣ ਜਾਣ ਤੋਂ ਬਚੇ ਰਹਿ ਸਕਣ। ਇਸ ਦ੍ਰਿਸ਼ਟੀਕੋਨ ਅਨੁਸਾਰ, ਆਪਣੇ ਹੱਕਾਂ ਲਈ, ਚੰਗੇਰੀਆਂ ਪਦਾਰਥਕ ਹਾਲਤਾਂ ਲਈ ਅਤੇ ਜਮਹੂਰੀ ਆਜ਼ਾਦੀਆਂ ਲਈ ਲੜਨ, ਹੜਤਾਲ ਕਰਨ ਦਾ ਅਰਥ "ਵਸਤਾਂ ਦੀ ਤਾਕਤ" ਅੱਗੇ, ਪਦਾਰਥਕ ਸੰਸਾਰ ਦੀ ਤਾਕਤ ਅੱਗੇ ਗੋਡੇ ਟੇਕਣਾ ਹੈ। ਬੇਸ਼ਕ, ਸਮਾਜ ਦੀ ਕਾਇਆ-ਕਲਪ ਨਹੀਂ ਕੀਤੀ ਜਾ ਸਕਦੀ ਜੇ ਵਸਤੂਪਰਕ ਕਾਨੂੰਨਾਂ ਦੇ ਗਿਆਨ ਉਪਰ ਨਿਰਭਰ ਕਰਦਿਆਂ ਘੋਲ ਦੇ ਯਥਾਰਥਕ ਰੂਪਾਂ ਨੂੰ ਅੱਖੋਂ ਉਹਲੇ ਕੀਤਾ ਜਾਂਦਾ ਹੈ।

————————————————————

*"ਅਣ-ਇਨਕਲਾਬ"-- ਅਨੁ:

੮੧