ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਾਸ਼ਾਵਾਦੀ ਦ੍ਰਿਸ਼ਟੀਕੋਨ ਤੋਂ


ਹੁਣ ਅਸੀਂ ਮੁੜ ਕੇ ਪਹਿਲਾਂ ਉਠਾਏ ਗਏ ਮਸਲੇ ਵੱਲ ਆ ਸਕਦੇ ਹਾਂ-- ਆਦਰਸ਼ਵਾਦ ਅਤੇ ਪਦਾਰਥਵਾਦ ਦੇ ਦ੍ਰਿਸ਼ਟੀਕੋਨਾਂ ਤੋਂ ਸਾਡੇ ਨਾਲ ਕੀ ਵਾਪਰਣ ਵਾਲਾ ਹੈ, ਪਦਾਰਥਵਾਦੀ ਜਾਂ ਆਦਰਸ਼ਵਾਦੀ ਸਿਧਾਂਤ ਉਪਰ ਚੱਲਦਿਆਂ ਅਸੀਂ ਜ਼ਿੰਦਗੀ ਵਿਚ ਕੀ ਸਟੈਂਡ ਲਵਾਂਗੇ।

ਅਸੀਂ ਪਹਿਲਾਂ ਹੀ ਦੱਸ ਆਏ ਹਾਂ ਕਿ ਕਦੀ ਕਦੀ ਪਦਾਰਥਵਾਦੀ ਦਾ ਵਰਣਨ ਇਕ ਘਟੀਆ, ਅਣਘੜ, ਆਦਮੀ ਵਜੋਂ ਕੀਤਾ ਜਾਂਦਾ ਹੈ ਜਿਸਦੀ ਇਕੋ ਇਕ ਖਾਹਸ਼ ਚੰਗਾ ਖਾਣਾ-– ਪੀਣਾ ਹੁੰਦੀ ਹੈ।ਆਦਰਸ਼ਵਾਦੀ ਇਸ ਮਿੱਥ ਨੂੰ ਚੱਲਦਾ ਰੱਖਣਾ ਪਸੰਦ ਕਰਦੇ ਹਨ। ਪਦਾਰਥਵਾਦ ਨੂੰ ਇਸਦੇ ਸਿਰਫ਼ ਇਕ ਰੂਪ, ਮਕਾਨਕੀ ਪਦਾਰਥਵਾਦ ਤੱਕ ਸੀਮਤ ਕਰਦਿਆਂ ਉਹ ਦੱਸਦੇ ਹਨ ਕਿ ਮਕਾਨਕੀ ਪਦਾਰਥਵਾਦੀ ਫ਼ਿਲਾਸਫ਼ਰ ਆਸ-ਰਹਿਤ, ਨਿਰਾਸ਼ਾਵਾਦੀ ਤਸਵੀਰ ਪੇਸ਼ ਕਰਦੇ ਹਨ: ਮਨੁੱਖ ਪ੍ਰਕਿਰਤਕ ਸ਼ਕਤੀਆਂ ਦੇ ਹੱਥਾਂ ਵਿਚ ਇਕ ਲਾਚਾਰ ਖਿਡੌਣਾ ਹੈ, ਸਿਰਫ਼ "ਹੋਰ ਚੀਜ਼ਾਂ ਵਿਚਕਾਰ ਇਕ ਚੀਜ਼" ਹੈ। ਇੱਛਾ-ਸ਼ਕਤੀ ਦੀ ਆਜ਼ਾਦੀ, ਰਚਣੇਈ ਸਰਗਰਮੀਆਂ, ਦੁਨੀਆਂ ਨੂੰ ਬਦਲਣ ਲਈ

ਘੋਲ... ਇਹ ਸਭ ਝਾਵਲੇ ਹਨ। ਇਕੋ ਇਕ ਚੀਜ਼ ਜਿਹੜੀ ਮਨੁੱਖ ਕਰ ਸਕਦਾ ਹੈ, ਉਹ ਇਹ ਕਿ ਆਪਣੇ ਆਪ ਨੂੰ ਸਾਰੀ ਦੁਨੀਆਂ ਤੋਂ ਬਚਾ ਕੇ ਰੱਖੋ, ਆਪਣੇ ਹੀ ਲੋਕਾਂ ਦੀਆਂ ਅਤੇ ਸਮੁੱਚੀ ਮਨੁੱਖਤਾ ਦੀਆਂ ਲੋੜਾਂ ਨੂੰ ਭੁੱਲ ਜਾਏ, ਵਿਅਰਥ ਘੋਲ ਦਾ ਤਿਆਗ ਕਰ ਦੇਵੇ ਅਤੇ ਜਿਹੜੀ ਵੀ ਕੋਈ ਖੁਸ਼ੀ ਹੱਥ ਲੱਗ ਸਕਦੀ ਹੈ, ਉਸਨੂੰ ਮਾਣੇ। ਪਰ, ਅਸੀਂ ਹੁਣੇ ਦੇਖਿਆ ਹੈ ਕਿ ਮਕਾਨਕੀ ਪਦਾਰਥਵਾਦ ਦੀ ਸਵੈਵਿਰੋਧੀ ਪ੍ਰਕਿਰਤੀ ਕਾਰਨ, ਇਸਦੇ ਅਦਵੈਤਵਾਦੀ ਪਦਾਰਥਵਾਦ ਤੋਂ ਆਦਰਸ਼ਵਾਦ ਵੱਲ

੭੯