ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਤਮਾ-- ਦੀ ਹੀ ਹੋਂਦ ਸੀ; ਮਗਰੋਂ ਇਸ ਆਤਮਾ ਨੇ ਪ੍ਰਕਿਰਤੀ ਅਤੇ ਮਨੁੱਖ ਨੂੰ ਜਨਮ ਦਿਤਾ। ਹੀਗਲ ਦਾ ਕਹਿਣਾ ਸੀ ਕਿ ਪ੍ਰਕਿਰਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸਦੀ ਪ੍ਰਤੱਖ ਵੰਨ-ਸੁਵੰਨਤਾ ਦੇ ਪਿੱਛੇ ਰੂਹਾਨੀ ਕਾਨੂੰਨ ਕੰਮ ਕਰਦੇ ਹਨ ਜਿਹੜੇ ਇਸ ਵਿਚ ਤਰਤੀਬ ਲਿਆਉਂਦੇ ਅਤੇ ਸੰਸਾਰ ਨੂੰ ਇਕੋ ਇਕ ਸਮੁੱਚ ਵਿਚ ਇਕੱਠਿਆਂ ਕਰਦੇ ਹਨ। ਇਸਤਰ੍ਹਾਂ, ਪਦਾਰਥਕ ਸੰਸਾਰ ਨੂੰ, ਜਿਸ ਵਿਚ ਅਸੀਂ ਰਹਿ ਰਹੇ ਹਾਂ ਜਿਸਨੂੰ ਅਸੀਂ ਦੇਖ, ਛੂਹ ਅਤੇ ਮਹਿਸੂਸ ਕਰ ਸਕਦੇ ਹਾਂ, ਮਾਣਤਾ ਦੇਂਦਿਆਂ ਹੀਗਲ ਇਸਦੀ ਵੰਨ-ਸੁਵੰਨਤਾ ਦੀ ਵਿਆਖਿਆ ਕਰਨ ਲਈ, ਇਸ ਵਿਚ ਮੌਜੂਦ ਸਭ ਕੁਝ ਦਾ "ਪ੍ਰਤਿਰੂਪ" ਪੈਦਾ ਕਰ ਦੇਂਦਾ ਹੈ: ਆਦਰਸ਼ਵਾਦੀ ਲਈ ਬਾਹਰਲਾ ਪ੍ਰਕਿਰਤਕ ਸੰਸਾਰ ਆਦਰਸ਼ਕ ਸੰਸਾਰ ਦਾ ਸਿਰਫ਼ ਇਕ ਉਛਾੜ ਮਾਤਰ ਹੀ ਹੈ। ਇਸਲਈ, ਆਦਰਸ਼ਵਾਦੀ ਇਕਸਾਰ ਅਦਵੈਤਵਾਦੀ ਬਣਨ ਦੇ ਸਮਰੱਥ ਨਹੀਂ।

ਅੱਜ, ਕੁਝ ਪੱਛਮੀ ਫ਼ਿਲਾਸਫ਼ਰ ਇਕ "ਵਿਸ਼ੇਸ਼", ਅਦਵੈਤਵਾਦੀ ਫ਼ਿਲਾਸਫ਼ੀ ਉਸਾਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਹੜੀ ਪਦਾਰਥਵਾਦ ਅਤੇ ਆਦਰਸ਼ਵਾਦ ਨੂੰ ਇਕਮਿਕ ਕਰ ਦੇਵੇਗੀ। ਉਦਾਹਰਣ ਵਜੋਂ, ਇਕ "ਨਿਰਪੱਖ ਅਦਵੈਤਵਾਦ" ਦਾ ਸਿਧਾਂਤ ਹੈ, ਜਿਸਦੇ ਪ੍ਰਤਿਨਿਧ ਇਕਤਰ੍ਹਾਂ ਦੇ ਵਿਸ਼ੇਸ਼ ਸਾਂਝੇ "ਅਨੁਭਵ" ਰਾਹੀਂ ਪਦਾਰਥਕ ਅਤੇ ਆਦਰਸ਼ਕ ਵਿਚਲੀਆਂ ਸਮਾਂ ਵਿਹਾਅ ਚੁੱਕੀਆਂ ਵਿਰੋਧਤਾਈਆਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।

ਕੁਝ ਹੋਰ ਸਿਧਾਂਤਾਂ ਅਨੁਸਾਰ ਸੰਸਾਰ ਬਾਰੇ ਦੋ ਦ੍ਰਿਸ਼ਟੀਕੋਨ ਲਾਗੂ ਕਰਕੇ ਪਦਾਰਥਵਾਦ ਅਤੇ ਆਦਰਸ਼ਵਾਦ ਵਿਚਲੀਆਂ ਵਿਰੋਧਤਾਈਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਕ ਵਿਚ, ਸੰਸਾਰ ਦਾ ਵਰਣਨ ਪ੍ਰਕਿਰਤੀ ਦੇ ਵਸਤੂਪਰਕ ਵਰਤਾਰਿਆਂ ਦੇ

੭੭