ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਪਦਾਰਥ ਦੋਵੇਂ ਹੀ ਇਕ ਹੋਰ ਵੀ ਵਧੇਰੇ ਆਮ ਪ੍ਰਾਥਮਿਕ ਮੂਲ ਤੱਤ, ਅਰਥਾਤ, ਪ੍ਰਮਾਤਮਾ, ਵਿਚ ਇਕੱਠੇ ਹੋ ਸਕਦੇ ਹਨ।

ਦਵੈਤਵਾਦ ਅਨੁਸਾਰ ਮਨੁੱਖ ਵੀ ਸ਼ਰੀਰਕ ਅਤੇ ਰੂਹਾਨੀ, ਹਨੇਰੇ ਅਤੇ ਚਾਨਣੇ ਮੂਲ ਤੱਤਾਂ ਦਾ ਜੋੜ ਹੈ। ਇਸ ਨੁਕਤੇ ਤੋਂ, ਮਨੁੱਖ ਅੱਧਾ ਜਾਨਵਰ ਅਤੇ ਅੱਧਾ ਫ਼ਰਿਸ਼ਤਾ ਹੈ। ਉਸਦੀਆਂ ਚੰਗੇਰੀਆਂ ਉਤੇਜਨਾਵਾਂ ਉਸਨੂੰ ਚੰਗਿਆਈ, ਗਿਆਨ ਅਤੇ ਸੁੰਦਰਤਾ ਵੱਲ ਲੈ ਜਾਂਦੀਆਂ ਹਨ, ਪਰ ਉਸਦੀਆਂ ਘਟੀਆ ਰੁਚੀਆਂ ਉਸਨੂੰ ਆਪਣੇ ਪਾਸ਼ਵੀ ਵੇਗਾਂ ਨੂੰ ਸਤੁੰਸ਼ਟ ਕਰਨ ਲਈ ਮਜਬੂਰ ਕਰਦੀਆਂ ਹਨ। ਦਵੈਤਵਾਦ ਅਮਲੀ ਨਸੀਹਤ ਵੀ ਕਰਦਾ ਹੈ: ਮਨੁੱਖ ਨੂੰ ਆਪਣੇ ਸ਼ਰੀਰ ਦਾ ਅਤੇ ਖਾਣ ਪੀਣ ਜਾਂ ਪਿਆਰ ਕਰਨ ਦਾ ਤ੍ਰਿਸਕਾਰ ਕਰਨਾ ਚਾਹੀਦਾ ਹੈ; ਉਸਨੂੰ "ਆਪਣੀਆਂ ਚੰਮ-ਖੁਸ਼ੀਆਂ ਦਾ ਦਮਨ ਕਰਨਾ" ਚਾਹੀਦਾ ਹੈ, ਸ਼ਰੀਰ ਨੂੰ ਕਸ਼ਟ ਦੇਣਾ ਚਾਹੀਦਾ ਹੈ, ਕਿਉਂਕਿ ਇਹ ਤਾਂ ਬੱਸ ਉਸਦੀ ਅਮਰ ਆਤਮਾ ਦੀ ਆਰਜ਼ੀ ਰਿਹਾਇਸ਼ਗਾਹ ਹੈ। ਇਸ ਸੂਰਤ ਵਿਚ ਵੀ ਦਵੈਤਵਾਦ ਆਦਰਸ਼ਵਾਦ ਹੋ ਨਿੱਬੜਦਾ ਹੈ।

ਦਵੈਤਵਾਦ ਦਾ ਵਿਰੋਧੀ ਸਿਧਾਂਤ ਅਦਵੈਤਵਾਦ ਹੈ-- ਐਸਾ ਸਿਧਾਂਤ ਹੈ ਜਿਹੜਾ ਮੰਣਦਾ ਹੈ ਕਿ ਕਿਸੇ ਇਕ ਅਸੂਲ ਨੂੰ ਮੰਣ ਲੈਣਾ ਚਾਹੀਦਾ ਹੈ ਅਤੇ ਉਸ ਉਪਰ ਇਕਸਾਰ ਚੱਲਣਾ ਚਾਹੀਦਾ ਹੈ। ਇਸਦੇ ਅਨੁਕੂਲ, ਅਦਵੈਤਵਾਦ ਪਦਾਰਥਵਾਦੀ ਵੀ ਹੋ ਸਕਦਾ ਹੈ, ਆਦਰਸ਼ਵਾਦੀ ਵੀ।

ਪਰ ਕੀ ਆਦਰਸ਼ਵਾਦ ਇਕ ਪੂਰੀ ਤਰ੍ਹਾਂ ਇਕਸਾਰ ਅਦਵੈਤਵਾਦੀ ਸਿਧਾਂਤ ਹੋ ਸਕਦਾ ਹੈ? ਆਮ ਕਰਕੇ ਸਭ ਤੋਂ ਵਧੇਰੇ ਇਕਸਾਰ ਆਦਰਸ਼ਵਾਦ, ਹੀਗਲ ਦੇ ਆਦਰਸ਼ਵਾਦ, ਦੀ ਉਦਾਹਰਣ ਦਿਤੀ ਜਾਂਦੀ ਹੈ। ਹੀਗਲ ਦਾ ਵਿਸ਼ਵਾਸ ਸੀ ਕਿ ਪਹਿਲਾਂ ਪਹਿਲਾਂ ਸਿਰਫ਼ ਇਕ ਨਿਰਪੇਖ ਵਿਚਾਰ-- ਸੰਸਾਰ

੭੬