ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਹਾ ਜਾਂਦਾ ਹੈ, ਅਤੇ ਇਹ ਇਕਤਰ੍ਹਾਂ ਨਾਲ ਪਦਾਰਥਵਾਦ ਅਤੇ ਆਦਰਸ਼ਵਾਦ ਦੇ ਵਿਚਕਾਰਲੀ ਕੋਈ ਚੀਜ਼ ਹੈ। ਇਹੋ ਜਿਹੀ "ਕੱਚੀ-ਪੱਕੀ" ਫ਼ਿਲਾਸਫ਼ੀ ਆਪਣੀਆਂ ਸੀਮਾਵਾਂ ਅਤੇ ਸਵੈਵਿਰੋਧ ਵਾਲੇ ਮਕਾਨਕੀ ਪਦਾਰਥਵਾਦ ਦਾ ਨਤੀਜਾ ਹੈ। ਆਦਰਸ਼ਵਾਦੀ ਵੀ ਕਦੀ ਕਦੀ ਤਿਲਕ ਕੇ ਦਵੈਤਵਾਦ ਵਿਚ ਆ ਡਿਗਦੇ ਹਨ ਕਿਉਂਕਿ ਉਹਨਾਂ ਨੂੰ ਵਿਗਿਆਨ ਅਤੇ ਹਕੀਕਤ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ, ਅਤੇ ਇਸ ਕਰਕੇ ਉਹ ਪਦਾਰਥਕ ਸੰਸਾਰ ਦੀ ਹੋਂਦ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰ ਸਕਦੇ।

ਪਰ ਦਵੈਤਵਾਦ ਪਦਾਰਥਵਾਦ ਅਤੇ ਆਦਰਸ਼ਵਾਦ ਦੇ ਨਾਲ ਨਾਲ ਫ਼ਿਲਾਸਫ਼ੀ ਵਿਚ ਕੋਈ "ਤੀਜੀ ਪਹੁੰਚ" ਜਾਂ ਤੀਜਾ ਰੁਝਾਣ ਨਹੀਂ। ਬੁਨਿਆਦੀ ਮਸਲਿਆਂ ਨਾਲ ਨਜਿੱਠਦਿਆਂ ਇਸਦੇ ਪ੍ਰਤਿਨਿਧ ਜਾਂ ਆਦਰਸ਼ਵਾਦ ਦਾ ਜਾਂ ਪਦਾਰਥਵਾਦ ਦਾ ਆਸਰਾ ਲੈਂਦੇ ਹਨ। ਕਦੀ ਕਦੀ ਦਵੈਤਵਾਦ ਪਦਾਰਥਵਾਦ ਦਾ ਪ੍ਰਤੱਖ ਤੋਰ ਉਤੇ ਤਿਆਗ ਕਰਦਿਆਂ ਇਸਨੂੰ ਵਿਚ ਲੈ ਆਉਣ ਦੇ "ਚੋਰੀ ਚੋਰੀ" ਯਤਨ ਦਾ ਹੀ ਕੰਮ ਕਰਦਾ ਹੈ। ਇਹੋ ਜਿਹਾ ਲੁਕਵਾਂ, "ਚੋਰੀ ਚੋਰੀ" ਦਾ ਪਦਾਰਥਵਾਦ ਕਈ ਬੁਰਜੂਆ ਪ੍ਰਕਿਰਤਕ ਵਿਗਿਆਨੀਆਂ ਦਾ ਪ੍ਰਤਿਨਿਧ ਲੱਛਣ ਹੈ। ਦਵੈਤਵਾਦ ਦੀ ਇਕ ਪ੍ਰਮਾਣੀਕ ਉਦਾਹਰਣ ਸਤਾਰ੍ਹਵੀਂ ਸਦੀ ਦੇ ਫ਼ਰਾਂਸੀਸੀ ਚਿੰਤਕ, ਰੇਨੇ ਦਿਕਾਰਤੀ ਦੇ ਸਿਧਾਂਤ ਵਿਚ ਪਰਗਟ ਹੁੰਦੀ ਹੈ ਜਿਸਦਾ ਵਿਸ਼ਵਾਸ ਸੀ ਕਿ ਸੰਸਾਰ ਵਿਚ ਦੋ ਪ੍ਰਾਥਮਿਕ ਵਸਤਾਂ-- ਹਨ ਆਕਾਰ ਰੱਖਦੀ ਵਸਤ ਪਦਾਰਥ ਅਤੇ ਸੋਚਣ ਵਾਲੀ ਵਸਤ ਮਨ, ਅਰਥਾਤ, ਸ਼ਰੀਰ ਰੂਪੀ ਅਤੇ ਰੂਹਾਨੀ। ਇਹ ਵਸਤਾਂ ਹਰ ਪੱਖੋਂ ਇਕ ਦੂਜੀ ਦੇ ਵਿਰੁਧ ਜਾਂਦੀਆਂ ਹਨ ਅਤੇ ਕਿਸੇਤਰ੍ਹਾਂ ਵੀ ਸੰਬੰਧ ਨਹੀਂ ਰੱਖਦੀਆਂ। ਪਰ ਅੰਤਮ ਵਿਸ਼ਲੇਸ਼ਣ ਵਿਚ ਦਿਕਾਰਤੀ ਆਦਰਸ਼ਵਾਦੀ ਸਿੱਟੇ ਉੱਤੇ ਪੁੱਜਾ ਕਿ ਮਨ

੭੫